ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਲੋਕਸਭਾ ਚੋਣਾਂ ਨੂੰ ਲੈਕੇ ਸਿਆਸੀ ਅਖਾੜਾ ਕਾਫੀ ਗਰਮਾਇਆ ਹੋਇਆ ਹੈ। ਜਿਸ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਚੋਣ ਪ੍ਰਚਾਰ ਕਾਫੀ ਤੇਜ਼ ਹੋ ਗਿਆ ਹੈ। ਦਸ ਦਈਏ ਕਿ ਭਲਕੇ ਪੰਜਾਬ ਚ ਚੋਣ ਪ੍ਰਚਾਰ ਰੋਕ ਦਿੱਤਾ ਜਾਵੇਗਾ।
ਪਰ ਉਮੀਦਵਾਰ ਵੋਟਰਾਂ ਦੇ ਘਰ ਘਰ ਜਾ ਕੇ ਖੁੱਲ੍ਹ ਸੰਪਰਕ ਕਰ ਸਕਣਗੇ। ਪਰ ਕਿਸੇ ਵੀ ਪਾਰਟੀ ਦਾ ਉਮੀਦਾਰ ਚੋਣ ਰੈਲੀ ਜਾ ਪ੍ਰਚਾਰ ਨਹੀਂ ਕਰ ਸਕੇਗਾ।
ਇਸ ਤੋਂ ਇਲਾਵਾ ਚੋਣ ਪ੍ਰਚਾਰ ਦੇ ਬੰਦ ਹੋਣ ਨਾਲ ਕਰੀਬ 48 ਘੰਟਿਆਂ ਲਈ ਸ਼ਰਾਬ ਦੇ ਠੇਕੇ ਵੀ ਬੰਦ ਰਹਿਣਗੇ।
ਦੱਸਣਯੋਗ ਗੱਲ ਹੈ ਕਿ ਪੰਜਾਬ ਚੋਂ ਲੋਕਸਭਾ ਚੋਣਾਂ ਦੇ ਲਈ 13 ਹਲਕਿਆਂ ਲਈ ਕੁੱਲ 278 ਉਮੀਦਵਾਰ ਚੋਣ ਮੈਦਾਨ ਚ ਹਨ। ਪੰਜਾਬ ਚ 19 ਮਈ ਨੂੰ ਲੋਕਸਭਾ ਚੋਣਾਂ ਦੀ ਵੋਟਾਂ ਪੈਣਗੀਆਂ।



