LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਇਸ ਦੇਸ਼ 'ਚ ਕਹਿਰ ਵਰਾਉਣ ਲੱਗਾ ਕੋਰੋਨਾ, 24 ਘੰਟਿਆਂ 'ਚ 1000 ਮੌਤਾਂ

20o13

ਮਾਸਕੋ- ਰੂਸ ਵਿਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਇਥੇ ਪਿਛਲੇ 24 ਘੰਟਿਆਂ ਵਿਚ 1024 ਲੋਕਾਂ ਦੀ ਮੌਤ ਹੋ ਗਈ ਹੈ। ਕੋਰੋਨਾ ਦੇ ਇਨਫੈਕਸ਼ਨ ਨੂੰ ਘੱਟ ਕਰਨ ਦੇ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਰਮਚਾਰੀਆਂ ਦੇ ਲਈ ਇਕ ਹਫਤੇ ਦੀ ਪੇਡ ਲੀਵ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਲੋਕਾਂ ਨੂੰ ਜ਼ਿੰਮੇਦਾਰੀ ਦਿਖਾਉਂਦੇ ਹੋਏ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ।

Also Read: ਕੈਪਟਨ ਅਮਰਿੰਦਰ ਸਿੰਘ ਦਾ ਹਰੀਸ਼ ਰਾਵਤ 'ਤੇ ਵੱਡਾ ਹਮਲਾ, ਸਿੱਧੂ ਬਾਰੇ ਵੀ ਆਖੀ ਇਹ ਗੱਲ

ਪੁਤਿਨ ਨੇ 30 ਅਕਤੂਬਰ ਤੋਂ ਦੇਸ਼ ਭਰ ਵਿਚ ਇਕ ਹਫਤੇ ਦੀ ਪੇਡ ਲੀਵ ਐਲਾਨ ਕਰਨ ਦੇ ਸਰਕਾਰ ਦੇ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੁਤਿਨ ਨੇ ਕਿਹਾ ਹੈ ਕਿ ਇਸ ਦਾ ਮੁੱਖ ਟੀਚਾ ਲੋਕਾਂ ਦੇ ਜੀਵਨ ਤੇ ਸਿਹਤ ਦੀ ਰੱਖਿਆ ਕਰਨਾ ਹੈ।

Also Read: ਡਿਪਟੀ CM ਰੰਧਾਵਾ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਕੀਤੇ ਵੱਡੇ ਐਲਾਨ 

ਰੂਸ 'ਚ 35 ਫੀਸਦੀ ਲੋਕ ਪੂਰੇ ਵੈਕਸੀਨੇਟਡ
ਪੁਤਿਨ ਨੇ ਕੋਰੋਨਾ ਦੇ ਵਧ ਰਹੇ ਕੇਸਾਂ ਦੇ ਲਈ ਟੀਕਾਕਰਨ ਦੀ ਹੌਲੀ ਰਫਤਾਰ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਰੂਸ ਵਿਚ ਸਪੁਤਨਿਕ-ਵੀ ਵੈਕਸੀਨ ਦੀ ਉਪਲੱਬਧਤਾ ਦੇ ਬਾਵਜੂਦ ਸਿਰਫ 35 ਫੀਸਦੀ ਲੋਕ ਪੂਰੀ ਤਰ੍ਹਾਂ ਵੈਕਸੀਨੇਟਡ ਹੋ ਸਕੇ ਹਨ। ਅਜਿਹੇ ਵਿਚ ਪਿਛਲੇ ਹਫਤਿਆਂ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਪੁਤਿਨ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਇੰਨੇ ਲੋਕ ਰੂਸੀ ਵੈਕਸੀਨ ਲੈਣ ਤੋਂ ਇਨਕਾਰ ਕਰ ਰਹੇ ਹਨ, ਇਥੋਂ ਤੱਕ ਕਿ ਇਸ ਵਿਚ ਕਰੀਬੀ ਦੋਸਤ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਜੀਬ ਹੈ ਕਿ ਲੋਕ ਸਿੱਖਿਅਤ ਹਨ, ਉਨ੍ਹਾਂ ਕੋਲ ਵਿਗਿਆਨਕ ਡਿਗਰੀ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਅਜਿਹਾ ਕਿਉਂ ਹੋ ਰਿਹਾ ਹੈ?

Also Read: ਨਵਜੋਤ ਸਿੱਧੂ ਦਾ ਸਾਬਕਾ CM 'ਤੇ ਵੱਡਾ ਹਮਲਾ, ਦੱਸਿਆ 'ਕਾਲੇ ਖੇਤੀ ਕਾਨੂੰਨਾਂ ਦਾ ਨਿਰਮਾਤਾ'

ਜ਼ਿੰਮੇਦਾਰੀ ਦਿਖਾਉਣ ਨਾਗਰਿਕ
ਪੁਤਿਨ ਲਗਾਤਾਰ ਲੋਕਾਂ ਤੋਂ ਕੋਰੋਨਾ ਵੈਕਸੀਨ ਲੈਣ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਲੈਣ। ਪੁਤਿਨ ਨੇ ਲੋਕਾਂ ਨੂੰ ਕਿਹਾ ਕਿ ਉਹ ਜ਼ਿੰਮੇਦਾਰੀ ਦਿਖਾਉਣ।

ਬੁੱਧਵਾਰ ਨੂੰ ਰੂਸ ਵਿਚ ਕੋਰੋਨਾ ਦੇ 34000 ਨਵੇਂ ਮਾਮਲੇ ਸਾਹਮਣੇ ਆਏ। ਇਥੇ ਹੁਣ ਤੱਕ 2,26,353 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਯੂਰਪ ਵਿਚ ਕਿਸੇ ਦੇਸ਼ ਵਿਚ ਸਭ ਤੋਂ ਵਧੇਰੇ ਹੈ। ਰੂਸੀ ਪ੍ਰਸ਼ਾਸਨ ਉੱਤੇ ਕੇਸ ਘੱਟ ਦਿਖਾਉਣ ਦਾ ਦੋਸ਼ ਲੱਗਦਾ ਰਿਹਾ ਹੈ। ਅਜਿਹੇ ਵਿਚ ਪੁਤਿਨ ਨੇ ਖੇਤਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਨੂੰ ਘੱਟ ਨਾ ਰਿਪੋਰਟ ਕਰਨ। ਉਨ੍ਹਾਂ ਨੇ ਇਸ ਨੂੰ ਖਤਰਨਾਕ ਦੱਸਿਆ।

In The Market