ਗੁਰਦਾਸਪੁਰ ‘ਚ ਚੋਰਾਂ ਦੇ ਹੌਸਲੇ ਬੁਲੰਦ: ਗਾਜ਼ੀਕੋਟ ‘ਚ 4 ਦੁਕਾਨਾਂ ਦੇ ਤੋੜੇ ਸ਼ਟਰ, ਰੈਡੀਮੇਡ ਸਟੋਰ ਤੋਂ 8 ਲੱਖ ਦਾ ਸਾਮਾਨ ਤੇ DVR ਲੈ ਉੱਡੇ ਚੋਰ

ਗੁਰਦਾਸਪੁਰ :  ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪੇਂਡੂ ਖੇਤਰਾਂ ਵਿੱਚ ਚੋਰਾਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੀ ਰਾਤ ਅੱਡਾ ਗਾਜ਼ੀਕੋਟ…

 ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪੇਂਡੂ ਖੇਤਰਾਂ ਵਿੱਚ ਚੋਰਾਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੀ ਰਾਤ ਅੱਡਾ ਗਾਜ਼ੀਕੋਟ ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪੇਂਡੂ ਖੇਤਰਾਂ ਵਿੱਚ ਚੋਰਾਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੀ ਰਾਤ ਅੱਡਾ ਗਾਜ਼ੀਕੋਟ

ਗੁਰਦਾਸਪੁਰ :  ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪੇਂਡੂ ਖੇਤਰਾਂ ਵਿੱਚ ਚੋਰਾਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੀ ਰਾਤ ਅੱਡਾ ਗਾਜ਼ੀਕੋਟ ਅਤੇ ਨੇੜਲੇ ਪਿੰਡ ਕ੍ਰਿਸ਼ਨਾ ਨਗਰ ਵਿੱਚ ਬੇਖੌਫ਼ ਚੋਰਾਂ ਨੇ ਚਾਰ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇੱਕੋ ਰਾਤ ਵਿੱਚ ਵਾਪਰੀਆਂ ਇਨ੍ਹਾਂ ਵਾਰਦਾਤਾਂ ਕਾਰਨ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਬਣ ਗਿਆ ਹੈ।

ਰੈਡੀਮੇਡ ਦੁਕਾਨ ਨੂੰ ਲਾਇਆ 8 ਲੱਖ ਦਾ ਚੂਨਾ

ਜਾਣਕਾਰੀ ਦਿੰਦਿਆਂ ਅੱਡਾ ਗਾਜ਼ੀਕੋਟ ਸਥਿਤ ‘ਪੀਹੂ ਕਲੈਕਸ਼ਨ’ ਨਾਮਕ ਰੈਡੀਮੇਡ ਦੁਕਾਨ ਦੇ ਮਾਲਕ ਅਮਿਤ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜ ਦਿੱਤਾ। ਚੋਰ ਦੁਕਾਨ ਦੇ ਅੰਦਰੋਂ ਵੱਡੀ ਗਿਣਤੀ ਵਿੱਚ ਪੈਂਟਾਂ, ਸ਼ਰਟਾਂ, ਹੁੱਡੀਆਂ ਅਤੇ ਰੈਡੀਮੇਡ ਪੈਂਟ-ਕੋਟ ਦਾ ਕੀਮਤੀ ਸਟਾਕ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਕੱਪੜਿਆਂ ਦੀ ਕੀਮਤ ਕਰੀਬ 8 ਲੱਖ ਰੁਪਏ ਬਣਦੀ ਹੈ, ਜਦਕਿ ਗੱਲੇ ਵਿੱਚ ਪਈ 2-3 ਹਜ਼ਾਰ ਰੁਪਏ ਦੀ ਨਕਦੀ ਵੀ ਗਾਇਬ ਹੈ। ਚੋਰ ਇੰਨੇ ਸ਼ਾਤਰ ਸਨ ਕਿ ਉਹ ਆਪਣੇ ਪਿੱਛੇ ਕੋਈ ਸਬੂਤ ਨਾ ਛੱਡਣ ਦੇ ਮਕਸਦ ਨਾਲ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ (DVR) ਵੀ ਆਪਣੇ ਨਾਲ ਹੀ ਲੈ ਗਏ।

ਫਲ, ਪੈਂਚਰ ਅਤੇ ਮੋਟਰਾਂ ਵਾਲੀ ਦੁਕਾਨ ਨੂੰ ਵੀ ਬਣਾਇਆ ਨਿਸ਼ਾਨਾ

ਚੋਰਾਂ ਨੇ ਸਿਰਫ਼ ਰੈਡੀਮੇਡ ਸਟੋਰ ਨੂੰ ਹੀ ਨਹੀਂ, ਸਗੋਂ ਅੱਡੇ ‘ਤੇ ਸਥਿਤ ਹੋਰ ਦੁਕਾਨਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ। ਇੱਕ ਪੈਂਚਰ ਲਗਾਉਣ ਵਾਲੀ ਦੁਕਾਨ ਦੇ ਤਾਲੇ ਤੋੜ ਕੇ ਉੱਥੋਂ 4 ਹਜ਼ਾਰ ਰੁਪਏ ਦੀ ਨਕਦੀ ਉਡਾਈ ਗਈ, ਜਦਕਿ ਇੱਕ ਫਲਾਂ ਵਾਲੀ ਦੁਕਾਨ ਤੋਂ ਫਰੂਟ ਦੀਆਂ ਪੰਜ ਪੇਟੀਆਂ ਚੋਰੀ ਕਰ ਲਈਆਂ ਗਈਆਂ। ਇਸ ਤੋਂ ਇਲਾਵਾ ਨੇੜਲੇ ਪਿੰਡ ਕ੍ਰਿਸ਼ਨਾ ਨਗਰ ਵਿੱਚ ਵੀ ਇੱਕ ਬਿਜਲੀ ਵਾਲੀਆਂ ਮੋਟਰਾਂ ਦੀ ਦੁਕਾਨ ਦਾ ਤਾਲਾ ਤੋੜਨ ਦੀ ਘਟਨਾ ਸਾਹਮਣੇ ਆਈ ਹੈ।

10 ਕਿਲੋਮੀਟਰ ਤੱਕ ਕੋਈ ਪੁਲਿਸ ਚੌਂਕੀ ਨਹੀਂ

ਇੱਕੋ ਰਾਤ ਵਿੱਚ ਇੰਨੀਆਂ ਦੁਕਾਨਾਂ ਦੇ ਤਾਲੇ ਟੁੱਟਣ ਕਾਰਨ ਪਿੰਡ ਪੱਧਰ ‘ਤੇ ਲੋਕ ਸੁਰੱਖਿਆ ਨੂੰ ਲੈ ਕੇ ਡਾਢੇ ਚਿੰਤਤ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਪਿੰਡਾਂ ਦੇ ਆਲੇ-ਦੁਆਲੇ 10 ਕਿਲੋਮੀਟਰ ਦੇ ਘੇਰੇ ਵਿੱਚ ਪੁਲਿਸ ਦੀ ਕੋਈ ਵੀ ਚੌਂਕੀ ਮੌਜੂਦ ਨਹੀਂ ਹੈ, ਜਿਸ ਕਾਰਨ ਲੁਟੇਰੇ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਡਰੇ ਹੋਏ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ ਅਤੇ ਪੀਸੀਆਰ (PCR) ਤਾਇਨਾਤ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਜਾਨ-ਮਾਲ ਦੀ ਰਾਖੀ ਯਕੀਨੀ ਬਣਾਈ ਜਾ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਥਾਣਾ ਸਿਵਲ ਲਾਈਨ ਦੇ ਬਾਹਰ ਪਾਰਕ ‘ਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਲੁੱਟਿਆ ਮੋਬਾਈਲ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *