LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਤੰਬਰ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ

30 aug bank

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ, ਬੈਂਕ ਸਤੰਬਰ ਮਹੀਨੇ ਵਿੱਚ 14 ਦਿਨਾਂ ਲਈ ਬੰਦ ਰਹਿਣਗੇ। ਇਨ੍ਹਾਂ ਛੁੱਟੀਆਂ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਦੀਆਂ ਨਿਯਮਤ ਛੁੱਟੀਆਂ ਵੀ ਸ਼ਾਮਲ ਹਨ। ਸ਼ਨੀਵਾਰ ਅਤੇ ਐਤਵਾਰ ਦੀ ਗਿਣਤੀ ਨਾ ਹੋਣ 'ਤੇ ਵੀ ਸਤੰਬਰ ਮਹੀਨੇ 'ਚ ਬੈਂਕ 8 ਦਿਨ ਬੰਦ ਰਹਿਣਗੇ।

ਤੁਹਾਨੂੰ ਦੱਸ ਦੇਈਏ ਕਿ ਬੈਂਕ ਛੁੱਟੀਆਂ ਰਾਜਾਂ ਵਿਚ ਵੱਖ-ਵੱਖ ਹੁੰਦੀਆਂ ਹਨ। ਸਤੰਬਰ ਦੇ ਮਹੀਨੇ ਵਿੱਚ ਆਉਣ ਵਾਲੀਆਂ ਬਹੁਤ ਸਾਰੀਆਂ ਬੈਂਕ ਛੁੱਟੀਆਂ ਖੇਤਰੀ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ ਇਹ ਹੋ ਸਕਦਾ ਹੈ ਕਿ ਜਿਸ ਦਿਨ ਇੱਕ ਰਾਜ ਵਿੱਚ ਬੈਂਕ ਖੁੱਲ੍ਹੇ ਹੋਣ, ਦੂਜੇ ਰਾਜ ਵਿੱਚ ਉਹ ਉਸ ਦਿਨ ਬੰਦ ਹੋਣ। ਦੱਸ ਦੇਈਏ ਕਿ ਗਣੇਸ਼ ਚਤੁਰਥੀ ਅਤੇ ਨਵਰਾਤਿਆਂ ਵਰਗੇ ਤਿਉਹਾਰ ਸਤੰਬਰ ਵਿੱਚ ਹੀ ਪੈ ਰਹੇ ਹਨ। ਅਗਸਤ ਵਿੱਚ ਵੀ ਵੱਖ-ਵੱਖ ਰਾਜਾਂ ਵਿੱਚ ਛੁੱਟੀਆਂ ਹੋਣ ਕਾਰਨ 18 ਦਿਨਾਂ ਦੀ ਬੈਂਕ ਛੁੱਟੀਆਂ ਸਨ।

Also Read: ਅੰਮ੍ਰਿਤਸਰ ਬਾਰਡਰ 'ਤੇ ਦੋ ਵਾਰ ਮੰਡਰਾਇਆ ਡਰੋਨ, BSF ਵਲੋਂ ਫਾਇਰਿੰਗ

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਛੁੱਟੀਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ- ਨਿਗੋਸ਼ਿਏਬਲ ਇੰਸਟਰੂਮੈਂਟ ਦੇ ਤਹਿਤ ਆਉਣ ਵਾਲੀਆਂ ਛੁੱਟੀਆਂ, ਨਿਗੋਸ਼ਿਏਬਲ ਇਸਟਰੂਮੈਂਟ ਤੇ ਆਰਟੀਜੀਐੱਸ ਤੇ ਤੀਜੀ, ਬੈਂਕਾਂ ਦੀ ਅਕਾਊਂਟ ਕਲੋਜ਼ਿੰਗ ਦਾ ਦਿਨ।

ਸਤੰਬਰ ਵਿੱਚ ਬੈਂਕ ਕਿਸ ਦਿਨ ਬੰਦ ਰਹਿਣਗੇ?
ਸਤੰਬਰ 1: ਗਣੇਸ਼ ਚਤੁਰਥੀ ਦੂਜਾ ਦਿਨ- ਪਣਜੀ
6 ਸਤੰਬਰ: ਕਰਮ ਪੂਜਾ- ਰਾਂਚੀ
7 ਸਤੰਬਰ: ਪਹਿਲਾ ਓਨਮ - ਕੋਚੀ, ਤਿਰੂਵਨੰਤਪੁਰਮ
8 ਸਤੰਬਰ: ਤਿਰੂਵੋਨਮ ਕੋਚੀ, ਤਿਰੂਵਨੰਤਪੁਰਮ
9 ਸਤੰਬਰ: ਇੰਦਰਜਾਤਰਾ- ਗੰਗਟੋਕ
10 ਸਤੰਬਰ: ਸ਼੍ਰੀ ਨਰਵਾਣੇ ਗੁਰੂ ਜਯੰਤੀ- ਕੋਚੀ, ਤਿਰੂਵਨੰਤਪੁਰਮ
21 ਸਤੰਬਰ: ਸ਼੍ਰੀ ਨਰਾਇਣ ਗੁਰੂ ਸਮਾਧੀ ਦਿਵਸ- ਕੋਚੀ, ਤਿਰੂਵਨੰਤਪੁਰਮ
26 ਸਤੰਬਰ: ਨਵਰਾਤਰੀ ਸਥਾਪਨਾ/ਚੌਰੇਨ ਹੌਬਾ- ਜੈਪੁਰ, ਇੰਫਾਲ

ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ
ਸਤੰਬਰ 4: ਪਹਿਲਾ ਐਤਵਾਰ
ਸਤੰਬਰ 10: ਦੂਜਾ ਸ਼ਨੀਵਾਰ
ਸਤੰਬਰ 11: ਦੂਜਾ ਐਤਵਾਰ
ਸਤੰਬਰ 18: ਤੀਜਾ ਐਤਵਾਰ
ਸਤੰਬਰ 24: ਚੌਥਾ ਸ਼ਨੀਵਾਰ
ਸਤੰਬਰ 25: ਚੌਥਾ ਐਤਵਾਰ

In The Market