ਨਵੀਂ ਦਿੱਲੀ (ਇੰਟ.)-ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਫੋਨ ਕਾਲ ਕਰਨ ਵਾਲੇ ਮੁਲਜ਼ਮ ਸਲਮਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ਦੇ ਖਜੂਰੀ ਖਾਸ ਥਾਣੇ ਦੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਬੀਤੀ ਰਾਤ 22 ਸਾਲ ਦੇ ਸਲਮਾਨ ਨੇ ਪੁਲਸ ਨੂੰ ਹੀ ਕਾਲ ਕਰ ਕੇ ਪੀ.ਐੱਮ. ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਮੁਲਜ਼ਮ ਤੋਂ ਦਿੱਲੀ ਪੁਲਸ ਦੇ ਅਫਸਰ ਪੁੱਛਗਿੱਛ ਕਰ ਰਹੇ ਹਨ।
ਇਹ ਵੀ ਪੜ੍ਹੋ- ਅਭਿਨੇਤਾ ਕਾਰਤਿਕ ਆਰਿਅਨ ਨੂੰ ਇਨ੍ਹਾਂ ਵੱਡੇ ਪ੍ਰਾਜੈਕਟਾਂ ਤੋਂ ਕਿਉਂ ਧੋਣਾ ਪੈ ਰਿਹੈ ਹੱਥ ? ਜਾਣੋ ਵਜ੍ਹਾ
ਦਿੱਲੀ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਕਾਲ ਕਰ ਕੇ ਕਿਹਾ ਸੀ। ਮੈਂ ਮੋਦੀ ਨੂੰ ਮਾਰਨਾ ਹੈ। ਪੁਲਸ ਨੂੰ ਪਤਾ ਲੱਗਾ ਕਿ ਮੁਲਜ਼ਮ ਬੇਲ ‘ਤੇ ਜੇਲ ਤੋਂ ਬਾਹਰ ਆਇਆ ਹੈ। ਉਸ ਦੇ ਖਿਲਾਫ ਥਾਣੇ ਵਿਚ ਪਹਿਲਾਂ ਤੋਂ ਹੀ ਮੁਕੱਦਮਾ ਦਰਜ ਹੈ। ਮੁਲਜ਼ਮ ਨੇ ਸ਼ੁਰੂਆਤੀ ਪੁੱਛਗਿਛ ਵਿਚ ਦੱਸਿਆ ਕਿ ਉਸ ਨੇ ਜੇਲ ਅੰਦਰ ਜਾਣਾ ਹੈ ਇਸ ਲਈ ਜਾਣਬੁੱਝ ਕੇ ਪੁਲਸ ਨੂੰ ਕਾਲ ਕੀਤੀ ਸੀ।
ਇਹ ਵੀ ਪੜ੍ਹੋ- IELTS ਸੈਂਟਰਾਂ ਨੂੰ ਲੱਗਾ ਕੋਰੋਨਾ ‘ਗ੍ਰਹਿਣ’, ਵਿਦਿਆਰਥੀ ਤੇ ਮਾਲਕ ਹੋਏ ਡਾਢੇ ਔਖੇ
ਦਿੱਲੀ ਪੁਲਸ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਮੁਤਾਬਕ ਮੁਲਜ਼ਮ ਸਲਮਾਨ ਨਸ਼ਾ ਵੀ ਕਰਦਾ ਹੈ। ਪਰ ਮਾਮਲਾ ਪੀ.ਐੱਮ. ਨਾਲ ਜੁੜਿਆ ਹੈ ਇਸ ਲਈ ਦਿੱਲੀ ਪੁਲਸ ਦੇ ਨਾਲ-ਨਾਲ ਖੁਫੀਆ ਵਿਭਾਹਗ ਵੀ ਮੁਲਜ਼ਮ ਸਲਮਾਨ ਕੋਲੋਂ ਪੁੱਛਗਿੱਛ ਕਰੇਗੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਹੋਰ ਵਿਅਕਤੀ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਨਵੰਬਰ 2020 ਵਿਚ ਵੀ ਦਿੱਲੀ ਪੁਲਸ ਨੂੰ ਇਕ ਕਾਲ ਆਈ ਸੀ। ਕਾਲ ਕਰਨ ਵਾਲੇ ਨੇ ਪੁਲਸ ਨੂੰ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰ ਦੇਵੇਗਾ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਇਹ ਬੇਫਕੂਫੀ ਨਸ਼ੇ ਵਿਚ ਕੀਤੀ ਸੀ।





