ਸਾਵਧਾਨ ! WHO ਨੇ ਮੰਨਿਆ- ਹਵਾ ਰਾਹੀਂ ਵੀ ਫੈਲ ਰਿਹਾ ਹੈ ਕੋਰੋਨਾ ਵਾਇਰਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਹੁਣ ਤੱਕ ਇਕ ਕਰੋੜ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਹੁਣ ਤੱਕ ਇਕ ਕਰੋੜ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕੀ ਹੈ। ਉੱਥੇ ਹੀ ਹੁਣ ਵਿਸ਼ਵ ਸਿਹਤ ਸੰਗਠਨ (WHO) ਨੇ ਆਖਿਰਕਾਰ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਕਿ ਕੋਰੋਨਾ ਸੰਕਰਮਨ ਦੇ ਹਵਾ ਨਾਲ ਫੈਲਣ ਦੇ ਕੁੱਝ ਸਬੂਤ ਮਿਲੇ ਹਨ। ਹਾਲਾਂਕਿ ਇਸ ਸੰਬੰਧ ਵਿਚ ਪੂਰਾ ਡਾਟਾ ਇੱਕਠਾ ਕਰਨਾ ਬਾਕੀ ਹੈ। ਦੱਸ ਦਈਏ ਕਿ ਕੁੱਝ ਵਿਗਿਆਨੀਆਂ ਦੇ ਇਕ ਗਰੁੱਪ ਨੇ WHO ਨੂੰ ਖੁੱਲ੍ਹਾ ਖੱਤ ਲਿਖੇ ਕੇ ਬੇਨਤੀ ਕੀਤੀ ਸੀ ਕਿ ਇਹ ਵਾਇਰਸ ਹਵਾ ਰਾਹੀਂ ਫੈਲ ਰਿਹਾ ਹੈ ਅਤੇ ਉਸਨੂੰ ਆਪਣੇ ਦਿਸ਼ਾ-ਨਿਰਦੇਸ਼ਾਂ ਵਿਚ ਬਦਲਾਅ ਕਰਨਾ ਚਾਹੀਦਾ ਹੈ।

ਜਾਣਕਾਰੀ ਅਨੁਸਾਰ ਵਿਸ਼ਵ ਸਿਹਤ ਸੰਗਠਨ ਵਿਚ ਤਕਨੀਕੀ ਲੀਡ ਪ੍ਰੋਫੈਸਰ ਬੈਨੇਡੇਟਾ ਅਲੇਗ੍ਰਾਜ਼ੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਹਵਾ ਦੇ ਜਰੀਏ ਫੈਲਣ ਦੇ ਸਬੂਤ ਤਾਂ ਮਿਲੇ ਹਨ ਪਰ ਇਸ ਬਾਰੇ ਅਜੇ ਕੁੱਝ ਵੀ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਹੈ। ਫਿਰ ਵੀ ਭੀੜ-ਭਾੜ ਵਾਲੀ ਜਨਤਕ ਥਾਵਾਂ ਅਤੇ ਬੰਦ ਸਥਾਨਾਂ ‘ਤੇ ਹਵਾ ਦੇ ਜਰੀਏ ਵਾਇਰਸ ਦੇ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।ਉੱਥੇ ਹੀ WHO ਵਿਚ ਕੋਵਿਡ-19 ਮਹਾਂਮਾਰੀ ਨਾਲ ਜੁੜੀ ਟੈਕਨੀਕਲ ਲੀਡ ਡਾਕਟਰ ਮਾਰੀਆ ਵਾ ਕਰਖੋਵ ਨੇ ਕਿਹਾ ਹੈ ਕਿ ਅਸੀ ਹਵਾ ਦੇ ਜਰੀਏ ਕੋਰੋਨਾ ਵਾਇਰਸ ਫੈਲਣ ਦੀ ਸੰਭਾਵਨਾ ਉੱਤੇ ਗੱਲ ਕਰ ਰਹੇ ਹਾਂ ਪਰ ਇਸ ਦੇ ਪੱਕੇ ਸਬੂਤ ਹੋਣਾ ਜਰੂਰੀ ਹਨ। ਦੱਸ ਦਈਏ ਕਿ WHO ਨੂੰ 32 ਦੇਸ਼ਾਂ ਦੇ 239 ਵਿਗਿਆਨਿਕਾਂ ਨੇ ਲਿਖੇ ਆਪਣੇ ਇਕ ਲੈਟਰ ਵਿਚ ਉਸਦੀ ਭੂਮਿਕਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ। ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਹਵਾ ਦੇ ਜਰੀਏ ਵੀ ਫੈਲਦਾ ਹੈ ਪਰ ਵਿਸ਼ਵ ਸਿਹਤ ਸੰਗਠਨ ਇਸ ਨੂੰ ਲੈ ਕੇ ਗੰਭੀਰ ਨਹੀ ਹੈ ਅਤੇ ਉਸ ਨੇ ਆਪਣੇ ਦਿਸ਼ਾ-ਨਿਰਦੇਸ਼ਾਂ ਵਿਚ ਵੀ ਇਸ ਉੱਤੇ ਚੁੱਪੀ ਸਾਧੀ ਹੋਈ ਹੈ। ਵਿਗਿਆਨੀਆਂ ਦਾ ਦਾਅਵਾ ਸੀ ਕਿ ਛਿੱਕਣ ਤੋਂ ਬਾਅਦ ਹਵਾ ਵਿਚ ਦੂਰ ਤੱਕ ਜਾਣ ਵਾਲੇ ਵੱਡੇ ਜਾਂ ਛੋਟੇ ਡ੍ਰੋਪਲੇਟ ਇਕ ਕਮਰੇ ਜਾ ਨਿਧਾਰਿਤ ਖੇਤਰ ਵਿਚ ਮੌਜੂਦ ਲੋਕਾਂ ਨੂੰ ਸੰਕਰਮਿਤ ਕਰਨ ਦੇ ਸਮਰੱਥ ਹੁੰਦੇ ਹਨ। ਇੰਨਾ ਹੀ ਨਹੀਂ ਬਲਕਿ ਬੰਦ ਥਾਵਾਂ ਉੱਤੇ ਇਹ ਕਾਫੀ ਦੇਰ ਤੱਕ ਹਵਾ ‘ਚ ਮੌਜੂਦ ਰਹਿੰਦੇ ਹਨ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਆਪਣੀ ਚਪੇਟ ਵਿਚ ਲੈ ਸਕਦੇ ਹਨ।

Leave a Reply

Your email address will not be published. Required fields are marked *