WHO ਦੀ ਚੇਤਾਵਨੀ- ਲਾਕਡਾਊਨ ਵਿਚ ਜਲਦਬਾਜੀ ‘ਚ ਦਿੱਤੀ ਗਈ ਢਿੱਲ ਤਾਂ ਹੋਰ ਵੀ ਹਾਵੀ ਹੋ ਜਾਵੇਗਾ ਕੋਰੋਨਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ 24 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ 24 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਕੋਰੋਨਾ ਕਾਰਨ ਵਿਸ਼ਵ ਭਰ ਦੇ ਦੇਸ਼ਾਂ ਵਿਚ ਲਾਕਡਾਊਨ ਕੀਤਾ ਹੋਇਆ ਹੈ ਉੱਥੇ ਹੀ ਹੁਣ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਰੋਨਾ ਦੇ ਸੰਕਰਮਨ ਨੂੰ ਰੋਕਣ ਲਈ ਲਗਾਈ ਗਈ ਪਾਬੰਦੀਆਂ ਵਿਚ ਜਲਦਬਾਜੀ ‘ਚ ਢਿੱਲ ਦਿੱਤੀ ਗਈ ਤਾਂ ਇਹ ਮਹਾਮਾਰੀ ਹੋਰ ਵੀ ਜਿਆਦਾ ਹਾਵੀ ਹੋ ਜਾਵੇਗੀ।

ਵਿਸ਼ਵ ਸਿਹਤ ਸੰਗਠਨ ਦੇ ਪੱਛਮੀ ਪ੍ਰਸ਼ਾਂਤ ਦੇ ਖੇਤਰੀ ਨਿਰਦੇਸ਼ਕ ਤਾਕੇਸ਼ੀ ਕਾਸੇਈ ਨੇ ਕਿਹਾ ਹੈ ਕਿ ”ਇਹ ਢਿੱਲ ਵਰਤਣ ਦਾ ਵੇਲਾ ਨਹੀਂ ਹੈ ਬਲਕਿ ਸਾਨੂੰ ਨੇੜਲੇ ਭਵਿੱਖ ਦੇ ਲਈ ਜੀਵਨ ਜਿਉਣ ਦੇ ਨਵੇਂ ਤਰੀਕੇ ਨੂੰ ਲੈ ਕੇ ਖੁਦ ਨੂੰ ਤਿਆਰ ਰੱਖਣ ਦੀ ਲੋੜ ਹੈ”। ਉਨ੍ਹਾਂ ਨੇ ਅੱਗੇ ਕਿਹਾ ਕਿ ”ਸਰਕਾਰਾਂ ਨੂੰ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਸਾਵਧਾਨ ਰਹਿਣ ਦੀ ਜਰੂਰਤ ਹੈ ਅਤੇ ਲੋਕ ਡਾਊਨ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਵਰਗੇ ਕਦਮਾਂ ਨੂੰ ਹੋਲੀ-ਹੋਲੀ ਹਟਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਿਹਤਮੰਦ ਰੱਖਣ ਅਤੇ ਅਰਥਵਿਵਸਥਾ ਨੂੰ ਚਾਲੂ ਰੱਖਣ ਦੇ ਸੰਤੁਲਨ ਨੂੰ ਕਾਇਮ ਕਰਨ ਦੀ ਲੋੜ ਹੈ”। ਦੱਸ ਦਈਏ ਕਿ WHO ਦੀ ਇਹ ਚੇਤਾਵਨੀ ਉਸ ਵੇਲੇ ਆਈ ਹੈ ਜਦੋਂ ਵਿਸ਼ਵ ਦੇ ਕਈ ਦੇਸ਼ ਲਾਕਡਾਊਨ ਵਿਚ ਢਿੱਲ ਦੇ ਕੇ ਆਰਥਿਕ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ ਵੱਧ ਕੇ 2,481,866 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 170,455 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 651,542 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 1,659,869 ਹੋ ਗਈ ਹੈ।

Leave a Reply

Your email address will not be published. Required fields are marked *