ਹਰੀਸ਼ ਕੋਹਲੀ, ਯਮੁਨਾਨਗਰ-ਚਾਚੇ ਦੇ ਨਾਪਾਕ ਇਰਾਦਿਆਂ ਨੂੰ ਦੇਖ ਕੇ ਭਤੀਜੀ ਨੇ ਵਿਰੋਧ ਕੀਤਾ ਤਾਂ ਉਸ ਨੇ ਬੇਰਹਿਮੀ ਨਾਲ ਭਤੀਜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਹਰਿਆਣਾ ਦੇ ਯਮੁਨਾਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਬੇਰਹਿਮ ਚਾਚੇ ਨੂੰ ਗ੍ਰਿਫਤਾਰ ਕਰਕੇ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਬੀਤੀ 9 ਮਈ ਨੂੰ ਬੁਢੀਆ ਰੋਡ ‘ਤੇ ਦੇਵੀ ਲਾਲ ਆਯੁਰਵੈਦਿਕ ਕਾਲਜ ਦੇ ਸਾਹਮਣੇ ਇਕ ਲੜਕੀ ਦੀ ਗਲਾ ਵੱਢੀ ਹੋਈ ਲਾਸ਼ ਮਿਲਣ ‘ਤੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਪੁਲਿਸ ਮੁਤਾਬਕ ਜਾਂਚ ਦੌਰਾਨ ਇਕ ਔਰਤ ਨੇ ਆ ਕੇ ਦੱਸਿਆ ਕਿ ਮ੍ਰਿਤਕਾ ਉਸ ਦੀ ਧੀ ਸੀ ਜੋ ਆਪਣੇ ਚਾਚੇ ਦੇ ਘਰ ਰਹਿੰਦੀ ਸੀ। ਮਾਂ ਵੱਲੋਂ ਸ਼ੱਕ ਜ਼ਾਹਰ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਚਾਚੇ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਐਸਐਚਓ ਸਿਟੀ ਨਰਿੰਦਰ ਰਾਣਾ ਨੇ ਦੱਸਿਆ ਕਿ ਲੜਕੀ ਦੀ ਪਛਾਣ ਸੁਮਿੱਤਰਾ ਵਜੋਂ ਹੋਈ ਹੈ, ਜੋ ਆਪਣੇ ਚਾਚੇ ਭਗਵਾਨ ਦਾਸ ਨਾਲ ਰਹਿੰਦੀ ਸੀ। ਇਸ ਉਤੇ ਪੁਲਿਸ ਨੇ ਮੁਲਜ਼ਮ ਭਗਵਾਨ ਦਾਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਪਹਿਲਾਂ ਹੀ ਉਸਨੂੰ ਛੱਡ ਦਿੱਤਾ। ਉਸ ਦੀ ਭਤੀਜੀ ਉਸ ਦੇ ਨਾਲ ਰਹਿੰਦੀ ਸੀ। ਇਸ ਕਾਰਨ ਉਸ ਦੇ ਇਰਾਦੇ ਖਰਾਬ ਹੋ ਗਏ ਪਰ ਲੜਕੀ ਨੇ ਉਸ ਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ, ਜਿਸ ਕਾਰਨ ਉਸ ਨੇ ਆਪਣਾ ਗੁੱਸਾ ਕੱਢ ਕੇ ਭਤੀਜੀ ਦਾ ਕਤਲ ਕਰ ਦਿੱਤਾ।
ਭਤੀਜੀ ਨੂੰ ਵੇਖ ਡੋਲਿਆ ਈਮਾਨ, ਨੇੜੇ ਨਾ ਲੱਗਣ ਦਿੱਤਾ ਤਾਂ ਚਾਚੇ ਨੇ ਵੱਢ ਦਿੱਤਾ ਗਲਾ…
ਹਰੀਸ਼ ਕੋਹਲੀ, ਯਮੁਨਾਨਗਰ-ਚਾਚੇ ਦੇ ਨਾਪਾਕ ਇਰਾਦਿਆਂ ਨੂੰ ਦੇਖ ਕੇ ਭਤੀਜੀ ਨੇ ਵਿਰੋਧ ਕੀਤਾ ਤਾਂ ਉਸ ਨੇ ਬੇਰਹਿਮੀ ਨਾਲ ਭਤੀਜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।…
