ਗੁਰਦਾਸਪੁਰ ਬੱਸ ਅੱਡੇ ‘ਚ ਚੋਰਾਂ ਦੇ ਹੌਸਲੇ ਬੁਲੰਦ: ਖੜ੍ਹੀ ਬੱਸ ‘ਚੋਂ ਬੈਟਰਾ ਚੋਰੀ, ਗੁੱਸਾਏ ਪ੍ਰਾਈਵੇਟ ਬੱਸ ਚਾਲਕਾਂ ਨੇ ਦਿੱਤੀ ਅੱਡਾ ਫੀਸ ਬੰਦ ਕਰਨ ਦੀ ਚੇਤਾਵਨੀ

ਗੁਰਦਾਸਪੁਰ : ਗੁਰਦਾਸਪੁਰ ਦੇ ਇੰਪਰੂਵਮੈਂਟ ਟਰੱਸਟ ਦੇ ਅਧੀਨ ਆਉਂਦੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਬੱਸ ਟਰਮੀਨਲ (ISBT) ਦੇ ਅੰਦਰੋਂ ਇੱਕ ਨਿੱਜੀ ਬੱਸ ਵਿੱਚੋਂ ਬੈਟਰਾ ਚੋਰੀ…

ਗੁਰਦਾਸਪੁਰ ਦੇ ਇੰਪਰੂਵਮੈਂਟ ਟਰੱਸਟ ਦੇ ਅਧੀਨ ਆਉਂਦੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਬੱਸ ਟਰਮੀਨਲ (ISBT) ਦੇ ਅੰਦਰੋਂ ਇੱਕ ਨਿੱਜੀ ਬੱਸ ਵਿੱਚੋਂ

ਗੁਰਦਾਸਪੁਰ : ਗੁਰਦਾਸਪੁਰ ਦੇ ਇੰਪਰੂਵਮੈਂਟ ਟਰੱਸਟ ਦੇ ਅਧੀਨ ਆਉਂਦੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਬੱਸ ਟਰਮੀਨਲ (ISBT) ਦੇ ਅੰਦਰੋਂ ਇੱਕ ਨਿੱਜੀ ਬੱਸ ਵਿੱਚੋਂ ਬੈਟਰਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਚੋਰੀ ਕਾਰਨ ਬੱਸ ਮਾਲਕ ਨੂੰ ਦੋਹਰੀ ਮਾਰ ਪਈ ਹੈ; ਇੱਕ ਤਾਂ ਮਹਿੰਗਾ ਬੈਟਰਾ ਚੋਰੀ ਹੋ ਗਿਆ ਅਤੇ ਦੂਜਾ ਬੱਸ ਸਟੈਂਡ ‘ਤੇ ਹੀ ਖੜ੍ਹੀ ਰਹਿਣ ਕਾਰਨ ਸਵਾਰੀਆਂ ਨੂੰ ਲੈ ਕੇ ਸ੍ਰੀ ਹਰਗੋਬਿੰਦਪੁਰ ਦੇ ਰੂਟ ‘ਤੇ ਰਵਾਨਾ ਨਹੀਂ ਹੋ ਸਕੀ। ਇਸ ਘਟਨਾ ਤੋਂ ਬਾਅਦ ਬੱਸ ਅੱਡੇ ਅੰਦਰ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਲੈ ਕੇ ਪ੍ਰਾਈਵੇਟ ਬੱਸ ਚਾਲਕਾਂ ਦਾ ਗੁੱਸਾ ਫੁੱਟ ਪਿਆ ਹੈ।

ਸੁਰੱਖਿਆ ਦੇ ਨਾਂ ‘ਤੇ ਜ਼ੀਰੋ

ਪੀੜਤ ਬੱਸ ਡਰਾਈਵਰ ਤਜਿੰਦਰ ਸਿੰਘ, ਪਿਆਰ ਬੱਸ ਸਰਵਿਸ ਦੇ ਅੱਡਾ ਇੰਚਾਰਜ ਬਲਜੀਤ ਸਿੰਘ ਅਤੇ ਪ੍ਰਾਈਵੇਟ ਬੱਸ ਯੂਨੀਅਨ ਦੇ ਪ੍ਰਧਾਨ ਹਰਦਿਆਲ ਸਿੰਘ ਮਾਨ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਬੱਸ ਅੱਡੇ ਦੇ ਅੰਦਰ ਰਾਤ ਸਮੇਂ ਖੜ੍ਹੀਆਂ ਬੱਸਾਂ ਵਿੱਚੋਂ ਤੇਲ (ਡੀਜ਼ਲ) ਅਤੇ ਹੋਰ ਸਾਮਾਨ ਚੋਰੀ ਹੋਣਾ ਹੁਣ ਰੋਜ਼ ਦਾ ਕੰਮ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਵੱਲੋਂ ਬੱਸਾਂ ਤੋਂ ਰੋਜ਼ਾਨਾ 60 ਰੁਪਏ ਦੀ ਪਰਚੀ ਕੱਟੀ ਜਾਂਦੀ ਹੈ ਅਤੇ ਰਾਤ ਨੂੰ ਬੱਸ ਖੜ੍ਹੀ ਕਰਨ ਬਦਲੇ 100 ਰੁਪਏ ਵੱਖਰੇ ਵਸੂਲੇ ਜਾਂਦੇ ਹਨ। ਮੋਟੀਆਂ ਫੀਸਾਂ ਦੇਣ ਦੇ ਬਾਵਜੂਦ ਅੱਡੇ ਦੇ ਅੰਦਰ ਬੱਸਾਂ ਦੀ ਸੁਰੱਖਿਆ ਲਈ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਹਨ।

ਅਧਿਕਾਰੀਆਂ ਦੀ ਨਾਕਾਮੀ ਖ਼ਿਲਾਫ਼ ਖੋਲ੍ਹਣਗੇ ਮੋਰਚਾ

ਬੱਸ ਆਪਰੇਟਰਾਂ ਦਾ ਕਹਿਣਾ ਹੈ ਕਿ ਚੋਰਾਂ ਨੇ ਹੁਣ ਹੱਦ ਹੀ ਪਾਰ ਕਰ ਦਿੱਤੀ ਹੈ, ਜੋ ਬੱਸ ਦੇ ਅੰਦਰ ਵੜ ਕੇ ਵੱਡਾ ਬੈਟਰਾ ਹੀ ਪੁੱਟ ਕੇ ਲੈ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਬੰਧੀ ਕਈ ਵਾਰ ਇੰਪਰੂਵਮੈਂਟ ਟਰੱਸਟ ਦੇ ਉੱਚ ਅਧਿਕਾਰੀਆਂ ਅਤੇ ਚੇਅਰਮੈਨ ਨੂੰ ਲਿਖਤੀ ਤੇ ਜ਼ੁਬਾਨੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ, ਪਰ ਪ੍ਰਸ਼ਾਸਨ ਇਸ ਗੰਭੀਰ ਮੁੱਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

ਗੁੱਸੇ ਵਿੱਚ ਆਏ ਬੱਸ ਚਾਲਕਾਂ ਅਤੇ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇੰਪਰੂਵਮੈਂਟ ਟਰੱਸਟ ਨੇ ਤੁਰੰਤ ਇਸ ਚੋਰੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਅਤੇ ਸੁਰੱਖਿਆ ਦੇ ਪ੍ਰਬੰਧ ਨਾ ਸੁਧਾਰੇ, ਤਾਂ ਉਹ ਅੱਡਾ ਫੀਸ ਦੇਣੀ ਮੁਕੰਮਲ ਬੰਦ ਕਰ ਦੇਣਗੇ ਅਤੇ ਟਰੱਸਟ ਦੇ ਖ਼ਿਲਾਫ਼ ਹਾਈਵੇਅ ‘ਤੇ ਉੱਤਰ ਕੇ ਵੱਡਾ ਰੋਸ਼ ਪ੍ਰਦਰਸ਼ਨ ਕਰਨਗੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Khanna Attack: ਲੁੱਟ ਦੀ ਨੀਅਤ ਨਾਲ ਮਹਿਲਾ ‘ਤੇ ਚਾਕੂ ਨਾਲ 10 ਵਾਰ, ਹਾਲਤ ਨਾਜ਼ੁਕ, ਚੰਡੀਗੜ੍ਹ ਰੈਫਰ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *