Uditi opens up about her breakup with Karan: ਕਿਹਾ— ‘ਰਿਸ਼ਤਾ ਖਤਮ ਹੋਣਾ ਮੇਰੇ ਲਈ ਵਰਦਾਨ ਸੀ’

ਮੁੰਬਈ : ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਕਰਨ ਵਾਹੀ ਅਤੇ ਉਦਿਤਿ ਸਿੰਘ ਦਾ ਰਿਸ਼ਤਾ ਕਾਫ਼ੀ ਚਰਚਾ ਵਿੱਚ ਰਿਹਾ ਸੀ। ਸਾਲ 2019 ਵਿੱਚ ਸ਼ੁਰੂ ਹੋਇਆ ਇਹ…

ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਕਰਨ ਵਾਹੀ ਅਤੇ ਉਦਿਤਿ ਸਿੰਘ ਦਾ ਰਿਸ਼ਤਾ ਕਾਫ਼ੀ ਚਰਚਾ ਵਿੱਚ ਰਿਹਾ ਸੀ। ਸਾਲ 2019 ਵਿੱਚ ਸ਼ੁਰੂ ਹੋਇਆ ਇਹ ਪਿਆਰ

ਮੁੰਬਈ : ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਕਰਨ ਵਾਹੀ ਅਤੇ ਉਦਿਤਿ ਸਿੰਘ ਦਾ ਰਿਸ਼ਤਾ ਕਾਫ਼ੀ ਚਰਚਾ ਵਿੱਚ ਰਿਹਾ ਸੀ। ਸਾਲ 2019 ਵਿੱਚ ਸ਼ੁਰੂ ਹੋਇਆ ਇਹ ਪਿਆਰ ਦਾ ਸਫ਼ਰ ਆਖ਼ਰਕਾਰ 2022 ਵਿੱਚ ਟੁੱਟ ਗਿਆ। ਹਾਲ ਹੀ ਵਿੱਚ ਉਦਿਤਿ ਸਿੰਘ ਨੇ ਇੱਕ ਸ਼ੋਅ ਦੌਰਾਨ ‘ਸਕਾਊਟ ਓਪੀ’ ਨਾਲ ਗੱਲਬਾਤ ਕਰਦਿਆਂ ਕਰਨ ਵਾਹੀ ਨਾਲ ਆਪਣੇ ਬ੍ਰੇਕਅੱਪ ਨੂੰ ਲੈ ਕੇ ਕਈ ਵੱਡੇ ਅਤੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

‘ਪਾਰਟਨਰ ਹੀ ਕਰਦਾ ਸੀ ਡਿਮੋਟੀਵੇਟ’

ਉਦਿਤਿ ਨੇ ਖੁੱਲ੍ਹ ਕੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਬ੍ਰੇਕਅੱਪ ਅਸਲ ਵਿੱਚ ਉਨ੍ਹਾਂ ਲਈ ‘ਬਲੈਸਿੰਗ ਇਨ ਡਿਸਗਾਈਜ਼’ (ਭੇਸ ਵਿੱਚ ਵਰਦਾਨ) ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਕਰਨ ਥੋੜ੍ਹਾ ਡੋਮੀਨੇਟਿੰਗ ਸੁਭਾਅ ਦੇ ਸਨ। ਸਾਥ ਹੋਣ ਅਤੇ ਹੌਸਲਾ ਦੇਣ ਦੀ ਬਜਾਏ ਉਨ੍ਹਾਂ ਨੂੰ ਹਰ ਵਾਰ ਇਹੀ ਸੁਣਨ ਨੂੰ ਮਿਲਦਾ ਸੀ ਕਿ “ਤੁਸੀਂ ਨਹੀਂ ਕਰ ਪਾਓਗੇ” ਜਾਂ “ਤੁਹਾਨੂੰ ਨਹੀਂ ਆਉਂਦਾ।” ਉਦਿਤਿ ਮੁਤਾਬਕ ਜਦੋਂ ਤੁਹਾਡਾ ਆਪਣਾ ਲਾਈਫ ਪਾਰਟਨਰ ਹੀ ਤੁਹਾਡਾ ਮਨੋਬਲ ਡੇਗਦਾ ਹੈ, ਤਾਂ ਇਸਦਾ ਮਾਨਸਿਕ ਤੌਰ ‘ਤੇ ਬਹੁਤ ਮਾੜਾ ਅਸਰ ਪੈਂਦਾ  ਹੈ।

ਲਾਕਡਾਊਨ ਦੌਰਾਨ ਵਧੀਆ ਦੂਰੀਆਂ ਅਤੇ ਛੋਟੀਆਂ ਗੱਲਾਂ ‘ਤੇ ਵਿਵਾਦ

ਅਦਾਕਾਰਾ ਨੇ ਦੱਸਿਆ ਕਿ ਦੋਵਾਂ ਵਿਚਕਾਰ ਰਿਸ਼ਤੇ ਵਿੱਚ ਤਣਾਅ ਮੁੱਖ ਤੌਰ ‘ਤੇ ਲਾਕਡਾਊਨ ਦੇ ਸਮੇਂ ਦੌਰਾਨ ਵਧਣਾ ਸ਼ੁਰੂ ਹੋਇਆ। ਉਮਰ ਦਾ ਫ਼ਰਕ, ਸੋਚ ਵਿੱਚ ਅੰਤਰ ਅਤੇ ਰੋਜ਼ਾਨਾ ਦੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਹੌਲੀ-ਹੌਲੀ ਵੱਡੇ ਝਗੜਿਆਂ ਦਾ ਕਾਰਨ ਬਣ ਗਈਆਂ। ਇੱਥੋਂ ਤੱਕ ਕਿ ਉਨ੍ਹਾਂ ਦੇ ਪਾਲਤੂ ਕੁੱਤੇ ‘ਨੋਆ’ ਦੀ ਦੇਖਭਾਲ ਨੂੰ ਲੈ ਕੇ ਵੀ ਦੋਵਾਂ ਵਿੱਚ ਅਕਸਰ ਬਹਿਸ ਹੋ ਜਾਂਦੀ ਸੀ।

ਕਰਨ ਵਾਹੀ ਦਾ ਟੀਵੀ ਕਰੀਅਰ ਅਤੇ ਰਿਸ਼ਤੇ ਦਾ ਅੰਤ

ਉਦਿਤਿ ਨੇ ਮੰਨਿਆ ਕਿ ਹਰ ਰਿਸ਼ਤੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਹਾਲਾਤ ਹਮੇਸ਼ਾ ਤੁਹਾਡੇ ਹੱਕ ਵਿੱਚ ਨਹੀਂ ਹੁੰਦੇ। ਜੇਕਰ ਸਹੀ ਤਾਲਮੇਲ ਅਤੇ ਸਹੀ ਸਮਾਂ ਨਾ ਹੋਵੇ, ਤਾਂ ਲੰਬੇ ਸਮੇਂ ਤੱਕ ਸਾਥ ਨਿਭਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਦੋ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਰਿਸ਼ਤੇ ਦੇ ਟੁੱਟਣ ਤੋਂ ਬਾਅਦ ਉਦਿਤਿ ਲਈ ਇਹ ਅਨੁਭਵ ਉਨ੍ਹਾਂ ਦੇ ਕਰੀਅਰ ਅਤੇ ਨਿੱਜੀ ਵਿਕਾਸ ਵਿੱਚ ਇੱਕ ਵੱਡਾ ਮੋੜ ਬਣਿਆ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 सीमा पार से तस्करी के लिए अमरूदों के बाग़ का इस्तेमाल कर रहे तीन आरोपी 2 एके राइफलों और 10 किलो हेरोइन समेत गिरफ्तार, आरोपियों में महिला, उसका पति और भाई शामिल

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *