ਨਵੇਂ ਨਾਂ ਨਾਲ ਕੰਪਨੀ ਨੂੰ ਰੀਬ੍ਰਾਂਡ ਕਰਨ ਦੀ ਤਿਆਰੀ ‘ਚ ਫੇਸਬੁੱਕ, ਜਲਦ ਹੋ ਸਕਦੈ ਐਲਾਨ

ਨਵੀਂ ਦਿੱਲੀ : ਮੈਟਾਵਰਸ ਉੱਤੇ ਧਿਆਨ ਦੇਣ ਦੇ ਲਈ ਫੇਸਬੁੱਕ ਇਕ ਨਵੇਂ ਨਾਂ ਦੇ ਨਾਲ ਕੰਪਨੀ ਨੂੰ ਰੀਬ੍ਰਾਂਡ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ…

ਨਵੀਂ ਦਿੱਲੀ : ਮੈਟਾਵਰਸ ਉੱਤੇ ਧਿਆਨ ਦੇਣ ਦੇ ਲਈ ਫੇਸਬੁੱਕ ਇਕ ਨਵੇਂ ਨਾਂ ਦੇ ਨਾਲ ਕੰਪਨੀ ਨੂੰ ਰੀਬ੍ਰਾਂਡ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਜਾਣਕਾਰੀ ਦ ਵਰਜ਼ ਦੀ ਰਿਪੋਰਟ ਵਿਚ ਸਾਹਮਣੇ ਆਈ ਹੈ। ਸੀਈਓ ਮਾਰਕ ਜ਼ੁਕਰਬਰਗ 28 ਅਕਤੂਬਰ ਨੂੰ ਐਨੁਅਲ ਕਨੇਕਟ ਕਾਨਫਰੰਸ ਵਿਚ ਕੰਪਨੀ ਦੇ ਨਵੇਂ ਨਾਂ ਨੂੰ ਪੇਸ਼ ਕਰਨਗੇ। ਹਾਲਾਂਕਿ ਰਿਪੋਰਟ ਮੁਤਾਬਕ ਨਾਂ ਦਾ ਐਲਾਨ ਪਹਿਲਾਂ ਵੀ ਕੀਤਾ ਜਾ ਸਕਦਾ ਹੈ।

Also Read : ਸ਼ੋਪੀਆਂ ਮੁਕਾਬਲੇ ‘ਚ ਦੋ ਅੱਤਵਾਦੀ ਢੇਰ, ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਜਾਰੀ

‘ਦ ਵਰਜ਼’ ਦੀ ਰਿਪੋਰਟ ਮੁਤਾਬਕ 28 ਅਕਤੂਬਰ ਨੂੰ ਫੇਸਬੁੱਕ ਦੀ ਇਕ ਕਾਨਫਰੰਟ ਹੋਣ ਵਾਲੀ ਹੈ ਜਿਸ ਵਿਚ ਮਾਰਕ ਜ਼ੁਕਰਬਰਗ ਫੇਸਬੁੱਕ ਦੇ ਨਵੇਂ ਨਾਂ ਦਾ ਐਲਾਨ ਕਰ ਸਕਦੇ ਹਨ। ਰਿਪੋਰਟ ਵਿਚ ਕਿਹਾ ਜਾ ਰਿਹਾ ਹੈ ਕਿ ਐਪ ਤੋਂ ਇਲਾਵਾ ਕੰਪਨੀ ਦੇ ਹੋਰ ਪ੍ਰੋਡਕਟਸ ਜਿਵੇਂ ਇੰਸਟਾਗ੍ਰਾਮ, ਵ੍ਹਟਸਐਪ, ਓਕਲਸ ਆਦਿ ਦੇ ਨਾਂ ਨੂੰ ਲੈ ਕੇ ਵੀ ਵੱਡੇ ਐਲਾਨ ਹੋ ਸਕਦੇ ਹਨ। ਹਾਲਾਂਕਿ, ਇਸ ਰਿਪੋਰਟ ਉੱਤੇ ਫੇਸਬੁੱਕ ਵਲੋਂ ਅਜੇ ਤਕ ਕੋਈ ਅਧਿਕਾਰਤ ਟਿਪਣੀ ਨਹੀਂ ਕੀਤੀ ਗਈ। 

Also Read : ਹਰਸਿਮਰਤ ਕੌਰ ਬਾਦਲ ਦਾ ਪ੍ਰਿਯੰਕਾ ਗਾਂਧੀ ‘ਤੇ ਹਮਲਾ, ਕਿਹਾ- ‘ਪਹਿਲਾਂ ਚੰਨੀ ‘ਤੇ ਲੱਗੇ MeToo ਦੇ ਦੋਸ਼ਾਂ ਨੂੰ ਸੁਲਝਾਵੇ ਕਾਂਗਰਸ’

ਇਸ ਹਫਤੇ ਦੀ ਸ਼ੁਰੂਆਤ ਵਿਚ ਹੀ ਫੇਸਬੁੱਕ ਨੇ ਕਿਹਾ ਸੀ ਕਿ ਉਹ ਹੁਣ ਮੈਟਾਵਸ (metaverse) ਕੰਪਨੀ ਬਣਨ ਜਾ ਰਹੀ ਹੈ ਜਿਸ ਲਈ ਉਸ ਨੂੰ 10 ਹਜ਼ਾਰ ਲੋਕਾਂ ਨੂੰ ਨਿਯੁਕਤ ਕੀਤਾ ਹੈ ਅਤੇ ਭਵਿੱਖ ਵਿਚ ਹੋਰ ਨਿਯੁਕਤੀਆਂ ਵੀ ਹੋਣਗੀਆਂ। ਮੈਟਾਵਰਸ ਦਾ ਮਤਲਬ ਇਕ ਵਰਚੁਅਲ ਦੁਨੀਆ ਤੋਂ ਹੈ ਜਿਸ ਵਿਚ ਲੋਕ ਫਿਜੀਕਲੀ ਮੌਜੂਦ ਨਾ ਹੁੰਦੇ ਹੋਏ ਵੀ ਮੌਜੂਦ ਰਹਿਣਗੇ। ਮੈਟਾਵਰਸ ਸ਼ਬਦ ਵਰਚੁਅਲ ਰਿਐਲਿਟੀ ਅਤੇ ਆਗਿਉਮੈਂਟ ਰਿਐਲਿਟੀ ਵਰਗਾ ਹੀ ਹੈ। 

Also Read : ਡਿਪਟੀ CM ਦਾ ਸਾਬਕਾ CM ‘ਤੇ ਵੱਡਾ ਹਮਲਾ, ‘ਪੰਜਾਬ ਨੂੰ ਚੀਨ, ਪਾਕਿ ਤੋਂ ਨਹੀਂ ਕੈਪਟਨ ਤੋਂ ਖਤਰਾ’

ਮੈਟਾਵਰਸ ਵਿਚ ਸਿਰਫ ਫੇਸਬੁੱਕ ਹੀ ਨਹੀਂ, ਸਗੋਂ ਦੁਨੀਆ ਦੀਆਂ ਵੱਡੀਆਂ ਟੈੱਕ ਕੰਪਨੀਆਂ ਨਿਵੇਸ਼ ਕਰ ਰਹੀਆਂ ਹਨ। ਮਾਰਕ ਜ਼ੁਕਰਬਰਗ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਲੋਕ ਫੇਸਬੁੱਕ ਨੂੰ ਸਿਰਫ ਇਕ ਸੋਸ਼ਲ ਮੀਡੀਆ ਕੰਪਨੀ ਨਹੀਂ ਸਗੋਂ ਇਕ ਮੈਟਾਵਰਸ ਕੰਪਨੀ ਦੇ ਰੂਪ ਵਿਚ ਜਾਣਨਗੇ।

Leave a Reply

Your email address will not be published. Required fields are marked *