ਟਰੰਪ ਨੇ ਬਾਹਰੀ ਲੋਕਾਂ ਦੇ ਅਮਰੀਕਾ ਵਿਚ ਵੱਸਣ ‘ਤੇ ਅਸਥਾਈ ਪਾਬੰਦੀ ਲਗਾਉਣ ਦਾ ਕੀਤਾ ਐਲਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਮਹਾਮਾਰੀ ਕੋਰੋਨਾ ਵਾਇਰਸ ਨੇ ਦੁਨੀਆ ਵਿਚ ਸੱਭ ਤੋਂ ਜਿਆਦਾ ਕਹਿਰ ਅਮਰੀਕਾ ਵਿਚ ਮਚਾਇਆ ਹੋਇਆ ਹੈ। ਕੋਰੋਨਾ ਅਮਰੀਕਾ ਦੇ 40 ਹਜ਼ਾਰ ਤੋਂ ਵੱਧ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਮਹਾਮਾਰੀ ਕੋਰੋਨਾ ਵਾਇਰਸ ਨੇ ਦੁਨੀਆ ਵਿਚ ਸੱਭ ਤੋਂ ਜਿਆਦਾ ਕਹਿਰ ਅਮਰੀਕਾ ਵਿਚ ਮਚਾਇਆ ਹੋਇਆ ਹੈ। ਕੋਰੋਨਾ ਅਮਰੀਕਾ ਦੇ 40 ਹਜ਼ਾਰ ਤੋਂ ਵੱਧ ਨਾਗਰਿਕਾਂ ਦੀ ਜਾਨ ਲੈ ਚੁੱਕਿਆ ਹੈ। ਇੰਨਾ ਹੀ ਨਹੀਂ ਇਸ ਮਹਾਮਾਰੀ ਕਰਕੇ ਉੱਥੇ ਲੱਖਾਂ ਲੋਕਾਂ ਨੂੰ ਨੌਕਰੀਆਂ ਵੀ ਗਵਾਉਣੀਆਂ ਪਈਆਂ ਹਨ। ਇਸ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਹਰੀ ਲੋਕਾਂ (ਇਮੀਗ੍ਰੇਸ਼ਨ) ਦੇ ਅਮਰੀਕਾ ਵਿਚ ਵੱਸਣ ‘ਤੇ ਅਸਥਾਈ ਤੌਰ ਉੱਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ।

 

ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਸਵੇਰੇ ਟਵੀਟ ਕਰਦੇ ਹੋਏ ਲਿਖਿਆ ਕਿ ”ਅਦਿੱਖ ਦੁਸ਼ਮਣ ਦੇ ਹਮਲੇ ਕਾਰਨ ਜੋ ਸਥਿਤੀ ਪੈਦਾ ਹੋਈ ਹੈ ਉਸ ਵਿਚ ਸਾਨੂੰ ਸਾਡੇ ਮਹਾਨ ਅਮਰੀਕੀ ਨਾਗਰਿਕਾਂ ਦੀ ਨੌਕਰੀ ਨੂੰ ਬਚਾ ਕੇ ਰੱਖਣਾ ਹੈ। ਇਸੇ ਨੂੰ ਵੇਖਦੇ ਹੋਏ ਮੈ ਇਕ ਆਰਡਰ ਉੱਤੇ ਦਸਤਖਤ ਕਰਾਂਗਾ ਜੋ ਅਮਰੀਕਾ ਵਿਚ ਬਾਹਰੀ ਲੋਕਾਂ ਦੇ ਵੱਸਣ ਉੱਤੇ ਰੌਕ ਲਗਾ ਦੇਵੇਗਾ!”। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਅਮਰੀਕਾ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉੱਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੀ ਨੌਕਰੀ ਗਵਾਈ ਹੈ ਅਤੇ ਹੁਣ ਤੱਕ 2 ਕਰੋੜ ਤੋਂ ਵੀ ਵੱਧ ਅਮਰੀਕੀ ਨਾਗਰਿਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਸਮੇਤ ਦੁਨੀਆ ਭਰ ਤੋਂ ਲੋਕ ਅਮਰੀਕਾ ਵਿਚ ਨੌਕਰੀ ਅਤੇ ਬਿਜ਼ਨੈਸ ਕਰਨ ਲਈ ਜਾਂਦੇ ਹਨ ਅਤੇ ਕੁੱਝ ਸਮੇਂ ਬਾਅਦ ਉੱਥੇ ਨਾਗਰਿਕਤਾ ਲਈ ਅਪਲਾਈ ਕਰਦੇ ਹਨ ਜਿਸ ਉੱਤੇ ਹੁਣ ਰਾਸ਼ਟਰਪਤੀ ਟਰੰਪ ਨੇ ਰੌਕ ਲਗਾਉਣ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਅਗਲੇ ਹੁਕਮਾਂ ਤੱਕ ਕੋਈ ਵੀ ਵਿਦੇਸ਼ੀ ਅਮਰੀਕਾ ਦਾ ਨਾਗਰਿਕ ਨਹੀਂ ਬਣ ਪਾਵੇਗਾ ਅਤੇ ਨਾ ਹੀ ਨਾਗਰਿਕਤਾ ਲਈ ਅਪਲਾਈ ਕਰ ਸਕੇਗਾ ।

Leave a Reply

Your email address will not be published. Required fields are marked *