ਲੁਧਿਆਣਾ-ਪਤੀ ਦੇ ਨਾ.ਜਾਇਜ਼ ਸਬੰਧਾਂ ਤੋਂ ਤੰਗ ਪ੍ਰੇਸ਼ਾਨ ਪਤਨੀ ਨੇ ਆਪਣੀ ਜੀਵਨ ਲੀ.ਲ੍ਹਾ ਹੀ ਸਮਾਪਤ ਕਰ ਲਈ। ਮ੍ਰਿਤ.ਕਾ ਦੀ ਪਛਾਣ ਪਿੰਕੀ ਵਜੋਂ ਹੋਈ ਹੈ। ਇਹ ਘਟਨਾ ਲੁਧਿਆਣਾ ਦੇ ਰਾਮਨਗਰ ਭਾਮੀਆ ਕਲਾਂ ਵਿਚ ਵਾਪਰੀ। ਉਧਰ, ਮ੍ਰਿਤਕਾ ਦੇ ਪਿਤਾ ਦਾ ਦੋਸ਼ ਹੈ ਕਿ ਉਸ ਦੇ ਜਵਾਈ ਨੇ ਆਪਣੇ ਭਰਾ ਨਾਲ ਮਿਲ ਕੇ ਉਸ ਦੀ ਧੀ ਦਾ ਕ.ਤ.ਲ ਕੀਤਾ ਹੈ। ਉਹ ਖ਼ੁਦਕੁਸ਼ੀ ਦਾ ਡਰਾਮਾ ਰਚ ਕੇ ਸਾਰਿਆਂ ਨੂੰ ਉਲਝਾ ਰਿਹਾ ਹੈ।
ਇਸ ਮਾਮਲੇ ’ਚ ਥਾਣਾ ਜਮਾਲਪੁਰ ਦੀ ਪੁਲਸ ਨੇ ਔਰਤ ਦੇ ਪਤੀ ਤੇ ਦਿਓਰ ’ਤੇ ਸੁਸਾਈਡ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੋਨੂੰ ਕੁਮਾਰ ਪੁੱਤਰ ਕੈਲਾਸ਼ ਨਾਥ ਤੇ ਅਰੁਣ ਕੁਮਾਰ ਪੁੱਤਰ ਕੈਲਾਸ਼ ਨਾਥ ਨਿਵਾਸੀ ਰਾਮ ਨਗਰ, ਭਾਮੀਆ ਵਜੋਂ ਹੋਈ ਹੈ। ਹਾਲ ਦੀ ਘੜੀ ਮੁਲਜ਼ਮ ਫਰਾਰ ਹਨ।
ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਆਪਣੇ ਜਵਾਈ ਨੂੰ ਕਈ ਵਾਰ ਉਸ ਦੇ ਨਾਜਾ.ਇਜ਼ ਸਬੰਧਾਂ ਬਾਰੇ ਚੇਤਾਵਨੀ ਦਿੱਤੀ ਸੀ ਪਰ ਉਹ ਕਿਸੇ ਹੋਰ ਲੜਕੀ ਦੇ ਪ੍ਰੇਮ ਸਬੰਧਾਂ ਵਿੱਚ ਇੰਨਾ ਮਸਤ ਸੀ ਕਿ ਉਸ ਨੇ ਉਸ ਦੀ ਧੀ ਨੂੰ ਘਰੋਂ ਕੱਢਣ ਦੀ ਗੱਲ ਕੀਤੀ ਤਾਂ ਜੋ ਉਹ ਕਿਸੇ ਹੋਰ ਕੁੜੀ ਨਾਲ ਰਹਿ ਸਕੇ।
ਮ੍ਰਿਤਕਾ ਦੇ ਪਿਤਾ ਲਲਨ ਪ੍ਰਸਾਦ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਨੇੜੇ ਫੌਜੀ ਕਾਲੋਨੀ ਵਿੱਚ ਰਹਿੰਦਾ ਹੈ। ਉਨ੍ਹਾਂ ਦੀ ਧੀ ਪਿੰਕੀ ਗੁਪਤਾ ਦਾ ਵਿਆਹ 2014 ‘ਚ ਮੁਲਜ਼ਮ ਰਾਹੁਲ ਨਾਲ ਹੋਇਆ ਸੀ। ਜਿਸ ਤੋਂ ਬਾਅਦ ਉਹ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਾਮਨਗਰ ਭਾਮੀਆ ਕਲਾਂ ‘ਚ ਰਹਿਣ ਲੱਗੀ। ਕਰੀਬ ਇਕ ਸਾਲ ਪਹਿਲਾਂ ਉਸ ਦੀ ਲੜਕੀ ਨੇ ਉਸ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਹੈ ਪਰ ਹਰ ਵਾਰ ਉਹ ਇਸ ਨੂੰ ਘਰੇਲੂ ਲੜਾਈ ਸਮਝਦਾ ਰਿਹਾ ਅਤੇ ਆਪਣੀ ਧੀ ਨੂੰ ਉਸੇ ਥਾਂ ‘ਤੇ ਰਹਿਣ ਲਈ ਸਮਝਾਉਂਦਾ ਰਿਹਾ। ਇਸ ਤੋਂ ਬਾਅਦ ਕਰੀਬ 2 ਮਹੀਨੇ ਪਹਿਲਾਂ ਉਸ ਦੀ ਲੜਕੀ ਨੇ ਦੱਸਿਆ ਕਿ ਰਾਹੁਲ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ। ਇਸ ਕਾਰਨ ਉਹ ਉਸ ਨੂੰ ਛੱਡਣ ਲਈ ਕਹਿੰਦਾ ਹੈ। ਇਸ ਤੋਂ ਬਾਅਦ ਉਸ ਨੇ ਇਹ ਮਾਮਲਾ ਪੰਚਾਇਤ ਵਿੱਚ ਉਠਾਇਆ ਤਾਂ ਜੋ ਮੁਲਜ਼ਮ ਨੂੰ ਸਮਝਾ ਕੇ ਇਕ ਵਾਰ ਫਿਰ ਧੀ ਦਾ ਘਰ ਵਸਾਇਆ ਜਾ ਸਕੇ ਪਰ ਰਾਹੁਲ ਨਹੀਂ ਸਮਝਿਆ ਅਤੇ ਪਿੰਕੀ ਨੂੰ ਕੁੱਟਦਾ ਰਿਹਾ।
ਦੂਜੀ ਦੇ ਚੱਕਰ ਵਿਚ ਪਤੀ ਨੇ ਕਰ’ਤਾ ਇੰਨਾ ਤੰਗ ਕਿ ਘਰਵਾਲੀ ਨੇ ਮੌ.ਤ ਨੂੰ ਲਾਇਆ ਗਲ਼, ਪਿਤਾ ਬੋਲੇ-ਕ.ਤ.ਲ ਕੀਤਾ, ਖੁ.ਦਕੁ.ਸ਼ੀ ਦਾ ਡਰਾਮਾ ਬਣਾਇਆ
ਲੁਧਿਆਣਾ-ਪਤੀ ਦੇ ਨਾ.ਜਾਇਜ਼ ਸਬੰਧਾਂ ਤੋਂ ਤੰਗ ਪ੍ਰੇਸ਼ਾਨ ਪਤਨੀ ਨੇ ਆਪਣੀ ਜੀਵਨ ਲੀ.ਲ੍ਹਾ ਹੀ ਸਮਾਪਤ ਕਰ ਲਈ। ਮ੍ਰਿਤ.ਕਾ ਦੀ ਪਛਾਣ ਪਿੰਕੀ ਵਜੋਂ ਹੋਈ ਹੈ। ਇਹ ਘਟਨਾ…
