ਵੱਧ ਰਿਹਾ ਅੱਜਕੱਲ੍ਹ ਔਰਤਾਂ ‘ਚ Mangalsutra bracelet ਦਾ ਰੁਝਾਨ, ਬਣ ਰਿਹਾ ਪਰੰਪਰਾ ਤੇ ਆਧੁਨਿਕ ਫੈਸ਼ਨ ਦਾ ਨਵਾਂ ਸੁਮੇਲ

ਚੰਡੀਗੜ੍ਹ :  ਅੱਜ ਦੇ ਦੌਰ ਵਿੱਚ ਫੈਸ਼ਨ ਲਗਾਤਾਰ ਬਦਲ ਰਿਹਾ ਹੈ ਅਤੇ ਸਾਡੇ ਰਵਾਇਤੀ ਗਹਿਣੀਆਂ ‘ਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹਿੰਦੂ ਪਰੰਪਰਾ…

ਚੰਡੀਗੜ੍ਹ :  ਅੱਜ ਦੇ ਦੌਰ ਵਿੱਚ ਫੈਸ਼ਨ ਲਗਾਤਾਰ ਬਦਲ ਰਿਹਾ ਹੈ ਅਤੇ ਸਾਡੇ ਰਵਾਇਤੀ ਗਹਿਣੀਆਂ ‘ਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹਿੰਦੂ ਪਰੰਪਰਾ ਵਿੱਚ ਮੰਗਲਸੂਤਰ ਨੂੰ ਵਿਆਹੁਤਾ ਔਰਤ ਲਈ ਸਭ ਤੋਂ ਪਵਿੱਤਰ ਅਤੇ ਜ਼ਰੂਰੀ ਗਹਿਣਾ ਮੰਨਿਆ ਜਾਂਦਾ ਹੈ। ਪਰੰਪਰਾਗਤ ਤੌਰ ‘ਤੇ ਇਸ ਨੂੰ ਗਰਦਨ ਵਿੱਚ ਪਹਿਨਿਆ ਜਾਂਦਾ ਹੈ। ਪਰ ਹੁਣ ‘ਮੰਗਲਸੂਤਰ ਬਰੇਸਲੇਟ’ ਦਾ ਰੁਝਾਨ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਜੀ ਹਾਂ, ਇਹ ਸੁਣਨ ‘ਚ ਥੋੜਾ ਅਜੀਬ ਲਗਦਾ ਹੈ ਪਰ ਇਸ ਦਾ ਰੁਝਾਨ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਹਰ ਕੋਈ ਇਸ ਨੂੰ ਫੋਲੋ ਕਰ ਰਿਹਾ ਹੈ। ਆਧੁਨਿਕ ਔਰਤਾਂ ਮੰਗਲਸੂਤਰ ਨੂੰ ਆਪਣੀ ਸ਼ਖਸੀਅਤ ਅਤੇ ਸਹੂਲਤ ਅਨੁਸਾਰ ਗਲੇ ਦੀ ਬਜਾਏ ਹੱਥ ਦੀ ਕਲਾਈ ‘ਤੇ ਪਹਿਨਣਾ ਪਸੰਦ ਕਰ ਰਹੀਆਂ ਹਨ।

ਕੀ ਹੈ ਮੰਗਲਸੂਤਰ ਬਰੇਸਲੇਟ ਦਾ ਰੁਝਾਨ?

ਮੰਗਲਸੂਤਰ ਬਰੇਸਲੇਟ ਅਸਲ ਵਿੱਚ ਰਵਾਇਤੀ ਮੰਗਲਸੂਤਰ ਦਾ ਇੱਕ ਆਧੁਨਿਕ ਰੂਪ ਹੈ। ਇਸ ਵਿੱਚ ਕਾਲੇ ਮੋਤੀਆਂ ਅਤੇ ਸੋਨੇ ਦੀ ਵਰਤੋਂ ਤਾਂ ਕੀਤੀ ਜਾਂਦੀ ਹੈ ਪਰ ਇਸ ਦਾ ਡਿਜ਼ਾਈਨ ਇੱਕ ਬਰੇਸਲੇਟ ਵਾਂਗ ਹੁੰਦਾ ਹੈ। ਇਹ ਰੁਝਾਨ ਉਨ੍ਹਾਂ ਔਰਤਾਂ ਵਿੱਚ ਖਾਸ ਤੌਰ ‘ਤੇ ਪ੍ਰਸਿੱਧ ਹੋ ਰਿਹਾ ਹੈ ਜੋ ਕੰਮਕਾਜੀ (working women) ਹਨ।

ਸੈਲੀਬ੍ਰਿਟੀਜ਼ ਨੇ ਵਧਾਈ ਇਸ ਦੀ ਲੋਕਪ੍ਰਿਅਤਾ

ਇਸ ਰੁਝਾਨ ਨੂੰ ਪ੍ਰਸਿੱਧ ਕਰਨ ਵਿੱਚ ਬਾਲੀਵੁੱਡ ਅਦਾਕਾਰਾਵਾਂ ਦਾ ਵੱਡਾ ਹੱਥ ਰਿਹਾ ਹੈ। ਸ਼ਿਲਪਾ ਸ਼ੈੱਟੀ, ਆਲੀਆ ਭੱਟ ਅਤੇ ਹੋਰ ਕਈ ਮਸ਼ਹੂਰ ਹਸਤੀਆਂ ਦੇ ਨਾਲ ਕਈ ਮਸ਼ਹੂਰ Vloggers ਨੂੰ ਅਕਸਰ ਸਟਾਈਲਿਸ਼ ਮੰਗਲਸੂਤਰ ਬਰੇਸਲੇਟ ਪਹਿਨੇ ਦੇਖਿਆ ਗਿਆ ਹੈ। ਜਦੋਂ ਸੈਲੀਬ੍ਰਿਟੀਜ਼ ਕਿਸੇ ਨਵੀਂ ਚੀਜ਼ ਨੂੰ ਅਪਣਾਉਂਦੇ ਹਨ ਤਾਂ ਉਹ ਆਮ ਜਨਤਾ ਲਈ ਇੱਕ ਫੈਸ਼ਨ ਸਟੇਟਮੈਂਟ ਬਣ ਜਾਂਦੀ ਹੈ।

ਪਰੰਪਰਾ ਅਤੇ ਸਹੂਲਤ ਦਾ ਸੁਮੇਲ

ਬਹੁਤ ਸਾਰੀਆਂ ਔਰਤਾਂ ਦਾ ਮੰਨਣਾ ਹੈ ਕਿ ਗਲੇ ਵਿੱਚ ਭਾਰੀ ਮੰਗਲਸੂਤਰ ਪਹਿਨਣਾ ਹਰ ਰੋਜ਼ ਸੰਭਵ ਨਹੀਂ ਹੁੰਦਾ, ਖਾਸ ਕਰਕੇ ਜਦੋਂ ਤੁਸੀਂ ਜੀਨਸ, ਸ਼ਰਟ ਜਾਂ ਫਾਰਮਲ ਕੱਪੜੇ ਪਹਿਨੇ ਹੋਣ। ਅਜਿਹੀ ਸਥਿਤੀ ਵਿੱਚ, ਹੱਥ ਵਿੱਚ ਪਾਇਆ ਗਿਆ ਇੱਕ ਨਜ਼ਾਕਤ ਭਰਿਆ ਮੰਗਲਸੂਤਰ ਬਰੇਸਲੇਟ ਨਾ ਸਿਰਫ ਪਰੰਪਰਾ ਨੂੰ ਬਰਕਰਾਰ ਰੱਖਦਾ ਹੈ, ਸਗੋਂ ਤੁਹਾਡੇ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੰਦਾ ਹੈ।

ਵੱਖ-ਵੱਖ ਡਿਜ਼ਾਈਨਾਂ ਦੀ ਉਪਲਬਧਤਾ

ਬਾਜ਼ਾਰ ਵਿੱਚ ਮੰਗਲਸੂਤਰ ਬਰੇਸਲੇਟ ਦੇ ਕਈ ਦਿਲਕਸ਼ ਡਿਜ਼ਾਈਨ ਉਪਲਬਧ ਹਨ। ਡਾਇਮੰਡ ਬਰੇਸਲੇਟ ਜਿਨ੍ਹਾਂ ਵਿੱਚ ਕਾਲੇ ਮੋਤੀਆਂ ਦੇ ਨਾਲ ਛੋਟੇ ਹੀਰੇ ਲੱਗੇ ਹੁੰਦੇ ਹਨ। ਕੁਝ ਡਿਜ਼ਾਈਨਾਂ ਵਿੱਚ ਬੁਰੀ ਨਜ਼ਰ ਤੋਂ ਬਚਾਉਣ ਲਈ ‘ਈਵਿਲ ਆਈ’ ਚਾਰਮਸ ਵੀ ਲਗਾਏ ਜਾਂਦੇ ਹਨ। ਕਈ ਔਰਤਾਂ ਆਪਣੇ ਪਤੀ ਦੇ ਨਾਮ ਦੇ ਪਹਿਲੇ ਅੱਖਰ ਵਾਲੇ ਯਾਨੀ ਕਿ Personalized ਬਰੇਸਲੇਟ ਬਣਵਾਉਣਾ ਪਸੰਦ ਕਰਦੀਆਂ ਹਨ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

 

Leave a Reply

Your email address will not be published. Required fields are marked *