ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਿਰੋਜਪੁਰ ਵਿੱਚ ਸੁਰੱਖਿਆ ਬਲਾ ਨੇ 2 ਘੁਸਪੇਠੀਏ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੁਰੱਖਿਆ ਬਲਾਂ ਨੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਵਿਅਕਰਤਿਆਂ ਦੇ ਕੋਲੋ ਪਾਕਿਸਤਾਨ ਆਰਮੀ ਦੇ ਆਈ.ਡੀ ਕਾਰਡ ਵੀ ਬਰਾਮਦ ਹੋਏ ਤੇ ਨਾਲ ਹੀ ਘੁਸਪੇਠੀਏ ਕੋਲੋ ਦੋ ਮੋਬਾਇਲ, ਮਿਸ ਕਾਰਡ ਅਤੇ ਪਾਕਿਸਤਾਨੀ ਕਰੰਸੀ ਵੀ ਬਰਾਮਦ ਕੀਤੀ ਗਈ। ਸੁਰੱਖਿਆ ਬਲਾ ਦਾ ਇਹ ਵੀ ਕਹਿਣਾ ਹੈ ਕਿ ਘੁਸਪੇਠੀਏ ਭਾਰਤ ਵੜਣ ਦੀ ਕੋਸ਼ਿਸ਼ ਕਰ ਰਹੇ ਸੀ।
ਪਰ ਉਹਨਾਂ ਦੀ ਇਸ ਕੋਸ਼ਿਸ਼ ਨੂੰ ਸੁਰੱਖਿਆ ਬਲਾ ਨੇ ਸਫਲ ਨਾ ਹੋਣ ਦਿੱਤਾ। ਗ੍ਰਿਫਤਾਰ ਕਰਨ ਤੋਂ ਬਾਅਦ ਜਦੋ ਇਹਨਾਂ ਕੋਲੋ ਪੁਛਗਿਛ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਨਾਂ ਅਹਿਮਦ ਅਤੇ ਦੂਜੇ ਨੇ ਆਪਣਾ ਨਾਂ ਮੁਮਤਾਜ ਦੱਸਿਆ। ਫਿਲਹਾਲ ਬੀਐਸਫ ਦੇ ਜਵਾਨ ਇਹਨਾਂ ਕੋਲੋ ਪੁੱਛਗਿਛ ਕਰ ਰਹੇ ਹਨ।




