ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਤੱਕ ਪੂਰੇ ਦੇਸ਼ ਵਿਚੋਂ 460 ਤੋਂ ਵੱਧ ਮਾਮਲੇ ਸਾਹਮਣੇ ਆਏ ਚੁੱਕੇ ਹਨ ਜਦਕਿ ਅੱਜ ਤਿੰਨ ਹੋਰ ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਹੁਣ ਦਿੱਲੀ ਦੀ ਕੇਂਦਰੀ ਤਿਹਾੜ ਜੇਲ੍ਹ ਵਿਚੋਂ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
Tihar Jail will release around 3000 inmates in the next 3-4 days. Of these, 1500 convicts will be released on parole and other 1500 undertrial prisoners to be released on interim bail: Tihar Jail administration #Delhi pic.twitter.com/S8PvngAIpo
— ANI (@ANI) March 23, 2020
ਜਾਣਕਾਰੀ ਅਨੁਸਾਰ ਆਉਣ ਵਾਲੇ ਤਿੰਨ-ਚਾਰ ਦਿਨਾਂ ਵਿਚ ਲਗਭਗ 3 ਹਜ਼ਾਰ ਕੈਦੀਆਂ ਨੂੰ ਛੱਡੀਆ ਜਾਵੇਗਾ। ਇਨ੍ਹਾਂ ਵਿਚੋਂ 1500 ਕੈਦੀ ਅਜਿਹੇ ਹਨ ਜਿਹੜੇ ਵੱਖ-ਵੱਖ ਅਪਰਾਧਾਂ ਵਿਚ ਸਜਾ ਪਾ ਚੁੱਕੇ ਹਨ ਇਨ੍ਹਾਂ ਨੂੰ ਪੈਰੋਲ ਉੱਤੇ ਰਿਹਾਅ ਕੀਤਾ ਜਾਵੇਗਾ ਅਤੇ ਬਾਕੀ 1500 ਕੈਦੀ ਅਜਿਹੇ ਹਨ ਜਿਹੜੇ ਕਿ ਅੰਡਰ ਟ੍ਰਾਇਲ ਹਨ ਇਨ੍ਹਾਂ ਸਾਰਿਆਂ ਨੂੰ ਅੰਤਰਿਮ ਜ਼ਮਾਨਤ ਉੱਤੇ ਛੱਡਿਆ ਜਾਵੇਗਾ ਜਿਸ ਦੀ ਜਾਣਕਾਰੀ ਖੁਦ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦਿੱਤੀ ਹੈ।
ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ 467 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 34 ਲੋਕਾਂ ਦੀ ਸਿਹਤ ਵੀ ਸੁਧਾਰ ਹੋ ਚੁੱਕਿਆ ਹੈ ਜਦਿਕ ਅੱਜ ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਹਿਮਾਚਲ ਵਿਚ ਕੋਰੋਨਾਪੀੜਤ ਇਕ- ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 10 ਤੱਕ ਪਹੁੰਚ ਗਿਆ ਹੈ। ਉੱਥੇ ਹੀ ਮਹਾਰਾਸ਼ਟਰ ਵਿਚ ਕੋਰੋਨਾ ਨਾਲ ਇਹ ਤੀਜੀ ਮੌਤ ਸੀ ਜਦਕਿ ਇੱਥੇ ਸੱਭ ਤੋਂ ਜਿਆਦਾ 97 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਸ ਦੇ ਚਲਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਸੂਬੇ ਵਿਚ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਵਿਚ ਵੀ ਕਰਫਿਊ ਲਗਾਇਆ ਗਿਆ ਹੈ। ਜਦਕਿ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਚ ਅੱਧੀ ਰਾਤ ਨੂੰ ਕਰਫਿਊ ਲਾਗੂ ਹੋ ਜਾਵੇਗਾ ਜਿਸ ਲਈ ਯੂਟੀ ਪ੍ਰਸ਼ਾਸਨ ਦੁਆਰਾ ਹੁਕਮ ਦੇ ਦਿੱਤੇ ਗਏ ਹਨ।

