ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 95 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 84 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 51 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 9,527,125 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 484,972 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 5,175,406 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 3,866,747 ਹੋ ਗਈ ਹੈ। ਵੈਸੇ ਤਾਂ ਪੂਰੀ ਦੁਨੀਆ ਕੋਰੋਨਾ ਸੰਕਰਮਨ ਦਾ ਕਹਿਰ ਝੱਲ ਰਹੀ ਹੈ ਪਰ ਵਿਸ਼ਵ ਦਾ ਸੱਭ ਤੋਂ ਸ਼ਕਤੀਸ਼ਾਲੀ ਮੁਲਕ ਸੰਯੁਕਤ ਰਾਜ ਅਮਰੀਕਾ ਇਸ ਵਾਇਰਸ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਹੁਣ ਤੱਕ 2,462,554 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 124,281 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,040,605 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਸਵੀਡਨ ਅਤੇ ਬੈਲਜ਼ੀਅਮ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,192,474, ਮੌਤਾਂ-53,874
ਰੂਸ – ਕੁੱਲ ਕੇਸ-606,881, ਮੌਤਾਂ-8,513
ਭਾਰਤ- ਕੁੱਲ ਕੇਸ –472,985, ਮੌਤਾਂ-14,907
ਯੂਕੇ- ਕੁੱਲ ਕੇਸ -306,862, ਮੌਤਾਂ-43,081
ਸਪੇਨ- ਕੁੱਲ ਕੇਸ – 294,166, ਮੌਤਾਂ- 28,327
ਪੇਰੂ–ਕੁੱਲ ਕੇਸ- 264,689, ਮੌਤਾਂ-8,586
ਚਿਲੀ-ਕੁੱਲ ਕੇਸ-254,416, ਮੌਤਾਂ-4,731
ਇਟਲੀ– ਕੁੱਲ ਕੇਸ – 239,410, ਮੌਤਾਂ- 34,644
ਈਰਾਨ – ਕੁੱਲ ਕੇਸ -215,501, ਮੌਤਾਂ-9,996
ਮੈਕਸੀਕੋ-ਕੁੱਲ ਕੇਸ- 196,847, ਮੌਤਾਂ-24,324
ਜਰਮਨੀ- ਕੁੱਲ ਕੇਸ -193,254, ਮੌਤਾਂ-9,003
ਤੁਰਕੀ- ਕੁੱਲ ਕੇਸ- 191,657, ਮੌਤਾਂ-5,025
ਪਾਕਿਸਤਾਨ-ਕੁੱਲ ਕੇਸ-188,926, ਮੌਤਾਂ-3,755
ਸਾਊਦੀ ਅਰਬ- ਕੁੱਲ ਕੇਸ- 167,267, ਮੌਤਾਂ-1,387
ਫਰਾਂਸ- ਕੁੱਲ ਕੇਸ- 161,348, ਮੌਤਾਂ-29,731
ਬੰਗਲਾਦੇਸ਼-ਕੁੱਲ ਕੇਸ-122,660, ਮੌਤਾਂ-1,582
ਸਾਊਥ ਅਫਰੀਕਾ-ਕੁੱਲ ਕੇਸ-111,796, ਮੌਤਾਂ-2,205
ਕਨੇਡਾ- ਕੁੱਲ ਕੇਸ- 102,242, ਮੌਤਾਂ-8,484
ਕਤਰ-ਕੁੱਲ ਕੇਸ-90,778, ਮੌਤਾਂ-104
ਚੀਨ- ਕੁੱਲ ਕੇਸ – 83,449, ਮੌਤਾਂ-4,634
ਕੋਲੰਬੀਆ-ਕੁੱਲ ਕੇਸ-77,113, ਮੌਤਾਂ-2,491
ਸਵੀਡਨ-ਕੁੱਲ ਕੇਸ-62,324, ਮੌਤਾਂ-5209
ਬੈਲਜ਼ੀਅਮ-ਕੁੱਲ ਕੇਸ- 60,898, ਮੌਤਾਂ-9,722
