ਦੋ ਨੌਜਵਾਨ ਕਤਲ ਕੇਸ ‘ਚ ਦੋਸ਼ੀ ਕਰਾਰ, ਪਰਿਵਾਰਿਕ ਮੈਂਬਰਾਂ ‘ਚ ਸੋਗ ਦੀ ਲਹਿਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਊਦੀ ਅਰਬ ਵਿੱਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਇੱਕ ਭਾਰਤੀ ਦੇ ਕਤਲ ਕੇਸ਼ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਦੋਨ੍ਹੋਂ ਨੂੰ ਮੌਤ  ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਊਦੀ ਅਰਬ ਵਿੱਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਇੱਕ ਭਾਰਤੀ ਦੇ ਕਤਲ ਕੇਸ਼ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਦੋਨ੍ਹੋਂ ਨੂੰ ਮੌਤ  ਦੇ ਘਾਟ ਉਤਾਰ ਦਿੱਤਾ ਗਿਆ,  ਜਿਸਦੇ ਬਾਅਦ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ‘ਚ ਸੋਗ ਦੀ ਲਹਿਰ ਹੈ, ਇਸ ਮਾਮਲੇ ਵਿੱਚ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕੋਈ ਪੁਖਤਾ ਜਾਣਕਾਰੀ ਨਹੀ ਹੈ ਕੇਵਲ ਉਨ੍ਹਾਂ ਨੂੰ ਆਪਣੇ ਵਕੀਲ  ਦੇ ਜਰੀਏ ਇਹ ਜਾਣਕਾਰੀ ਮਿਲੀ ਹੈ ।

  ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡ ਕੁੱਬੇ ਦੇ ਨੌਜਵਾਨ ਹਰਜੀਤ ਸਿੰਘ  ਜੋ ਕਿ ਰੁਜ਼ਗਾਰ ਲਈ ਸਾਊਦੀ ਅਰਬ ਗਿਆ ਸੀ ਉਥੇ ਉਸਨੂੰ ਇੱਕ ਕਤਲ ਦੇ ਕਥਿਤ ਦੋਸ਼ ਹੇਠ ਲੰਘੀ 28 ਫਰਵਰੀ ਨੂੰ ਫਾਂਸੀ ਦੇ ਦਿੱਤੀ ਗਈ ਅਤੇ ਉਸਦੇ ਬਜ਼ੁਰਗ ਮਾਪੇ ਤੇ ਪਰਿਵਾਰਕ ਮੈਂਬਰ ਜੋ ਆਪਣੇ ਪੁੱਤਰ ਦੇ ਜਿਉਂਦੇ ਵਾਪਿਸ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਉਨ੍ਹਾਂ ਨੂੰ ਲਾਸ਼ ਦੇਖਣੀ ਵੀ ਨਸੀਬ ਨਹੀਂ ਹੋਈ ।

Watch Video 

Leave a Reply

Your email address will not be published. Required fields are marked *