ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਐਲਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ਦਾ ਨਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ। ਕਲਰਜ਼ ਟੀਵੀ ‘ਤੇ ਆਯੋਜਿਤ ਇਸ ਪ੍ਰੋਗਰਾਮ ਵਿੱਚ ਟੀਵੀ ਦੇ ਕਈ ਸਿਤਾਰਿਆਂ ਨੇ ਹਿੱਸਾ ਲਿਆ। ਅਜਿਹੀ ਹੀ ਇਕ ਮਜੇਦਾਰ ਕੰਟੇਸਟੰਟ ਤੇਜਸਵੀ ਪ੍ਰਕਾਸ਼ ਹੈ। ਮਸ਼ਹੂਰ ਟੀਵੀ ਅਭਿਨੇਤਰੀ ਤੇਜਸ਼ਵੀ ਪ੍ਰਕਾਸ਼ ਦਾ ਇਕ ਵੀਡੀਓ ਇਸ ਸਮੇਂ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇਕ ਖਤਰਨਾਕ ਅਜਗਰ ਨਾਲ ਆਪਣਾ ਟਾਸਕ ਪੂਰਾ ਕਰਦੀ ਨਜ਼ਰ ਆਈ ਹਨ। ਵੀਡੀਓ ਕਲਰਸ ਦੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਕੀਤੀ ਗਈ ਸੀ।
ਇਸ ‘ਚ ਤੁਸੀਂ ਦੇਖੋਗੇ ਕਿ, ਤੇਜਸਵੀ ਦੇ ਗਲੇ ‘ਚ ਇਕ ਵਿਸ਼ਾਲ ਅਜਗਰ ਪਾ ਦਿੱਤਾ ਜਾਂਦਾ ਹੈ, ਉਹ ਹੌਲੀ ਹੌਲੀ ਤੇਜਸਵੀ ਦੇ ਸਰੀਰ ਨੂੰ ਆਪਣੀ ਮਜਬੂਤ ਪਕੜ ‘ਚ ਲੈ ਲੈਂਦਾ ਹੈ। ਜਿਸ ਤੋਂ ਬਾਅਦ ਡਰੀ ਹੋਈ ਤੇਜਸਵੀ ਚੀਕਾਂ ਮਾਰਦੀ ਹੈ ਅਤੇ ਹੋਸਟ ਰੋਹਿਤ ਸ਼ੈੱਟੀ ਹੱਸਦੇ ਹਨ। ਤੇਜਸਵੀ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ। ਹਾਲਾਂਕਿ ਤੇਜਸਵੀ ਬੇਹੱਦ ਡਰੀ ਤੇ ਸਹਿਮੀ ਹੋਈ ਹੈ।
https://www.instagram.com/p/B9T36jygqgN/
ਪਹਿਲਾਂ ਵੀ ਆਪਣੇ ਕਾਰਨਾਮੇ ਤੋਂ ਚਰਚਾ ਬਟੋਰ ਚੁੱਕੀ ਹਨ ਤੇਜਸਵੀ‘
ਖਤਰੋਂ ਕੇ ਖਿਲਾੜੀ’ ਦੇ ਮੌਜੂਦਾ ਸੀਜ਼ਨ ਵਿੱਚ ਤੇਜਸਵੀ ਪ੍ਰਕਾਸ਼ ਪਹਿਲਾਂ ਵੀ ਸੁਰਖੀਆਂ ਵਿੱਚ ਬਣੀ ਰਹੀ ਹਨ। ਕੁਝ ਦਿਨ ਪਹਿਲਾਂ ਰੋਹਿਤ ਨੇ ਤੇਜਸ਼ਵੀ ਦਾ ਫੋਨ ਤੋੜਿਆ ਸੀ। ਹੋਇਆ ਇਹ ਸੀ ਕਿ, ਇੱਕ ਟਾਸਕ ਦੌਰਾਨ, ਰੋਹਿਤ ਨੇ ਮੁਕਾਬਲੇਬਾਜਾਂ ਨੂੰ 3 ਮੋਬਾਈਲ ਫੋਨ ਦਿੱਤੇ ਜੋ ਲੋਕ ਸਨ। ਮੁਕਾਬਲੇਬਾਜ਼ਾਂ ਨੂੰ ਫੋਨ ਨੂੰ ਅਨਲੌਕ ਕਰਨਾ ਸੀ, ਜਿਸ ਦਾ ਪਾਸਵਰਡ ਵੱਖ-ਵੱਖ ਕੰਟੇਨਰਾਂ ਵਿੱਚ ਸੀ ਪਰ ਉਨ੍ਹਾਂ ਡੱਬਿਆਂ ਵਿੱਚ ਕੀੜੇ ਮਕੋੜੇ ਸੀ। ਇਸ ਟਾਸਕ ‘ਚ ਮਜੇਦਾਰ ਤੱਤ ਇਹ ਸੀ ਕਿ, ਜੇਕਰ ਕੋਈ ਫੋਨ ਦਾ ਲੋਕ ਨਾ ਖੋਲ ਸਕਿਆ ਤਾਂ ਉਸ ਦਾ ਫੋਨ ਤੋੜ ਦਿਤਾ ਜਾਵੇਗਾ, ਤੇਜਸਵੀ ਇਸ ਟਾਸਕ ਨੂੰ ਪੂਰਾ ਕਰ ਪਾਉਂਣ ‘ਚ ਅਸਫ਼ਲ ਰਹੀ ਤਾਂ ਰੋਹਿਤ ਸ਼ੈੱਟੀ ਨੇ ਉਸਦਾ ਫੋਨ ਤੋੜ ਦਿੱਤਾ।
https://www.youtube.com/watch?v=6qqYJKKV37U
