ਉੱਤਰਾਖੰਡ ‘ਚ ਦਰਦਨਾਕ ਹਾਦਸਾ, ਇਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ

ਦੇਹਰਾਦੂਨ: ਉੱਤਰਾਖੰਡ ਦੇ ਦੇਹਰਾਦੂਨ ਜ਼ਿਲੇ ਵਿਚ ਵੀਰਵਾਰ ਨੂੰ ਇਕ ਕਾਰ ਖੱਡ ਵਿਚ ਜਾ ਡਿੱਗੀ ਤੇ ਇਸ ਹਾਦਸੇ ਵਿਚ ਇਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ…

ਦੇਹਰਾਦੂਨ: ਉੱਤਰਾਖੰਡ ਦੇ ਦੇਹਰਾਦੂਨ ਜ਼ਿਲੇ ਵਿਚ ਵੀਰਵਾਰ ਨੂੰ ਇਕ ਕਾਰ ਖੱਡ ਵਿਚ ਜਾ ਡਿੱਗੀ ਤੇ ਇਸ ਹਾਦਸੇ ਵਿਚ ਇਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।

Also Read: ਫਿਰ ਸਰਗਰਮ ਹੋਏ ਨਵਜੋਤ ਸਿੰਘ ਸਿੱਧੂ, ਕਾਰਜਕਾਰੀ ਪ੍ਰਧਾਨਾਂ ਨਾਲ ਪੰਜਾਬ ਭਵਨ ‘ਚ ਮੀਟਿੰਗ ਜਾਰੀ

ਟੂਨੀ ਪੁਲਿਸ ਸਟੇਸ਼ਨ ਦੇ ਐੱਸਐੱਚਓ ਸੰਦੀਪ ਪੰਵਾਰ ਨੇ ਕਿਹਾ ਕਿ ਬਾਨਪੁਰ ਪਿੰਡ ਵਲੋਂ ਜਾ ਰਹੀ ਕਾਰ ਸਵੇਰੇ ਤਕਰੀਬਨ 9 ਵਜੇ 400 ਮੀਟਰ ਗਹਿਰੀ ਖੱਡ ਵਿਚ ਜਾ ਡਿੱਗੀ। ਉਨ੍ਹਾਂ ਨੇ ਕਿਹਾ ਕਿ ਕਾਰ ਵਿਚ ਸਵਾਰ ਸਾਰੇ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੰਵਾਰ ਨੇ ਕਿਹਾ ਕਿ ਪਰਿਵਾਰ ਬਾਨਪੁਰ ਪਿੰਡ ਸਥਿਤ ਆਪਣੇ ਬਾਗਾਂ ਨੂੰ ਦੇਖਣ ਜਾ ਰਿਹਾ ਸੀ।

Also Read: ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ, 26 ਅਕਤੂਬਰ ਨੂੰ ਭਾਰਤ ਭਰ ‘ਚ ਹੱਲਾ ਬੋਲ

ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਸੰਜੇ (49), ਉਨ੍ਹਾਂ ਦੀ ਪਤਨੀ ਬਬਲੀ (44), ਉਨ੍ਹਾਂ ਦਾ ਬੇਟਾ ਨਿਖਿਲ (13) ਤੇ ਸੰਜੇ ਦੇ ਰਿਸ਼ਤੇਦਾਰ ਜਗਦੀਸ਼ (34) ਤੇ ਅਮਿਤ (23) ਦੇ ਰੂਪ ਵਿਚ ਹੋਈ ਹੈ।

Also Read: ਹੁਣ ਇਸ ਦੇਸ਼ ‘ਚ ਕਹਿਰ ਵਰਾਉਣ ਲੱਗਾ ਕੋਰੋਨਾ, 24 ਘੰਟਿਆਂ ‘ਚ 1000 ਮੌਤਾਂ

Leave a Reply

Your email address will not be published. Required fields are marked *