ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਕਾਰਣ ਇਕ ਤਾਂ ਪੂਰੇ ਦੇਸ਼ ਦੀ ਅਰਥਵਿਵਸਥਾ ਪਹਿਲਾਂ ਹੀ ਵਿਗੜੀ ਹੋਈ ਹੈ ਉਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਕਾਰਣ ਦੇਸ਼ ਦਾ ਮੱਧਮ ਵਰਗ ਦਾ ਬਜਟ ਵਿਗੜ ਚੁੱਕਾ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦੇਸ਼ ਭਰ ਵਿਚ ਇੱਕ ਵਾਰ ਫਿਰ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਕੋਰੋਨਾ ਦੀ ਤੀਜੀ ਲਹਿਰ ਦੇ ਟਾਕਰੇ ਲਈ ਪੰਜਾਬ ਸਰਕਾਰ ਨੇ ਕੀਤੇ ਵੱਡੇ ਐਲਾਨ
ਇਹ ਵੀ ਪੜ੍ਹੋ- ਮੋਗਾ ਵਿਚ ਇੰਡੀਅਨ ਏਅਰਫੋਰਸ ਦਾ ਜਹਾਜ਼ MiG-21 ਹੋਇਆ ਕ੍ਰੈਸ਼, ਪਾਇਲਟ ਦੀ ਮੌਤ
ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਅੱਜ ਡੀਜ਼ਲ ਪ੍ਰਤੀ ਲਿਟਰ 28 ਤੋਂ 30 ਪੈਸੇ ਤੇ ਪੈਟਰੋਲ ਪ੍ਰਤੀ ਲਿਟਰ 14 ਤੋਂ 19 ਮਹਿੰਗਾ ਹੋ ਗਿਆ ਹੈ। ਦਿੱਲੀ ਵਿਚ ਪੈਟਰੋਲ 19 ਪੈਸੇ ਦੇ ਵਾਧੇ ਨਾਲ 93.04 ਰੁਪਏ ਅਤੇ ਡੀਜ਼ਲ 29 ਪੈਸੇ ਵਧ ਕੇ 83.80 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਸਿਰਫ ਮਈ ਮਹੀਨੇ ਦੌਰਾਨ ਹੀ ਹੁਣ ਤੱਕ ਦਿੱਲੀ ਵਿਚ ਪੈਟਰੋਲ 2.69 ਰੁਪਏ ਤੇ ਡੀਜ਼ਲ 3.07 ਰੁਪਏ ਪ੍ਰਤੀ ਲਿਟਰ ਤੱਕ ਮਹਿੰਗਾ ਹੋ ਚੁੱਕਾ ਹੈ। ਮੁੰਬਈ ਵਿਚ ਪੈਟਰੋਲ ਦੀ ਕੀਮਤ 100 ਰੁਪਏ ਨੇੜੇ ਪੁੱਜ ਗਈ ਹੈ। ਅੱਜ ਇੱਥੇ ਪੈਟਰੋਲ ਦੀ ਕੀਮਤ 99.32 ਰੁਪਏ ਤੇ ਡੀਜ਼ਲ 91.01 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।
ਲੰਘੇ ਦਿਨੀਂ ਬੰਗਾਲ ਸਣੇ ਹੋਰ ਸੂਬਿਆਂ ਵਿੱਚ ਚੋਣ ਨਤੀਜੇ ਆਉਣ ਤੋਂ ਬਾਅਦ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਹੁਣ 12ਵੀਂ ਵਾਰ ਕੀਮਤਾਂ ਵਧਣ ਨਾਲ ਦਿੱਲੀ ਵਿੱਚ ਪੈਟਰੋਲ 2.69 ਰੁਪਏ ਅਤੇ ਡੀਜ਼ਲ 3.07 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। ਦੱਸ ਦਈਏ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਚੋਣਾਂ ਤੋਂ ਬਾਅਦ ਹੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ।ਓਧਰ ਡੀਜ਼ਲ ਦੀ ਕੀਮਤ ‘ਚ 12 ਦਿਨਾਂ ਅੰਦਰ 3.07 ਰੁਪਏ ਤੱਕ ਦਾ ਵਾਧਾ ਹੋ ਚੁੱਕਾ ਹੈ। ਇਸ ਤੋਂ ਇਲਾਵਾ ਭੋਪਾਲ ਵਿਚ ਅੱਜ ਪੈਟਰੋਲ 101.11 ਰੁਪਏ ਤੇ ਡੀਜ਼ਲ ਦੀ ਕੀਮਤ 92.21 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ। ਬੰਗਲੋਰ ਵਿਚ ਪੈਟਰੋਲ 96.14 ਰੁਪਏ ਤੇ ਡੀਜ਼ਲ 88.84 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਜੈਪੁਰ ਵਿਚ ਪੈਟਰੋਲ 99.50 ਰੁਪਏ ਤੇ ਡੀਜ਼ਲ 92.49 ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਿਆ ਹੈ।





