ਨਵੀਂ ਦਿੱਲੀ (ਇੰਟ.)- ਕੇਂਦਰ ਸਰਕਾਰ (Central Government) ਛੇਤੀ ਉਜਵਲਾ ਯੋਜਨਾ (Ujwala yojna) ਦਾ ਦੂਜਾ ਫੇਜ਼ ਲਾਗੂ ਕਰਨ ਜਾ ਰਹੀ ਹੈ। ਇਸ ਦੇ ਤਹਿਤ ਉਨ੍ਹਾਂ ਲੋਕਾਂ ਨੂੰ ਵੀ ਐਲ.ਪੀ.ਜੀ. ਕਨੈਕਸ਼ਨ (LPG Connection) ਦੇਣ ਦਾ ਇੰਤਜ਼ਾਮ ਹੋਵੇਗਾ ਜਿਨ੍ਹਾਂ ਕੋਲ ਸਥਾਈ ਪਤਾ ਨਹੀਂ ਹੈ। ਇਸ ਦਾ ਫਾਇਦਾ ਸ਼ਹਿਰਾਂ ਵਿਚ ਰਹਿਣ ਵਾਲੇ ਗਰੀਬਾਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰੋਜ਼ਗਾਰ ਦੀ ਭਾਲ ਵਿਚ ਜਾਣ ਵਾਲੇ ਮਜ਼ਦੂਰਾਂ ਨੂੰ ਖਾਸ ਤੌਰ ‘ਤੇ ਹੋਵੇਗਾ। ਇਸ ਨੂੰ ਛੇਤੀ ਲਾਗੂ ਕਰਨ ਦੀ ਤਿਆਰੀ ਹੈ। ਇਸ ਤੋਂ ਪਹਿਲਾਂ ਫੇਜ਼ ਦੀ ਸ਼ੁਰੂਆਤ ਮਈ 2016 ਵਿਚ ਕੀਤੀ ਗਈ ਸੀ।
ਉੱਤਰ ਪ੍ਰਦੇਸ਼ ਦੀ ਬਲਿਆ ਤੋਂ ਉਜਵਲਾ ਯੋਜਨਾ ਦੀ ਸ਼ੁਰੂਆਤ ਹੋਈ ਸੀ, ਜਿਸ ਦੇ ਤਹਿਤ ਗਰੀਬੀ ਰੇਖਾ ਦੇ ਹੇਠਾਂ ਰਹਿਣ ਵਾਲਿਆਂ ਨੂੰ ਮੁਫਤ ਵਿਚ ਐਲ.ਪੀ.ਜੀ. ਕਨੈਕਸ਼ਨ ਦਿੱਤਾ ਜਾਂਦਾ ਹੈ। ਪੈਟਰੋਲੀਅਮ ਮੰਤਰਾਲਾ ਦੇ ਤਹਿਤ ਆਉਣ ਵਾਲੀ ਸਰਕਾਰ ਤੇਲ ਕੰਪਨੀਆਂ ਅਜੇ ਉਜਵਲਾ ਦੇ ਦੂਜੇ ਫੇਜ਼ ਦਾ ਅੰਤਿਮ ਫਾਰਮੈੱਟ ਤਿਆਰ ਕਰ ਰਹੀ ਹੈ। ਇਸ ਵਿਚ ਜੋ ਵੱਡੇ ਬਦਲਾਅ ਹੋਣਗੇ, ਉਸ ਵਿਚ ਸਥਾਈ ਪਤੇ ਦੀ ਜ਼ਰੂਰਤ ਨੂੰ ਘੱਟ ਕੀਤਾ ਜਾਵੇਗਾ।
read more-ਟੋਕੀਓ ਓਲੰਪਿਕਸ – ਭਾਰਤੀ ਮਹਿਲਾ ਹਾਕੀ ਟੀਮ ਕਾਂਸੀ ਤਮਗੇ ਤੋਂ ਖੁੰਝੀ, ਬ੍ਰਿਟੇਨ ਨੇ 4-3 ਨਾਲ ਹਰਾਇਆ
ਦੂਜਾ ਬਦਲਾਅ ਇਹ ਹੋਵੇਗਾ ਕਿ ਇਕ ਸੀਮਤ ਮਿਆਦ ਤੋਂ ਬਾਅਦ ਕਨੈਕਸ਼ਨ ਅੱਗੇ ਵਧਾਉਣ ਜਾਂ ਵਾਪਸ ਕਰਨ ਦਾ ਬਦਲ ਮਿਲੇਗਾ। ਇਹ ਦੋਵੇਂ ਬਦਲਾਅ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਲੋੜ ਨੂੰ ਦੇਖਦੇ ਹੋਏ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਇਕ ਕਰੋੜ ਕਨੈਕਸ਼ਨ ਦਿੱਤੇ ਜਾਣ ਦੀ ਸੰਭਾਵਨਾ ਹੈ।
ਆਮ ਬਜਟ 2021-22 ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਉਜਵਲਾ ਦਾ ਵਿਸਤਾਰ ਕਰਨ ਦਾ ਐਲਾਨ ਕੀਤਾ ਸੀ ਅਤੇ ਨਵੇਂ ਨਿਯਮਾਂ ਤਹਿਤ ਇਕ ਕਰੋੜ ਹੋਰ ਕਨੈਕਸ਼ਨ ਦੇਣ ਦੀ ਗੱਲ ਕਹੀ ਸੀ। 31 ਜਨਵਰੀ, 2021 ਤੱਕ ਦੇਸ਼ ਵਿਚ ਗਰੀਬੀ ਰੇਖਾ ਦੇ ਹੇਠਾਂ ਰਹਿਣ ਵਾਲੇ 8.3 ਕਰੋੜ ਪਰਿਵਾਰਾਂ ਨੂੰ ਉਜਵਲਾ ਕਨੈਕਸ਼ਨ ਦੇ ਤਹਿਤ ਰਸੋਈ ਗੈਸ ਮੁਹੱਈਆ ਹੋ ਸਕਿਆ ਹੈ।




