ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੈਕਸੀਕਨ ਇਮੀਗ੍ਰੇਸ਼ਨ ਅਥਾਰਿਟੀ ਦੁਆਰਾ ਗੈਰਕਨੂੰਨੀ ਤੌਰ’ਤੇ ਅਮਰੀਕਾ ਪਰਵਾਸ ਕਰ ਰਹੇ 311 ਭਾਰਤੀਆਂ ਨੂੰ ਸ਼ੁੱਕਰਵਾਰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਟੋਲੂਕਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੋਇੰਗ 747 ਦੇ ਜਹਾਜ਼ ਰਾਹੀਂ ਦਿੱਲੀ ਭੇਜ ਦਿੱਤਾ ਗਿਆ ਹੈ। ਇਨ੍ਹਾਂ ਭਾਰਤੀਆਂ ‘ਚ ਇੱਕ ਔਰਤ ਵੀ ਸ਼ਾਮਿਲ ਹੈ।
ਭਾਰਤ ਭੇਜਣ ਦਾ ਕਾਰਨ
ਇਨ੍ਹਾਂ ਲੋਕਾਂ ਨੂੰ ਭਾਰਤ ਭੇਜਣ ਦਾ ਕਾਰਨ ਬਿਨਾਂ ਕਿਸੇ ਦਸਤਾਵੇਜ਼ਾਂ ਤੋਂ ਗੈਰਕਾਨੂੰਨੀ ਢੰਗ ਨਾਲ ਮੈਕਸੀਕੋ ਵਿਚ ਘੁਸਪੈਠ ਕਰਨਾ ਸੀ। ਮੈਕਸੀਕੋ ਦੀ ਨੀਤੀ ਅਨੁਸਾਰ ਨਾ ਸਿਰਫ ਭਾਰਤੀਆਂ ਨੂੰ, ਬਲਕਿ ਕਿਸੇ ਵੀ ਦੇਸ਼ ਦੇ ਨਾਜਾਇਜ਼ ਤਰੀਕੇ ਨਾਲ ਪਹੁੰਚੇ ਨਾਗਰਿਕਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ।ਗੈਰਕਨੂੰਨੀ ਤੌਰ ‘ਤੇ ਪਰਵਾਸ ਕਰ ਰਹੇ ਜ਼ਿਆਦਾਤਰ ਲੋਕ ਮੈਕਸੀਕੋ ਵਿੱਚ ਸਨ। ਇਸ ਲਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਖਾਸ ਉਡਾਣ ਦਾ ਪ੍ਰਬੰਧ ਕੀਤਾ।
ਇਹ ਸਭ ਕੁਝ ਭਾਰਤੀ ਅਧਿਕਾਰੀਆਂ ਅਤੇ ਭਾਰਤੀ ਦੂਤਾਵਾਸ ਦੇ ਤਾਲਮੇਲ ਨਾਲ ਸੰਭਵ ਹੋਇਆ ਹੈ, ਜਿਸ ਕਾਰਨ ਵਜੋਂ ਬਿਨਾਂ ਕਿਸੇ ਮੁਸ਼ਕਲ ਦੇ ਭਾਰਤੀ ਵਾਪਸ ਆ ਸਕੇ।
ਕੀ ਦੇਸ਼ ਨਿਕਾਲੇ ਖਿਲਾਫ ਪੁਲਿਸ ਕੇਸ ਦਰਜ ਹੋਇਆ?
ਇਨ੍ਹਾਂ ਭਾਰਤੀਆਂ ਖਿਲਾਫ ਪੁਲਿਸ ਕੇਸ ਦਰਜ ਹੋਇਆ ਹੈ ਜਾਂ ਨਹੀਂ ਇਸ ਦਾ ਹੱਲੇ ਤਕ ਪਤਾ ਨਹੀਂ ਲੱਗ ਸਕਿਆ ਹੈ ਪਰ ਪਤਾ ਚਲਿਆ ਹੈ ਕਿ ਗੈਰ- ਕਾਨੂੰਨੀ ਤੌਰ ‘ਤੇ ਭੇਜੇ ਗਏ ਭਾਰਤੀ ਇਮੀਗ੍ਰੇਸ਼ਨ ਵਿਭਾਗ ਦੁਆਰਾ ਪਾਸ ਕੀਤੇ ਗਏ ਹਨ, ਜਿਨ੍ਹਾਂ ਨਾਲ ਉਹ ਜੋ ਚਾਹੇ ਕਰ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ, ਇਸ ਵਾਰ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਕਾਫ਼ੀ ਵੱਡੀ ਹੈ। ਇਸ ਕੇਸ ਵਿੱਚ ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੂੰ ਗੈਰ ਕਾਨੂੰਨੀ ਤੌਰ ‘ਤੇ ਮੈਕਸੀਕੋ ਭੇਜਣ ਦਾ ਕਾਰਨ ਅਮਰੀਕੀ ਮਹਾਂਦੀਪ ਵਿੱਚ ਸਮਗਲਿੰਗ ਕਰਵਾਉਣਾ ਸੀ। ਇਸ ਲਈ ਉਨ੍ਹਾਂ ਲੋਕਾ ਨੂੰ ਲਾਤੀਨੀ ਅਮਰੀਕਾ ਵਿਚ ਕੁਝ ਹੋਰ ਥਾਵਾਂ ‘ਤੇ ਲਿਜਾਇਆ ਗਿਆ ਅਤੇ ਬਾਅਦ ‘ਚ ਮੈਕਸੀਕੋ ਲਿਆਂਦਾ ਗਿਆ ਤਾਂ ਜੋ ਉਹ ਅਮਰੀਕਾ ਦਾਖਲ ਹੋ ਸਕਣ।

