ਫੇਸਬੁੱਕ ਤੇ ਬਿਨ੍ਹਾਂ ਪ੍ਰਵਾਨਗੀ ਦੇ ਪੇਜ਼ ਚਲਾਉਣਾ ਸਨੀ ਦਿਓਲ ਨੂੰ ਪਇਆ ਭਾਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਸਨੀ ਦਿਓਲ ਨੂੰ ਲੋਕਸਭਾ ਚੋਣਾਂ ਤੋ ਪਹਿਲਾ ਇਕ ਤੋਂ ਇਕ ਵੱਡਾ ਝਟਕਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਸਨੀ ਦਿਓਲ ਨੂੰ ਲੋਕਸਭਾ ਚੋਣਾਂ ਤੋ ਪਹਿਲਾ ਇਕ ਤੋਂ ਇਕ ਵੱਡਾ ਝਟਕਾ ਲੱਗ ਰਿਹਾ ਹੈ। ਦਸ ਦਈਏ ਕਿ ਫੇਸਬੁੱਕ ਤੇ ਫੈਨਸ ਕਲੱਬ ਮਾਮਲੇ ‘ਚ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ।

Sunny

ਮਿਲੀ ਜਾਣਕਾਰੀ ਦੇ ਅਨੁਸਾਰ ਫੇਸਬੁੱਕ ਤੇ ਫੈਂਨਜ ਆਫ਼ ਸੰਨੀ ਦਿਓਲ ਤੇ ਸਨੀ ਦਿਓਲ ਨੇ 1 ਲੱਖ 74 ਹਜ਼ਾਰ ਰੁਪਏ ਦਾ ਖਰਚ ਸਨੀ ਦਿਓਲ ਦੇ ਚੋਣ ਖਰਚੇ ਵਿਚ ਜੋੜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੰਬੰਧੀ ਸ਼ਿਕਾਇਤ ਕਾਂਗਰਸ ਵਲੋਂ ਚੋਣ ਕਮਿਸ਼ਨ ਨੂੰ ਕੀਤੀ ਗਈ ਸੀ।

ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਸਨੀ ਦਿਓਲ ਦੇ ਪ੍ਰਚਾਰ ਲਈ ਫੇਸਬੁਕ ‘ਤੇ ਫੈਨਸ ਕਲੱਬ ਨਾਂ ਦਾ ਪੇਜ ਚਲਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਜਾਂਚ ਕੀਤੀ। ਚੋਣ ਕਮਿਸ਼ਨ ਦੀ ਜਾਂਚ ਤੋਂ ਬਾਅਦ ਸਨੀ ਦਿਓਲ਼ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਹਨਾਂ ਨੇ ਇਸ ਨੋਟਿਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।

Leave a Reply

Your email address will not be published. Required fields are marked *