tomatoes: ਟਮਾਟਰਾਂ ਦੀ ਚੋਰੀ ਨੂੰ ਲੈ ਕੇ ਕੁੱਝ ਸਮੇਂ ਤੋਂ ਖ਼ਬਰਾਂ ਆ ਰਹੀਆ ਹਨ ਹੁਣ ਬੈਂਗਲੁਰੂ ਦੇ ਚਿੱਕਾਜਲਾ ਵਿਚ ਤਿੰਨ ਵਿਅਕਤੀ ਟਮਾਟਰਾਂ ਨਾਲ ਭਰਿਆ ਟਰੱਕ ਲੈ ਕੇ ਭੱਜ ਗਏ। ਦੱਸ ਦੇਈਏ ਕਿ ਕਰਨਾਟਕ ਦੇ ਵੱਖ-ਵੱਖ ਥਾਵਾਂ ਉੱਤੇ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਵੀ ਪਾਰ ਕਰ ਗਈ ਹੈ। ਕਈ ਥਾਵਾਂ ਉੱਤੇ 150 ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਟਰੱਕ ਵਿੱਚ ਢਾਈ ਟਨ ਦੇ ਕਰੀਬ ਟਮਾਟਰ ਸਨ, ਜਿਨ੍ਹਾਂ ਦੀ ਕੀਮਤ ਢਾਈ ਤੋਂ ਤਿੰਨ ਲੱਖ ਰੁਪਏ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕਿਸਾਨ ਮਲੇਸ਼ ਦਾ ਕਹਿਣਾ ਹੈ ਕਿ ਇਕ ਕਾਰ ਨੇ ਟਕੱਰ ਮਾਰੀ ਅਤੇ ਬਹਿਸ ਸ਼ੁਰੂ ਹੋ ਗਈ ਅਤੇ ਨੁਕਸਾਨ ਦੇ ਬਦਲੇ ਟਮਾਟਰ ਹੀ ਲੈ ਗਏ।ਮੁਲਜ਼ਮਾਂ ਨੇ ਕਥਿਤ ਤੌਰ ’ਤੇ ਜ਼ਬਰਦਸਤੀ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਲੈ ਕੇ ਫਰਾਰ ਹੋ ਗਏ। ਟਰੱਕ ਵਿੱਚ ਢਾਈ ਟਨ ਦੇ ਕਰੀਬ ਟਮਾਟਰ ਸਨ, ਜਿਨ੍ਹਾਂ ਦੀ ਕੀਮਤ ਢਾਈ ਤੋਂ ਤਿੰਨ ਲੱਖ ਰੁਪਏ ਬਣਦੀ ਹੈ।



