ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਹੋਵੇਗਾ ਵੱਡਾ ਨੁਕਸਾਨ, ਦਿਵਾਲੀ ‘ਤੇ ਮਿਲੇਗਾ ਅੱਧਾ ਬੋਨਸ

ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਪੋਸਟਲ ਕਰਮਚਾਰੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਇਸ ਵਾਰ ਦਿਵਾਲੀ ਉੱਤੇ ਅੱਧਾ ਬੋਨਸ ਮਿਲੇਗਾ। ਫਾਈਨਾਂਸ ਮਿਨੀਸਟ੍ਰੀ ਨੇ…

ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਪੋਸਟਲ ਕਰਮਚਾਰੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਇਸ ਵਾਰ ਦਿਵਾਲੀ ਉੱਤੇ ਅੱਧਾ ਬੋਨਸ ਮਿਲੇਗਾ। ਫਾਈਨਾਂਸ ਮਿਨੀਸਟ੍ਰੀ ਨੇ  ਉਨ੍ਹਾਂ ਨੂੰ 120 ਦਿਨ ਦਾ ਬੋਨਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੰਤਰਾਲਾ ਨੇ ਕਿਹਾ ਕਿ ਇਸ ਵਾਰ ਡਿਪਾਰਟਮੈਂਟ ਆਫ ਪੋਸਟ ਦੇ ਯੋਗ ਕਰਮਚਾਰੀਆਂ ਨੂੰ ਸਿਰਫ 60 ਦਿਨਾਂ ਦਾ ਬੋਨਸ ਦਿੱਤਾ ਜਾਵੇਗਾ।

Also Read : ਲਖੀਮਪੁਰ ਖੀਰੀ ਕਾਂਡ : ਕਿਸਾਨਾਂ ਨੂੰ ਕੁਚਲਣ ਵਾਲੀ ਕਾਰ ‘ਚ ਸਵਾਰ ਭਾਜਪਾ ਨੇਤਾ ਸਣੇ 4 ਗ੍ਰਿਫਤਾਰ

ਭਾਰਤ ਸਰਕਾਰ ਵਿਚ ਅੰਡਰ ਸੈਕ੍ਰੇਟਰੀ ਅਸ਼ੋਕ ਕੁਮਾਰ ਮੁਤਾਬਕ ਡਿਪਾਰਟਮੈਂਟ ਆਫ ਪੋਸਟ ਨੇ ਇਹ ਪ੍ਰਸਤਾਵ ਭੇਜਿਆ ਸੀ ਕਿ ਨਾਨ ਗਜ਼ਟਡ ਕਰਮਚਾਰੀਆਂ ਨੂੰ 120 ਦਿਨ ਦਾ ਪ੍ਰੋਡਕਟੀਵਿਟੀ ਲਿੰਕ ਬੋਨਸ ਦਿੱਤਾ ਜਾਵੇ। ਪਰ ਮੰਤਰਾਲਾ ਨੇ ਉਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਇਸ ਵਾਰ 120 ਦਿਨ ਦੀ ਬਜਾਏ 60 ਦਿਨ ਦਾ ਪ੍ਰੋਡਕਟੀਵਿਟੀ ਲਿੰਕ ਬੋਨਸ ਦਿਵਾਲੀ ਉੱਤੇ ਮਿਲੇਗਾ।

Also Read : ਰਣਜੀਤ ਸਿੰਘ ਢੱਡਰੀਆਂਵਾਲੇ ਦੇ ਬਿਆਨਾਂ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿਖੇਧੀ

ਅੰਡਰ ਸੈਟ੍ਰੇਟਰੀ ਅਸ਼ੋਕ ਕੁਮਾਰ ਦਾ ਹੁਕਮ ਆਉਣ ਤੋਂ ਬਾਅਦ ਡਿਪਾਰਟਮੈਂਟ ਆਫ ਪੋਸਟ ਨੇ ਆਪਣੇ ਰੀਜਨਲ ਦਫਤਰਾਂ ਵਿਚ ਸੂਚਨਾ ਭਿਜਵਾਈ ਹੈ ਕਿ 60 ਦਿਨਾਂ ਦੇ ਬੋਨਸ ਦੇ ਤੌਰ ਉੱਤੇ ਗ੍ਰਾਮੀਣ ਡਾਕ ਸੇਵਕ, ਕੈਜੁਅਲ ਲੇਬਰ, ਗਰੁੱਪ ਬੀ ਤੇ ਨਾਨ ਗਜ਼ਟਡ ਅਫਸਰਾਂ, ਐੱਮਟੀਐੱਸ ਤੇ ਗਰੁੱਪ ਸੀ ਦੇ ਕਰਮਚਾਰੀਆਂ ਨੂੰ 7000 ਰੁਪਏ ਮਿਲੇਗਾ। ਇਸ ਤੋਂ ਉੱਪਰ ਕੋਈ ਬੋਨਸ ਦੇ ਤੌਰ ਉੱਤੇ ਨਹੀਂ ਮਿਲੇਗੀ।

Leave a Reply

Your email address will not be published. Required fields are marked *