ਬੁੱਢਾ ਦਰਿਆ ਓਵਰਫਲੋਅ ਦੇ ਤੇਜ਼ ਬਹਾਵ ਨਾਲ਼ ਟੁੱਟਿਆ ਭੂਖੜੀ ਦਾ ਦੂਜਾ ਪੁੱਲ, ਲੋਕ ਪਰੇਸ਼ਾਨ

ਲੁਧਿਆਣਾ : ਉੱਤਰੀ ਭਾਰਤ ਵਿੱਚ ਮੀਂਹ ਪੈਣ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਉਥੇ ਹੀ ਖਾਸ ਕਰਕੇ ਪੰਜਾਬ ਵਿੱਚ ਭਾਰੀ ਮੀਂਹ ਪੈਣ ਕਾਰਨ ਦਰਿਆਵਾਂ…

ਲੁਧਿਆਣਾ : ਉੱਤਰੀ ਭਾਰਤ ਵਿੱਚ ਮੀਂਹ ਪੈਣ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਉਥੇ ਹੀ ਖਾਸ ਕਰਕੇ ਪੰਜਾਬ ਵਿੱਚ ਭਾਰੀ ਮੀਂਹ ਪੈਣ ਕਾਰਨ ਦਰਿਆਵਾਂ ਦਾ ਪੱਧਰ ਵੱਧ ਗਿਆ ਹੈ ਜਿਸ ਕਰਕੇ ਕਈ ਥਾਵਾਂ ਉੱਤੇ ਪਾਣੀ ਭਰਨ ਦੀਆਂ ਖਬਰਾਂ ਸਾਹਮਣੇ ਆ ਰਹੀਆ ਹਨ। ਮੀਂਹ ਬੰਦ ਰਹਿਣ ਦੇ ਬਾਵਜੂਦ ਬੁੱਢਾ ਦਰਿਆ ਦੇ ਪਾਣੀ ਦਾ ਪੱਧਰ ਘਟਣ ਦਾ ਨਾਮ ਨਹੀਂ ਲੈ ਰਿਹਾ ਜਿਸਦੇ ਚੱਲਦੇ ਬੀਤੀ ਰਾਤ ਨੂੰ ਬੁੱਢਾ ਦਰਿਆ ਓਵਰਫਲੋਅ ਦੇ ਤੇਜ਼ ਬਹਾਵ ਨੇ ਭੂਖੜੀ ਖ਼ੁਰਦ ਦਾ ਪੁੱਲ ਨੂੰ ਵੀ ਆਪਣੀ ਲਪੇਟ ‘ਚ ਲੈਂਦਿਆਂ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਰਾਤ ਦੇ ਸਮੇਂ ਬੁੱਢਾ ਦਰਿਆ ਓਵਰਫਲੋਅ ਹੋਣ ਦੇ ਨਾਲ ਤਾਜਪੁਰ ਰੋਡ ਸਥਿਤ ਦਰਿਆ ‘ਤੇ ਸਥਿਤ ਪੁਲਿਸ ਚੌਂਕੀ ਅਤੇ ਦਰਿਆ ਦੇ ਨਾਲ ਲੱਗਦੇ ਸਾਰੇ ਇਲਾਕਿਆਂ ‘ਚ ਪਾਣੀ ਦਾਖਲ ਹੋ ਗਿਆ ਹੈ।

ਬੁੱਢਾ ਦਰਿਆ ਦਾ ਪਾਣੀ ਘਰਾਂ ਵਿੱਚ ਆਉਣ ਕਰਕੇ ਲੋਕ ਪਰੇਸ਼ਾਨ ਹੋ ਰਹੇ ਹਨ। ਉਥੇ ਹੀ ਲੋਕਾਂ ਨੇ ਪ੍ਰਸਾਸ਼ਨ ਤੋਂ ਅਪੀਲ ਕੀਤੀ ਹੈ ਕਿ ਪਾਣੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ।

Leave a Reply

Your email address will not be published. Required fields are marked *