ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ਚ ਬੀਤੇ ਦਿਨ ਤੋਂ ਨਵੇਂ ਟ੍ਰੈਫਿਕ ਜੁਰਮਾਨੇ ਲਾਗੂ ਹੋ ਚੁੱਕੇ ਹਨ। ਪਰ ਪੰਜਾਬ ਚ ਇਹਨਾਂ ਨਵੇਂ ਟ੍ਰੈਫਿਕ ਜੁਰਮਾਨਿਆਂ ਨੂੰ ਲਾਗੂ ਨਹੀਂ ਕੀਤਾ ਗਿਆ ਹੈ। ਦਸ ਦਈਏ ਕਿ ਕਾਂਗਰਸ ਸ਼ਾਸਿਤ ਸੂਬਿਆਂ ਨੇ ਇਹਨਾਂ ਨਵੇਂ ਜੁਰਮਾਨਿਆਂ ਨੂੰ ਲਾਗੂ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ।

ਜਿਸ ਤੇ ਕਾਂਗਰਸ ਦਾ ਕਹਿਣਾ ਹੈ ਕਿ ਉਹ ਲੋਕਾਂ ਤੇ ਵਾਧੂ ਬੋਝ ਨਹੀਂ ਪਾਉਣਾ ਚਾਹੁੰਦੇ। ਹਾਲਾਂਕਿ ਇਹਨਾਂ ਨਵੇਂ ਟ੍ਰੈਫਿਕ ਨਿਯਮਾਂ ਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਵਧ ਰਹੇ ਸੜ੍ਹਕੀ ਹਾਦਸਿਆਂ ਦੇ ਕਾਰਨ ਹੀ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਇਹਨਾਂ ਦਿਨੋਂ ਦਿਨ ਵਧ ਰਹੇ ਸੜ੍ਹਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਦਸ ਦਈਏ ਕਿ ਸਿਰਫ ਪੰਜਾਬ ਚ ਹੀ ਨਹੀਂ ਬਲਕਿ ਚਾਰ ਹੋਰ ਅਜਿਹੇ ਰਾਜ ਹਨ ਜਿੱਥੇ ਇਹਨਾਂ ਨਿਯਮਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੈ। ਜੀ ਹਾਂ ਰਾਜਸਥਾਨ, ਗੁਜਰਾਤ, ਪੱਛਮ ਬੰਗਾਲ ਮੱਧ ਪ੍ਰਦੇਸ਼ ਤੇ ਪੰਜਾਬ ਚ ਇਹਨਾਂ ਨਵੇਂ ਟ੍ਰੈਫਿਕ ਨਿਯਮਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੈ।
ਕਾਬਿਲੇਗੌਰ ਹੈ ਕਿ ਇਹਨਾਂ ਨਿਯਮਾਂ ਦੇ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਇਹਨਾਂ ਰਾਜਾਂ ਚ ਨਿਯਮਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੈ। ਪਰ ਇਹਨਾਂ ਨਿਯਮਾਂ ਨੂੰ ਲੈਕੇ ਵਿਵਾਦ ਜਰੂਰ ਸ਼ੁਰੂ ਹੋ ਗਿਆ ਹੈ। ਰਾਜਾਂ ਦਾ ਕਹਿਣਾ ਹੈ ਕਿ ਜੁਰਮਾਨਾਂ ਜਿਆਦਾ ਹੋਣ ਦੇ ਕਾਰਨ ਹੀ ਉਹ ਇਸਨੂੰ ਰਾਜ ਚ ਲਾਗੂ ਨਹੀਂ ਕਰ ਰਹੇ ਹਨ।


