ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਦੇ ਹਰ ਸੂਬੇ ਵਿਚ ਕੋਰੋਨਾ ਮਹਾਂਮਾਰੀ ਨੇ ਆਪਣੇ ਪੈਰ ਪਸਾਰੇ ਹੋਏ ਹਨ। ਪੂਰੇ ਦੇਸ਼ ਵਿਚੋਂ ਹਰ ਦਿਨ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ ਪਰ ਉੱਥੇ ਹੀ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦਾ ਕਹਿਣਾ ਹੈ ਕਿ ਉਹ ਮਾਮਲਿਆਂ ਦੀ ਸੰਖਿਆ ਦੇ ਬਾਰੇ ਵਿਚ ਚਿੰਤਿਤ ਨਹੀਂ ਹਨ, ਉਨ੍ਹਾਂ ਦਾ ਜ਼ੋਰ ਵੱਧ ਤੋਂ ਵੱਧ ਟੈਸਟਿੰਗ ਕਰਨ ਉੱਤੇ ਹੈ।
Around 2.7 lakh tests are being done daily. Despite being such a large country, we've not reached the community transmission stage of COVID-19. Though there are some small pockets where there could be slightly higher transmission locally: Union Health Minister Harsh Vardhan (2/2) https://t.co/03VgM1N1iN
— ANI (@ANI) July 10, 2020
ਡਾਕਟਰ ਹਰਸ਼ਵਰਧਨ ਨੇ ਕਿਹਾ ਹੈ ਕਿ ”ਕੋਰੋਨਾ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 63 ਫੀਸਦੀ ਹੈ । ਜਦਕਿ ਮੌਤ ਦਰ ਕੇਵਲ 2.73 ਪ੍ਰਤੀਸ਼ਤ ਹੈ। ਅਸੀ ਮਾਮਲਿਆਂ ਦੀ ਸੰਖਿਆ ਦੇ ਬਾਰੇ ਵਿਚ ਚਿੰਤਿਤ ਨਹੀਂ । ਅਸੀ ਕੋਰੋਨਾ ਟੈਸਟਾਂ ਨੂੰ ਤੇਜ਼ ਕਰ ਰਹੇ ਹਾਂ ਤਾਂਕਿ ਵੱਧ ਤੋਂ ਵੱਧ ਮਾਮਲਿਆਂ ਦਾ ਪਤਾ ਲਗਾਇਆ ਜਾ ਸਕੇ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ”। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ”ਰੋਜ਼ਾਨਾ ਲੱਗਭਗ 2.7 ਲੱਖ ਟੈਸਟ ਹੋ ਰਹੇ ਹਨ। ਇੰਨਾ ਵੱਡਾ ਦੇਸ਼ ਹੋਣ ਦੇ ਬਾਵਜੂਦ ਵੀ ਅਸੀ ਕੋਵਿਡ -19 ਦੇ ਕਮਿਊਨਿਟੀ ਟਰਾਂਸਮਿਸ਼ਨ ਦੇ ਪੜਾਅ ਵਿਚ ਨਹੀਂ ਪਹੁੰਚੇ ਹਨ। ਹਾਲਾਂਕਿ ਅਜਿਹੇ ਬਹੁਤ ਘੱਟ ਮਾਮਲੇ ਹਨ, ਜਿਨ੍ਹਾਂ ਵਿਚ ਸਥਾਨਕ ਪੱਧਰ ਉੱਤੇ ਥੋੜਾ ਜ਼ਿਆਦਾ ਪ੍ਰਸਾਰ ਹੋ ਸਕਦਾ ਹੈ”।
ਦੱਸ ਦਈਏ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ 26,506 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 475 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 7,93,802 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 21,604 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 4,95,513 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 2,76,685 ਹੋ ਗਈ ਹੈ।
