ਲੱਦਾਖ ਵਿਚ ਕੰਬੀ ਧਰਤੀ, ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਲੱਦਾਖ ਵਿਚ ਅੱਜ ਬੁੱਧਵਾਰ ਨੂੰ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਜਿਸ ਦੀ ਤੀਬਰਤਾ ਰਿਕਟਰ ਸਕੇਲ ਉੱਤੇ 4.5 ਮਾਪੀ ਗਈ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਲੱਦਾਖ ਵਿਚ ਅੱਜ ਬੁੱਧਵਾਰ ਨੂੰ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਜਿਸ ਦੀ ਤੀਬਰਤਾ ਰਿਕਟਰ ਸਕੇਲ ਉੱਤੇ 4.5 ਮਾਪੀ ਗਈ ਹੈ। ਹਾਲਾਂਕਿ ਇਸ ਦੌਰਾਨ ਕੋਈ ਵੀ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਪ੍ਰਾਪਤ ਨਹੀਂ ਹੋਈ ਹੈ ਪਰ ਇਕ ਹਫਤੇ ਵਿਚ ਇਹ ਦੂਜਾ ਮੌਕਾ ਹੈ ਜਦੋਂ ਭੂਚਾਲ ਨਾਲ ਧਰਤੀ ਕੰਬੀ ਹੈ।

ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਦੇ ਅਨੁਸਾਰ ਲੱਦਾਖ ਦੇ ਕਾਰਗਿਲ ਵਿਚ ਦੁਪਹਿਰ ਲਗਭਗ 1 ਵਜੇ ਦੇ ਕਰੀਬ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ।  ਇਸ ਦਾ ਕੇਂਦਰ ਕਾਰਗਿਲ ਤੋਂ 119 ਕਿਲੋਮੀਟਰ ਉੱਤਰ ਪੱਛਮ ਵਿਚ ਸੀ।  ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਰਾਤ ਸਾਢੇ 11 ਵਜੇ ਜੰਮੂ ਕਸ਼ਮੀਰ ਵਿਚ ਭੂਚਾਲ ਆਇਆ ਸੀ। ਦਰਅਸਲ ਡੋਡਾ ਜ਼ਿਲ੍ਹੇ ਵਿਚ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਸੀ ਜਿਸ ਤੋਂ ਬਾਅਦ ਦੇਰ ਰਾਤ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਸਨ। ਹਾਲਾਂਕਿ ਇਸ ਦੌਰਾਨ ਵੀ ਕੋਈ ਜਾਨੀ-ਮਾਲੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਸੀ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਵਿਚਾਲੇ ਰੋਜ਼ਾਨਾ ਦੇਸ਼ ਦੇ ਕਿਸੇ ਨਾ ਕਿਸੇ ਸੂਬੇ ਤੋਂ ਭੂਚਾਲ ਦੇ ਝਟਕੇ ਮਹਿਸੂਸ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਜੰਮੂ ਕਸ਼ਮੀਰ ਵਿਚ ਪਿਛਲੇ ਮਹੀਨੇ ਵਿਚ 5 ਵਾਰ ਭੂਚਾਲ ਨਾਲ ਧਰਤੀ ਹਿੱਲੀ ਸੀ। ਪਿਛਲੇ ਹਫਤੇ ਵਿਚ ਮਿਜ਼ੋਰਮ ਵਿਚ ਲਗਾਤਾਰ ਤਿੰਨ ਦਿਨ ਭੂਚਾਲ ਆਇਆ ਸੀ ਅਤੇ ਪਿਛਲੇ ਹਫਤੇ ਹੀ ਹਰਿਆਣਾ ਅਤੇ ਦਿੱਲੀ ਦੇ ਬਾਹਰੀ ਇਲਾਕਿਆਂ ਵਿਚ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ ਹੈ। ਇਸ ਤੋਂ ਇਲਾਵਾ 26 ਜੂਨ ਨੂੰ ਰਾਤ 8 ਵਜੇ ਲੱਦਾਖ ਵਿਚ ਭੂਚਾਲ ਆਇਆ ਸੀ ਜਿਸ ਦਾ ਕੇਂਦਰ ਲੱਦਾਖ ਰਿਹਾ ਸੀ ਅਤੇ ਭੂਚਾਲ ਦੇ ਝਟਕੇ ਜ਼ਮੀਨ ਦੇ 25 ਕਿਲੋਮੀਟਰ ਗਹਰਾਈ ਤੋਂ ਮਹਿਸੂਸ ਹੋਏ ਸਨ।

Leave a Reply

Your email address will not be published. Required fields are marked *