ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਜ਼ਰਵ ਬੈਂਕ ਆਫ ਇੰਡੀਆ ਨੇ ਯੇਸ ਬੈਂਕ ਤੋਂ ਪੈਸੇ ਕਢਵਾਉਂਣ ਦੀ ਸੀਮਾ ਨੂੰ ਨਿਰਧਾਰਿਤ ਕਰਕੇ ਪੂਰੇ ਦੇਸ਼ ਨੂੰ ਹਲਚਲ ‘ਚ ਪਾ ਦਿੱਤਾ ਹੈ। ਕਰਜ਼ ‘ਚ ਚਲਦੇ ਯੇਸ ਬੈਂਕ ‘ਚ ਜਿਨ੍ਹਾਂ ਦਾ ਪੈਸਾ ਫਸਿਆ ਹੈ। ਉਨ੍ਹਾਂ ਨੂੰ ਹੁਣ ਇੱਕ ਮਹੀਨੇ ‘ਚ 50 ਹਜ਼ਾਰ ਤੋਂ ਵੱਦ ਨਕਦੀ ਕਢਵਾਉਂਣ ਦੀ ਆਗਿਆ ਨਹੀਂ ਹੈ। 5 ਅਤੇ 6 ਮਾਰਚ ਦੀ ਰਾਤ ਤੋਂ ਲਾਗੂ ਹੋਏ ਇਸ ਨਿਯਮ ਦੇ ਬਾਅਦ, ਲੋਕਾਂ ਦੀ ਪੈਸੇ ਕਢਵਾਉਂਣ ਲਈ ਏਟੀਐਮ ਦੇ ਬਾਹਰ ਲੰਬੀ ਲਾਇਨ ਵੇਖਣ ਨੂੰ ਮਿਲ ਰਹੀ ਹੈ।
ਇਸ ਤੋਂ ਇਲਾਵਾ, ਗਾਹਕਾਂ ਨੇ ਬੈਂਕ ਦੀਆਂ ਸ਼ਾਖਾਵਾਂ ਬਾਹਰ ਲੰਬੀਆਂ ਲਾਈਨਾਂ ਲਗਾਇਆਂ ਹੋਇਆਂ ਹਨ। ਗਾਹਕਾਂ ਨੇ ਦਾਅਵਾ ਕੀਤਾ ਕਿ, ਬੈਂਕ ਨੇ ਇਸ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਉਨ੍ਹਾਂ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਕੀਤੀ। ਹੋਲੀ ਦਾ ਤਿਉਹਾਰ ਵੀ ਨੇੜੇ ਹੈ। ਉਸੇ ਸਮੇਂ, ਕੁਝ ਗਾਹਕ ਕਹਿੰਦੇ ਹਨ ਕਿ,ਸਵੇਰ ਤੋਂ ਹੀ ਬਹੁਤ ਸਾਰੇ ਏਟੀਐਮ ਵਿੱਚ ਨਕਦੀ ਖਤਮ ਹੈ।
ਆਮ ਆਦਮੀ ਦੇ ਬੜੇ ਸਹਾਰੇ ਨੇ ਹੀ ਕੀਤਾ ਧੋਖਾ
ਇਸ ਸੰਬੰਧ ਵਿੱਚ, ਯੇਸ ਬੈਂਕ ਦੇ ਇੱਕ ਗਾਹਕ ਨੰਦ ਕੁਮਾਰ ਨੇ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਲਗਾਈ ਗਈ ਇਸ ਪਾਬੰਦੀ ਦੇ ਬਾਅਦ ਏਟੀਐਮ ਦੇ ਬਾਹਰ ਇੱਕ ਲੰਬੀ ਲਾਈਨ ਲੱਗ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ, ਬੈਂਕ ਆਮ ਆਦਮੀ ਦਾ ਵੱਡਾ ਸਹਾਰਾ ਹੁੰਦੇ ਹੈਂ, ਜੋ ਉਨ੍ਹਾਂ ਦੀ ਮਿਹਨਤ ਦੀ ਕਮਾਈ ਦੀ ਸੰਭਾਲ ਕਰਦੇ ਹਨ ਪਰ ਅਫਸੋਸ ਆਮ ਆਦਮੀ ਦਾ ਵੱਡਾ ਸਹਾਰਾ ਮੰਨੇ ਜਾਂਦੇ ਬੈਂਕ ਨੇ ਆਪਣੇ ‘ਤੇ ਭਰੋਸਾ ਕਰਨ ਵਾਲੇ ਲੱਖਾਂ ਖਾਤਾਧਾਰਕਾਂ ਦਾ ਵਿਸ਼ਵਾਸ ਤੋੜਿਆ ਹੈ।
50,000 ਤੋਂ ਵੱਧ ਨਕਦੀ ਨਹੀਂ ਕਢਵਾ ਸਕਦੇ
ਇਸ ਤਰੀਕੇ ਨਾਲ, ਆਰਬੀਆਈ ਜਦੋਂ ਵੀ ਚਾਹੇ ਇਸ ਤਰ੍ਹਾਂ ਦੇ ਕਦਮ ਚੁੱਕੇਗੀ। ਆਮ ਆਦਮੀ ਦਾ ਅਪਰਾਧ ਕੀ ਹੈ? ਬੈਂਕ ਨੇ ਪਹਿਲਾਂ ਤੋਂ ਕੋਈ ਜਾਣਕਾਰੀ ਕਿਉਂ ਨਹੀਂ ਦਿੱਤੀ। ਇਕ ਹੋਰ ਗਾਹਕ ਨੇ ਕਿਹਾ ਕਿ, ਉਸ ਦਾ ਯੇਸ ਬੈਂਕ ਵਿੱਚ ਖਾਤਾ ਹੈ ਅਤੇ ਉਸ ਨੂੰ 50,000 ਰੁਪਏ ਤੋਂ ਵੱਧ ਦੀ ਨਕਦੀ ਕਢਵਾਉਣ ਦੀ ਜ਼ਰੂਰਤ ਹੈ। ਇਸ ਸਥਿਤੀ ਵਿੱਚ, ਬਹੁਤ ਪਰੇਸ਼ਾਨੀ ਪੇਸ਼ ਆਉਂਦੀ ਹੈ, ਕਿਉਂਕਿ ਆਰਬੀਆਈ ਨੇ ਲੈਣਦੇਣ ਦੀ ਸੀਮਾ ਵੀ ਨਿਰਧਾਰਤ ਕੀਤੀ ਹੈ।


