Tragic accident in Nabha: ਦਾਦੀ ਨਾਲ ਚਾਰਾ ਲੈਣ ਗਿਆ 7ਵੀਂ ਜਮਾਤ ਦਾ ਵਿਦਿਆਰਥੀ ਹੱਥ ਰੇਹੜੀ ਸਮੇਤ ਨਹਿਰ ਵਿੱਚ ਡੁੱਬਿਆ, ਭਾਲ ਜਾਰੀ

ਨਾਭਾ :  ਨਾਭਾ ਦੀ ਨਹਿਰ ਦੇ ਨੇੜੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ। ਨਾਭਾ ਦਾ ਰਹਿਣ ਵਾਲਾ 11 ਸਾਲਾ ਹਰਿੰਦਰ ਸਿੰਘ, ਜੋ ਕਿ 7ਵੀਂ…

ਨਾਭਾ :  ਨਾਭਾ ਦੀ ਨਹਿਰ ਦੇ ਨੇੜੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ। ਨਾਭਾ ਦਾ ਰਹਿਣ ਵਾਲਾ 11 ਸਾਲਾ ਹਰਿੰਦਰ ਸਿੰਘ, ਜੋ ਕਿ 7ਵੀਂ ਜਮਾਤ ਦਾ ਵਿਦਿਆਰਥੀ ਸੀ, ਆਪਣੀ ਦਾਦੀ ਦੇ ਨਾਲ ਹੱਥ ਰੇਹੜੀ ‘ਤੇ ਪਸ਼ੂਆਂ ਲਈ ਹਰਾ ਚਾਰਾ ਲੈਣ ਜਾ ਰਿਹਾ ਸੀ। ਰਸਤੇ ਵਿੱਚ ਅਚਾਨਕ ਸਾਹਮਣੇ ਤੋਂ ਇੱਕ ਤੇਜ਼ ਗੱਡੀ ਆਉਣ ਕਾਰਨ ਹੱਥ ਰੇਹੜੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਮਾਸੂਮ ਹਰਿੰਦਰ ਹੱਥ ਰੇਹੜੀ ਸਮੇਤ ਸਿੱਧਾ ਨਹਿਰ ਦੇ ਪਾਣੀ ਵਿੱਚ ਜਾ ਡਿੱਗਿਆ।

ਘਟਨਾ ਮੌਕੇ ਉੱਥੋਂ ਲੰਘ ਰਹੀ ਸਕੂਲੀ ਬੱਚਿਆਂ ਦੀ ਵੈਨ ਦੇ ਚਾਲਕ ਅਤੇ ਵਿਦਿਆਰਥੀਆਂ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਉਨ੍ਹਾਂ ਨੇ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਸਕੂਲ ਦੀ ਵਿਦਿਆਰਥਣ ਨੇ ਦੱਸਿਆ ਕਿ ਡਰਾਈਵਰ ਨੇ ਆਪਣੀ ਪੱਗ ਉਤਾਰ ਕੇ ਨਹਿਰ ਵਿੱਚ ਹਰਿੰਦਰ ਵੱਲ ਸੁੱਟੀ ਸੀ ਅਤੇ ਬੱਚੇ ਨੇ ਪਾਣੀ ਵਿੱਚੋਂ ਹੱਥ ਵੀ ਉੱਪਰ ਚੁੱਕਿਆ ਸੀ, ਪਰ ਨਹਿਰ ਦੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੋਣ ਕਾਰਨ ਉਹ ਪਾਣੀ ਵਿੱਚ ਰੁੜ੍ਹ ਗਿਆ। ਇਸ ਘਟਨਾ ਦੀ ਸੂਚਨਾ ਤੁਰੰਤ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਇਕੱਠੇ ਹੋ ਗਏ।

ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਗੋਤਾਖੋਰ ਨੇ ਦੱਸਿਆ ਕਿ ਨਹਿਰ ਦਾ ਪਾਣੀ ਗੰਧਲਾ ਹੋਣ ਅਤੇ ਤੇਜ਼ ਵਹਾਅ ਕਾਰਨ ਬੱਚੇ ਦੀ ਭਾਲ ਕਰਨ ਵਿੱਚ ਭਾਰੀ ਮੁਸ਼ਕਿਲ ਆ ਰਹੀ ਹੈ, ਫਿਰ ਵੀ ਬੱਚੇ ਨੂੰ ਲੱਭਣ ਲਈ ਪੂਰੀ ਤਾਕਤ ਲਗਾਈ ਜਾ ਰਹੀ ਹੈ। ਦੂਜੇ ਪਾਸੇ, ਬੱਚੇ ਦੇ ਪਿਤਾ ਜਸਪ੍ਰੀਤ ਸਿੰਘ ਅਤੇ ਦਾਦਾ ਹਰਬੰਸ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਹਿਰ ਦੇ ਪੁੱਲ ਅਤੇ ਆਲੇ-ਦੁਆਲੇ ਸੁਰੱਖਿਆ ਲਈ ਰੇਲਿੰਗ ਲਗਾਈ ਜਾਵੇ ਤਾਂ ਜੋ ਅਜਿਹੇ ਹਾਦਸੇ ਭਵਿੱਖ ਵਿੱਚ ਕਿਸੇ ਹੋਰ ਨਾਲ ਨਾ ਵਾਪਰਨ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

स्पाइसजेट फ्लाइट में AC खराब, गर्मी और घुटन से परेशान हुए 150 यात्री, लोगों को हुई सांस लेने में परेशानी, उड़ान रद्द

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *