ਪੀਲੀਭੀਤ– ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਤਿੰਨ ਤਲਾਕ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਤਨੀ ਵਲੋਂ ਖਾਣੇ ‘ਚ ਠੰਡੀ ਸਬਜ਼ੀ ਪਰੋਸਣ ਤੋਂ ਪਤੀ ਇੰਨਾ ਨਾਰਾਜ਼ ਹੋ ਗਿਆ ਕਿ ਉਸ ਨੇ ਪਤਨੀ ਨੂੰ ਤਲਾਕ, ਤਲਾਕ, ਤਲਾਕ ਕਹਿ ਕੇ ਘਰੋਂ ਬਾਹਰ ਕੱਢ ਦਿੱਤਾ। ਹੁਣ ਪੀੜਤ ਨੇ ਪੁਲਿਸ ਨੂੰ ਮਦਦ ਦੀ ਅਪੀਲ ਕੀਤੀ ਹੈ। ਐੱਸਪੀ ਦੇ ਹੁਕਮਾਂ ‘ਤੇ ਪਤੀ ਸਮੇਤ ਸਹੁਰੇ ਪੱਖ ਦੇ ਕਈ ਲੋਕਾਂ ਖਿਲਾਫ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Also Read: ਸਤੰਬਰ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ
ਪੂਰਨਪੁਰ ਇਲਾਕੇ ਦੀ ਰਹਿਣ ਵਾਲੀ ਲੜਕੀ ਨੇ ਆਪਣੀ ਤਹਿਰੀਰ ‘ਚ ਪੁਲਿਸ ਨੂੰ ਦੱਸਿਆ ਹੈ ਕਿ ਉਸ ਦਾ ਵਿਆਹ 23 ਮਈ 2021 ਨੂੰ ਰਾਜਾਗੰਜ ਇਲਾਕੇ ‘ਚ ਰਹਿਣ ਵਾਲੇ ਇਕ ਨੌਜਵਾਨ ਨਾਲ ਮੁਸਲਿਮ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ‘ਚ ਦਾਜ ਘੱਟ ਦੇਣ ਕਾਰਨ ਸਹੁਰੇ ਵਾਲੇ ਉਸ ਨੂੰ ਵਿਦਾ ਕਰਵਾ ਕੇ ਆਪਣੇ ਨਾਲ ਨਹੀਂ ਲੈ ਕੇ ਗਏ। ਜਦੋਂ ਉਸ ਦੀ ਮਾਂ ਨੇ ਦਾਜ ਦਾ ਇੰਤਜ਼ਾਮ ਕੀਤਾ ਤਾਂ 8 ਅਗਸਤ 2021 ਨੂੰ ਉਸ ਦੇ ਸਹੁਰੇ ਆਏ ਅਤੇ ਉਸ ਨੂੰ ਆਪਣੇ ਨਾਲ ਲੈ ਗਏ।
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ 15 ਲੱਖ ਰੁਪਏ ਦਾਜ ‘ਚ ਦੇਣ ਦੇ ਬਾਵਜੂਦ ਸਹੁਰਾ ਪਰਿਵਾਰ ਉਸ ਤੋਂ ਖੁਸ਼ ਨਹੀਂ ਸੀ। ਜਿਸ ਕਾਰਨ ਉਸ ਨੂੰ ਉਸ ਦੇ ਪਤੀ ਵੱਲੋਂ ਸਰੀਰਕ ਤੌਰ ’ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਹੋਰ ਸਹੁਰੇ ਵੀ ਉਸ ਦੀ ਕੁੱਟਮਾਰ ਕਰਦੇ ਸਨ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ 12 ਅਪ੍ਰੈਲ 2022 ਦੀ ਦੁਪਹਿਰ ਨੂੰ ਜਦੋਂ ਉਹ ਆਪਣੇ ਪਤੀ ਨੂੰ ਖਾਣਾ ਦੇਣ ਪਹੁੰਚੀ ਤਾਂ ਪਤੀ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਠੰਡੀ ਸਬਜ਼ੀ ਦਾ ਕਹਿ ਕੇ ਤਲਾਕ ਦੇ ਦਿੱਤਾ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇਕ ਨਾ ਸੁਣੀ। ਸੁਲ੍ਹਾ-ਸਫਾਈ ਦੇ ਯਤਨ ਵੀ ਕਾਫੀ ਸਮੇਂ ਤੋਂ ਕੀਤੇ ਜਾ ਰਹੇ ਸਨ। ਪਰ ਕੋਈ ਨਤੀਜਾ ਨਹੀਂ ਨਿਕਲਿਆ।
Also Read: ਅੰਮ੍ਰਿਤਸਰ ਬਾਰਡਰ ‘ਤੇ ਦੋ ਵਾਰ ਮੰਡਰਾਇਆ ਡਰੋਨ, BSF ਵਲੋਂ ਫਾਇਰਿੰਗ
ਜਦੋਂ ਸਹੁਰਾ ਕੁਝ ਵੀ ਮੰਨਣ ਨੂੰ ਤਿਆਰ ਨਹੀਂ ਹੋਇਆ ਤਾਂ ਉਨ੍ਹਾਂ ਨੇ ਐਸਪੀ ਦਿਨੇਸ਼ ਪੀ ਨੂੰ ਮਦਦ ਦੀ ਅਪੀਲ ਕੀਤੀ। ਐੱਸਪੀ ਦੇ ਹੁਕਮਾਂ ‘ਤੇ ਮਹਿਲਾ ਦੇ ਪਤੀ, ਸੱਸ, ਨਣਦ, ਨਣਦੋਈ ਅਤੇ ਜੀਜਾ ਦੇ ਖ਼ਿਲਾਫ਼ ਕੁੱਟਮਾਰ, ਦਾਜ ਐਕਟ, ਤਿੰਨ ਤਲਾਕ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤਾ ਨੇ ਦੋਸ਼ ਲਾਇਆ ਕਿ ਉਸ ਦੇ ਨੰਦੋਈ ਨੇ ਉਸ ਦੀ ਕੁੱਟਮਾਰ ਵੀ ਕੀਤੀ ਹੈ।



