ਲੰਡਨ: ਇਕ ਬ੍ਰਿਟਿਸ਼ ਮਹਿਲਾ (British women) ਨੇ ਜ਼ੂਮ ਕਾਲ ਦੌਰਨ ਆਪਣੀ ਇਕ ਸ਼ਰਮਿੰਦਰੀ ਭਰੀ ਮੋਮੈਂਟ ਬਾਰੇ ਖੁਲਾਸਾ ਕੀਤਾ ਹੈ। 32 ਸਾਲਾ ਮਹਿਲਾ ਦਾ ਨਾਂ ਨਿਕੀ ਫਾਕਨਰ (Nikki Faulkner) ਹੈ ਜੋ ਇਕ ਕੰਪਨੀ ਵਿਚ ਐੱਚ.ਆਰ. (H.R.) ਮੈਨੇਜਰ ਹੈ। ਉਸ ਨੇ ਹਾਲ ਹੀ ਵਿਚ ਕੰਪਨੀ ਦੇ ਬਾਸ ਅਤੇ ਦੂਜੇ ਮੁਲਾਜ਼ਮਾਂ ਨਾਲ ਜ਼ੂਮ ‘ਤੇ ਮੀਟਿੰਗ ਅਟੈਂਡ (Meeting attendant) ਕੀਤੀ ਸੀ।
ਪਰ ਇਸ ਦੌਰਾਨ ਨਿਕੀ ਆਪਣੇ ਪਿੱਛੇ ਇਕ ਅਜਿਹੀ ਚੀਜ਼ ਰੱਖੀ ਸੀ ਜਿਸ ਨੂੰ ਦੇਖ ਕੇ ਉਹ ਮੀਟਿੰਗ ਵਿਚ ਸ਼ਰਮਿੰਦਾ ਹੋ ਗਈ। ਇਸ ਘਟਨਾ ਬਾਰੇ ਖੁਦ ਨਿਕੀ ਫਾਕਨਰ (Nikki Faulkner) ਨੇ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਵੇਲੇ ਮੈਂ ਸ਼ਰਨ ਨਾਲ ਪਾਣੀ-ਪਾਣੀ ਹੋ ਗਈ ਸੀ।
ਇਕ ਅੰਗਰੇਜ਼ੀ ਵੈਬਸਾਈਟ (English website) ਦੀ ਖਬਰ ਮੁਤਾਬਕ ਨਿਕੀ ਨੇ ਦੱਸਿਆ ਕਿ ਜਦੋਂ ਉਹ ਜ਼ੂਮ ‘ਤੇ ਮੀਟਿੰਗ (Meeting at Zoom) ਅਟੈਂਡ ਕਰ ਰਹੀ ਸੀ ਤਾਂ ਅਚਾਨਕ ਉਸ ਦੀ ਨਜ਼ਰ ਪਿੱਛੇ ਰੱਖੇ ਡਿਊਰੈਕਸ ਮਸਾਜ਼ ਲਿਊਬ (Durex Massage Lube) ਦੀ ਸ਼ੀਸ਼ੀ ‘ਤੇ ਪਈ। ਜਿਸ ਨੂੰ ਦੇਖਦੇ ਹੀ ਉਹ ਹੈਰਾਨ ਰਹਿ ਗਈ ਅਤੇ ਸ਼ਰਮ ਨਾਲ ਇਧਰ-ਓਧਰ ਦੇਖਣ ਲੱਗੀ।
ਹਾਲਾਂਕਿ ਨਿੱਕੀ ਨੇ ਲਿਊਬ ਨੂੰ ਹਟਾਇਆ ਨਹਈੰ। ਉਸ ਦਾ ਕਹਿਣਾ ਸੀ ਕਿ ਜੇਕਰ ਵੀਡੀਓ ਕਾਲ ਦੌਰਾਨ ਉਸ ਨੂੰ ਹਟਾਉਂਦਾ ਤਾਂ ਯਕੀਨੀ ਤੌਰ ‘ਤੇ ਬੌਸ ਦਾ ਧਿਆਨ ਉਸ ‘ਤੇ ਚਲਾ ਜਾਂਦਾ ਅਤੇ ਮੇਰੀ ਸ਼ਰਮਿੰਦਗੀ ਵੱਧ ਜਾਂਦੀ। ਨਿਕੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਮੇਰੇ ਬੌਸ ਨੇ ਲਿਊਬ ਦੇਖ ਲਿਆ ਹੋਵੇ ਅਜਿਹੇ ਵਿਚ ਮੀਟਿੰਗ ਵਿਚੋਂ ਉਸ ਨੂੰ ਹਟਾਉਣਾ ਠੀਕ ਨਹੀਂ ਸੀ, ਮੈਂ ਅਣਜਾਣ ਬਣੀ ਰਹੀ।
ਨਿੱਕੀ ਨੇ ਦੱਸਿਆ ਕਿ ਉਹ ਬਿਸਤਰ ‘ਤੇ ਬੈਠ ਕੇ ਮੀਟਿੰਗ ਅਟੈਂਡ ਕਰ ਰਹੀ ਸੀ। ਮੇਰੇ ਬੈਕਗ੍ਰਾਉਂਡ ਵਿਚ ਮਸਾਜ ਲਿਊਬ ਰੱਖਿਆ ਸੀ। ਪਰ ਮੈਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ। ਮੀਟਿੰਗ ਜੁਆਇਨ ਕਰਨ ਤੋਂ ਕਾਫੀ ਦੇਰ ਬਾਅਦ ਮੇਰੀ ਨਜ਼ਰ ਉਸ ‘ਤੇ ਗਈ। ਜਿਸ ਤੋਂ ਬਾਅਦ ਮੈਂ ਸ਼ਰਮਿੰਦਾ ਹੋ ਗਈ। ਮਹਿਲਾ ਨੇ ਕਿਹਾ ਕਿ ਅਗਲੀ ਵਾਰ ਉਹ ਰਸੋਈ ਵਿਚ ਮੀਟਿੰਗ ਕਰੇਗੀ, ਜਿਸ ਨਾਲ ਅਜਿਹੀ ਸਥਿਤੀ ਫਿਰ ਕਦੇ ਪੈਦਾ ਨਹੀਂ ਹੋਵੇਗੀ।
ਜ਼ੂਮ ਮੀਟਿੰਗ ‘ਚ ਮਹਿਲਾ ਪਿੱਛੇ ਰੱਖੀ ਸੀ ਅਜਿਹੀ ਚੀਜ਼, ਸ਼ਰਮ ਨਾਲ ਹੋਈ ਪਾਣੀ-ਪਾਣੀ
ਲੰਡਨ: ਇਕ ਬ੍ਰਿਟਿਸ਼ ਮਹਿਲਾ (British women) ਨੇ ਜ਼ੂਮ ਕਾਲ ਦੌਰਨ ਆਪਣੀ ਇਕ ਸ਼ਰਮਿੰਦਰੀ ਭਰੀ ਮੋਮੈਂਟ ਬਾਰੇ ਖੁਲਾਸਾ ਕੀਤਾ ਹੈ। 32 ਸਾਲਾ ਮਹਿਲਾ ਦਾ ਨਾਂ ਨਿਕੀ…
