117 ਦਿਨਾਂ ਬਾਅਦ ਅੱਜ ਹੋ ਰਹੀ ਹੈ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ, ਖਾਲ੍ਹੀ ਸਟੇਡੀਅਮ ‘ਚ ਇਹ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਂਮਾਰੀ ਕਾਰਨ ਬੰਦ ਪਈ ਅੰਤਰਰਾਸ਼ਟਰੀ ਕ੍ਰਿਕਟ 117 ਦਿਨਾਂ ਬਾਅਦ ਅੱਜ ਬੁੱਧਵਾਰ ਨੂੰ ਮੁੜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦਰਅਸਲ ਇੰਗਲੈਂਡ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਂਮਾਰੀ ਕਾਰਨ ਬੰਦ ਪਈ ਅੰਤਰਰਾਸ਼ਟਰੀ ਕ੍ਰਿਕਟ 117 ਦਿਨਾਂ ਬਾਅਦ ਅੱਜ ਬੁੱਧਵਾਰ ਨੂੰ ਮੁੜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦਰਅਸਲ ਇੰਗਲੈਂਡ ਦੇ ਸਾਊਥੈਮਪਟਨ ਵਿਚ ਇੰਗਲੈਡ ਅਤੇ ਵੈਸਟਇੰਡੀਜ਼ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਲੜੀ ਦਾ ਪਹਿਲਾ ਟੈਸਟ ਮੈਚ ਖੇਡਿਆ ਜਾਵੇਗਾ। ਭਾਰਤ ਸਮੇ ਮੁਤਾਬਕ ਇਹ ਮੈਚ ਸਾਢੇ ਤਿੰਨ ਵਜੇ ਸ਼ੁਰੂ ਹੋਵੇਗਾ ਪਰ ਕੋਰੋਨਾ ਵਾਇਰਸ ਕਾਰਨ ਮੈਚ ਖੇਡਣ ਦੇ ਨਿਯਮ ਬਦਲ ਦਿੱਤੇ ਗਏ ਹਨ। ਕ੍ਰਿਕਟ ਦਾ ਇਹ ਪਹਿਲਾ ਮੈਚ ਦੁਨੀਆ ਬਿਨਾਂ ਦਰਸ਼ਕਾਂ ਦੇ ਟੀਵੀ ਉੱਤੇ ਵੇਖੇਗੀ ਜੋ ਕਿ ਕ੍ਰਿਕਟ ਇਤਿਹਾਸ ਵਿਚ ਵੀ ਦਰਜ ਹੋ ਜਾਵੇਗਾ।

ਮੀਡੀਆ ਰਿਪੋਰਟਾਂ ਅਨੁਸਾਰ ਹੁਣ ਰਿਜ਼ਰਵ ਖਿਡਾਰੀ ਹੀ ਬਾਲ ਬੁਆਏ ਦਾ ਕੰਮ ਕਰਨਗੇ। ਸਟੰਪਜ਼ ਨੂੰ ਸਾਫ ਕਰਨ ਲਈ ਵਕਫਾ ਲਿਆ ਜਾਵੇਗਾ। ਪੱਤਰਕਾਰ ਅਤੇ ਫੋਟੋਗ੍ਰਾਫਰ ਮੈਚ ਨੂੰ ਪੀਪੀਈ ਕਿੱਟਾਂ ਪਾ ਕੇ ਕਵਰ ਕਰਨਗੇ। ਟਾਸ ਦੇ ਲਈ ਦੋਵਾਂ ਟੀਮਾਂ ਦੇ ਕਪਤਾਨ ਅਤੇ ਅੰਪਾਇਰ ਹੀ ਬਾਹਰ ਜਾਣਗੇ। ਇਸ ਦੌਰਾਨ ਕੋਈ ਵੀ ਕੈਮਰਾ ਨਹੀਂ ਹੋਵੇਗਾ ਅਤੇ ਨਾ ਹੀ ਕਿਸੇ ਨਾਲ ਹੱਥ ਮਿਲਾਇਆ ਜਾਵੇਗਾ। ਮੈਚ ਸਮੇਂ ਦੋਵੇਂ ਅੰਪਾਇਰ ਖੁਦ ਦੀ ਬੋਲ ਲੈ ਕੇ ਜਾਣਗੇ। ਖਿਡਾਰੀ ਆਪਣੇ ਦਸਤਾਨੇ, ਸ਼ਰਟ, ਪਾਣੀ ਦੀ ਬੋਤਲ ਕਿਸੇ ਦੂਜੇ ਨਾਲ ਸਾਂਝੀ ਨਹੀਂ ਕਰਨਗੇ। ਗਰਾਊਂਡ ਵਿਚ ਕੋਈ ਵੀ ਬਾਲ ਬੁਆਏ ਨਹੀਂ ਹੋਵੇਗਾ ਅਤੇ ਗਰਾਊਂਡ ਸਟਾਫ ਮੈਦਾਨ ਉੱਤੇ ਖਿਡਾਰੀਆਂ ਦੇ 20 ਮੀਟਰ ਦੇ ਦਾਇਰੇ ਵਿਚ ਨਹੀਂ ਜਾਵੇਗਾ। ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ। ਜੇਕਰ ਗੇਂਦ ਛੱਕੇ ਲਈ ਸਟੈਂਡ ਵਿਚ ਚੱਲੀ ਜਾਂਦੀ ਹੈ ਤਾਂ ਦਸਤਾਨੇ ਪਹਿਣੇ ਖੜਿਆ ਸਕਵਾਡ ਖਿਡਾਰੀ ਇਸ ਨੂੰ ਵਾਪਸ ਫੈਂਕੇਗਾ। ਗੇਂਦ ਨੂੰ ਛੂੰਹਣ ਦੀ ਆਗਿਆ ਕਿਸੇ ਦੂਜੀ ਵਿਅਕਤੀ ਨੂੰ ਨਹੀਂ ਹੋਵੇਗੀ। ਉੱਥੇ ਹੀ ਆਈਸੀਸੀ ਨੇ ਪਹਿਲਾਂ ਹੀ ਗੇਂਦ ਦੇ ਉੱਤੇ ਥੁੱਕ ਲਗਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ, ਦੋ ਚੇਤਾਵਨੀਆਂ ਦੇ ਬਾਅਦ ਪੰਜ ਦੋੜਾਂ ਦਾ ਜ਼ੁਰਮਾਨਾ ਲਗਾਇਆ ਜਾਵੇਗਾ।

Leave a Reply

Your email address will not be published. Required fields are marked *