ਵਾਪਰਿਆ ਕਹਿਰ, ਇਕ ਦਿਨ ਦੇ ਬੱਚੇ ਦੀ ਸੜਕ ਹਾਦਸੇ ਵਿਚ ਮੌ.ਤ

ਮੁਕੰਦਪੁਰ–ਅੱਜ ਇਥੇ ਸੜਕ ਉਤੇ ਉਸ ਵੇਲੇ ਕਹਿਰ ਵਾਪਰ ਗਿਆ, ਜਦੋਂ ਹਾਦਸੇ ਵਿਚ ਇਕ ਦਿਨ ਦੇ ਬੱਚੇ ਮੌ.ਤ ਹੋ ਗਈ। ਪਰਿਵਾਰ ਬੱਚੇ ਨੂੰ ਲੈ ਕੇ ਜਾ…

ਮੁਕੰਦਪੁਰ–ਅੱਜ ਇਥੇ ਸੜਕ ਉਤੇ ਉਸ ਵੇਲੇ ਕਹਿਰ ਵਾਪਰ ਗਿਆ, ਜਦੋਂ ਹਾਦਸੇ ਵਿਚ ਇਕ ਦਿਨ ਦੇ ਬੱਚੇ ਮੌ.ਤ ਹੋ ਗਈ। ਪਰਿਵਾਰ ਬੱਚੇ ਨੂੰ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿਚ ਉਨ੍ਹਾਂ ਦੀ ਕਾਰ ਦਾ ਟਰਾਲੀ ਨਾਲ ਹਾਦਸਾ ਹੋ ਗਿਆ।
ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਪਿੰਡ ਬਖਲੌਰ ਤੋਂ ਨਿਸ਼ਾ ਰਾਣੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ। ਹਸਪਤਾਲ ਦੇ ਕਰਮਚਾਰੀਆਂ ਨੇ ਬੱਚੇ ਦੀ ਮਾੜੀ ਹਾਲਤ ਨੂੰ ਦੇਖਦਿਆਂ ਉਸ ਨੂੰ ਬੰਗਾ ਲਈ ਰੈਫਰ ਕੀਤਾ ਸੀ, ਜਿਵੇਂ ਹੀ ਆਸ਼ਾ ਵਰਕਰ ਰਜਨੀ ਬਖਲੌਰ ਤੇ ਉਸ ਦੇ ਪਿਤਾ ਹਰਪ੍ਰੀਤ ਕੁਮਾਰ ਬੱਚੇ ਨੂੰ ਕਾਰ ’ਚ ਲਿਜਾ ਰਹੇ ਸਨ ਤਾਂ ਮੁਕੰਦਪੁਰ-ਬੰਗਾ ਸੜਕ ’ਤੇ ਪਿੰਡ ਗੁਣਾਚੌਰ ਨੇੜੇ ਇਕ ਪਲਟੀ ਟਰਾਲੀ ਨਾਲ ਉਨ੍ਹਾਂ ਦੀ ਕਾਰ ਟਕਰਾਅ ਗਈ।
ਕਾਰ ’ਚ ਸਵਾਰ ਆਸ਼ਾ ਵਰਕਰ ਤੇ ਹਰਪ੍ਰੀਤ ਦੇ ਕਾਫੀ ਸੱਟਾਂ ਲੱਗੀਆਂ ਪਰ ਬੱਚੇ ਦੀ ਮੌ.ਤ ਹੋ ਗਈ। ਇਸ ਸਬੰਧੀ ਥਾਣਾ ਮੁਕੰਦਪੁਰ ਦੇ ਐੱਸਐੱਚਓ ਮੈਡਮ ਜਸਪ੍ਰੀਤ ਕੌਰ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *