ਸ਼੍ਰੀਨਗਰ : ਸ਼ੋਪੀਆਂ ਦੇ ਦ੍ਰਗਾੜ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਕੁਝ ਹੀ ਘੰਟਿਆਂ ਵਿਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਜਾਰੀ ਹੈ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਪਰ ਪੁਲਿਸ ਸੂਤਰਾਂ ਮੁਤਾਬਕ ਇਹ ਦੋਵੇਂ ਸਥਾਨਕ ਦੱਸੇ ਜਾ ਰਹੇ ਹਨ।
Also Read : ਹਰਸਿਮਰਤ ਕੌਰ ਬਾਦਲ ਦਾ ਪ੍ਰਿਯੰਕਾ ਗਾਂਧੀ ‘ਤੇ ਹਮਲਾ, ਕਿਹਾ- ‘ਪਹਿਲਾਂ ਚੰਨੀ ‘ਤੇ ਲੱਗੇ MeToo ਦੇ ਦੋਸ਼ਾਂ ਨੂੰ ਸੁਲਝਾਵੇ ਕਾਂਗਰਸ’
ਫਿਲਹਾਲ ਸੁਰੱਖਿਆ ਬਲਾਂ ਨੇ ਦੋਵਾਂ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈਂਦੇ ਹੋਏ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਹੈ। ਉਥੇ ਹੀ ਅਹਿਤਿਆਤ ਦੇ ਤੌਰ ਉੱਤੇ ਇਲਾਕੇ ਵਿਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਸਰਚ ਆਪ੍ਰੇਸ਼ਨ ਪੂਰਾ ਹੁੰਦੇ ਹੀ ਇੰਟਰਨੈੱਟ ਸੇਵਾ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਜਾਵੇਗਾ।
Also Read : ਡਿਪਟੀ CM ਦਾ ਸਾਬਕਾ CM ‘ਤੇ ਵੱਡਾ ਹਮਲਾ, ‘ਪੰਜਾਬ ਨੂੰ ਚੀਨ, ਪਾਕਿ ਤੋਂ ਨਹੀਂ ਕੈਪਟਨ ਤੋਂ ਖਤਰਾ’
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਦੇ ਦੇਖੇ ਜਾਣ ਦੀ ਸੂਚਨਾ ਦੇ ਬਾਅਦ ਐੱਸਓਜੀ, ਫੌਜ ਤੇ ਸੀਆਰਪੀਐੱਫ ਦੇ ਜਵਾਨ ਦ੍ਰਗਾੜ ਇਲਾਕੇ ਵਿਚ ਪਹੁੰਚੇ। ਜਿਵੇਂ ਹੀ ਉਨ੍ਹਾਂ ਨੇ ਅੱਤਵਾਦੀਆਂ ਦੀ ਤਲਾਸ਼ ਸ਼ੁਰੂ ਕੀਤੀ, ਅੱਤਵਾਦੀਆਂ ਨੇ ਉਨ੍ਹਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਉਂਕਿ ਘਿਰੇ ਹੋਏ ਅੱਤਵਾਦੀ ਸਥਾਨਕ ਦੱਸੇ ਗਏ ਸਨ, ਸੁਰੱਖਿਆਬਲਾਂ ਨੇ ਉਨ੍ਹਾਂ ਨੂੰ ਹਥਿਆਰ ਸੁੱਟਣ ਦੇ ਲਈ ਕਿਹਾ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਤੇ ਗੋਲੀਬਾਰੀ ਕਰ ਦਿੱਤੀ। ਅਜੇ ਦੋਵਾਂ ਪਾਸਿਓਂ ਗੋਲੀਬਾਰੀ ਹੋ ਰਹੀ ਹੈ। ਘਟਨਾ ਬਾਰੇ ਅਜੇ ਵਧੇਰੇ ਜਾਣਕਾਰੀ ਦੀ ਉਡੀਕ ਹੈ।



