Sachin Tendulkar Guard Suicide : ਸਚਿਨ ਤੇਂਦੁਲਕਰ ਦੀ ਸੁਰੱਖਿਆ ਵਿਚ ਤਾਇਨਾਤ SRPF ਜਵਾਨ ਨੇ ਖੁਦ ਨੂੰ ਮਾਰੀ ਗੋਲੀ

Sachin Tendulkar Guard Suicide : ਦਿੱਗਜ ਕ੍ਰਿਕਟਰ ਭਾਰਤ ਰਤਨ ਸਚਿਨ ਤੇਂਦੁਲਕਰ ਦੀ ਸੁਰੱਖਿਆ ਹੇਠ ਤਾਇਨਾਤ ਇੱਕ SRPF ਜਵਾਨ ਨੇ ਮਹਾਰਾਸ਼ਟਰ ਦੇ ਜਲਗਾਓਂ ਵਿੱਚ ਆਪਣੇ ਜੱਦੀ…

Sachin Tendulkar Guard Suicide : ਦਿੱਗਜ ਕ੍ਰਿਕਟਰ ਭਾਰਤ ਰਤਨ ਸਚਿਨ ਤੇਂਦੁਲਕਰ ਦੀ ਸੁਰੱਖਿਆ ਹੇਠ ਤਾਇਨਾਤ ਇੱਕ SRPF ਜਵਾਨ ਨੇ ਮਹਾਰਾਸ਼ਟਰ ਦੇ ਜਲਗਾਓਂ ਵਿੱਚ ਆਪਣੇ ਜੱਦੀ ਘਰ ਵਿੱਚ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 14 ਮਈ ਦੀ ਦੇਰ ਰਾਤ ਦੀ ਹੈ। ਮ੍ਰਿਤਕ ਜਵਾਨ ਦੀ ਪਛਾਣ ਪ੍ਰਕਾਸ਼ ਕਾਪੜੇ ਵਜੋਂ ਹੋਈ ਹੈ। ਉਹ 8 ਦਿਨ ਪਹਿਲਾਂ ਹੀ ਛੁੱਟੀ ‘ਤੇ ਆਪਣੇ ਪਿੰਡ ਗਿਆ ਸੀ। ਜਾਣਕਾਰੀ ਮੁਤਾਬਕ ਕਾਪੜੇ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਗਰਦਨ ‘ਚ ਗੋਲੀ ਮਾਰ ਲਈ।
ਮ੍ਰਿਤਕ ਜਵਾਨ ਦੇ ਪਰਿਵਾਰ ਵਿਚ ਉਸ ਦੇ ਬਜ਼ੁਰਗ ਮਾਤਾ-ਪਿਤਾ, ਪਤਨੀ, ਦੋ ਬੱਚੇ ਅਤੇ ਇਕ ਭਰਾ ਸ਼ਾਮਲ ਹੈ। ਫਿਲਹਾਲ ਪੁਲਿਸ ਕਾਪੜੇ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦੇਈਏ ਕਿ ਕਾਪੜੇ ਮੰਤਰੀ ਛਗਨ ਭੁਜਬਲ ਅਤੇ ਨਾਰਾਇਣ ਰਾਣੇ ਦੇ ਬਾਡੀਗਾਰਡ ਵਜੋਂ ਵੀ ਕੰਮ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 14 ਮਈ ਦੀ ਰਾਤ ਦੀ ਹੈ। ਉਸ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਹ ਸਰਕਾਰੀ ਪੁਲਿਸ ਰਿਜ਼ਰਵ ਫੋਰਸ ਵਿੱਚ ਤਾਇਨਾਤ ਸੀ। ਮੁੱਢਲੀ ਜਾਂਚ ਵਿੱਚ ਮਾਮਲਾ ਕਾਪੜੇ ਦੇ ਨਿੱਜੀ ਕਾਰਨਾਂ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਪ੍ਰਕਾਸ਼ ਦੇ ਪਰਿਵਾਰ ਅਤੇ ਨਜ਼ਦੀਕੀਆਂ ਤੋਂ ਪੁੱਛਗਿੱਛ ਕਰਕੇ ਜਾਂਚ ‘ਚ ਜੁਟੀ ਹੈ।

Leave a Reply

Your email address will not be published. Required fields are marked *