ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਫੈਲ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 26 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 62 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 73 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 12,625,860 ਹੋ ਗਏ ਹਨ ਜਦਕਿ ਮਰਨ ਵਾਲਿਆਂ ਦੀ ਸੰਖਿਆ 562,820 ਹੋ ਗਈ ਹੈ। ਉੱਥੇ ਹੀ ਹੁਣ ਤੱਕ 7,361,659 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,701,381 ਰਹਿ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,291,786 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜ਼ਿਨ੍ਹਾਂ ਵਿਚੋਂ 136,671 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,460,495 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,804,338, ਮੌਤਾਂ-70,524
ਭਾਰਤ- ਕੁੱਲ ਕੇਸ –822,603, ਮੌਤਾਂ-22,144
ਰੂਸ – ਕੁੱਲ ਕੇਸ-713,936, ਮੌਤਾਂ-11,017
ਪੇਰੂ–ਕੁੱਲ ਕੇਸ- 319,646, ਮੌਤਾਂ-11,500
ਚਿਲੀ-ਕੁੱਲ ਕੇਸ-309,274, ਮੌਤਾਂ-6,781
ਸਪੇਨ- ਕੁੱਲ ਕੇਸ – 300,988, ਮੌਤਾਂ- 28,403
ਮੈਕਸੀਕੋ-ਕੁੱਲ ਕੇਸ- 289,174, ਮੌਤਾਂ-34,191
ਯੂਕੇ- ਕੁੱਲ ਕੇਸ -288,133, ਮੌਤਾਂ-44,650
ਈਰਾਨ – ਕੁੱਲ ਕੇਸ -252,720, ਮੌਤਾਂ-12,447
ਸਾਊਥ ਅਫਰੀਕਾ-ਕੁੱਲ ਕੇਸ-250,687, ਮੌਤਾਂ-3,860
ਪਾਕਿਸਤਾਨ-ਕੁੱਲ ਕੇਸ-243,599, ਮੌਤਾਂ-5,058
ਇਟਲੀ– ਕੁੱਲ ਕੇਸ – 242,639, ਮੌਤਾਂ- 34,938
ਸਾਊਦੀ ਅਰਬ- ਕੁੱਲ ਕੇਸ- 226,486 ਮੌਤਾਂ-2,151
ਤੁਰਕੀ- ਕੁੱਲ ਕੇਸ- 210,965, ਮੌਤਾਂ-5,323
ਜਰਮਨੀ- ਕੁੱਲ ਕੇਸ -199,588, ਮੌਤਾਂ-9,130
ਬੰਗਲਾਦੇਸ਼-ਕੁੱਲ ਕੇਸ-178,443, ਮੌਤਾਂ-2,275
ਫਰਾਂਸ- ਕੁੱਲ ਕੇਸ- 170,752, ਮੌਤਾਂ-30,004
ਕੋਲੰਬੀਆ-ਕੁੱਲ ਕੇਸ-140,776, ਮੌਤਾਂ-4,925
ਕਨੇਡਾ- ਕੁੱਲ ਕੇਸ- 107,126, ਮੌਤਾਂ-8,759
ਕਤਰ-ਕੁੱਲ ਕੇਸ-102,630, ਮੌਤਾਂ-146
ਅਰਜਨਟੀਨਾ-ਕੁੱਲ ਕੇਸ-94,060, ਮੌਤਾਂ-1,774
ਚੀਨ- ਕੁੱਲ ਕੇਸ – 83,587, ਮੌਤਾਂ-4,634
ਮਿਸਰ- ਕੁੱਲ ਕੇਸ – 80,235, ਮੌਤਾਂ-3,702
ਸਵੀਡਨ-ਕੁੱਲ ਕੇਸ-74,898, ਮੌਤਾਂ-5,526
