ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1 ਕਰੋੜ 23 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 57 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 72 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 12,390,370 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 557,411 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 7,220,657 ਕੋਰੋਨਾ ਦੇ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,612,302 ਰਹਿ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,219,999 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 135,822 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,426,428 ਮਰੀਜ਼ ਠੀਕ ਵੀ ਹੋ ਚੁੱਕੇ ਹਨ।ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,759,103, ਮੌਤਾਂ-69,254
ਭਾਰਤ- ਕੁੱਲ ਕੇਸ –794,842, ਮੌਤਾਂ-21,623
ਰੂਸ – ਕੁੱਲ ਕੇਸ-707,301, ਮੌਤਾਂ-10,843
ਪੇਰੂ–ਕੁੱਲ ਕੇਸ- 316,448, ਮੌਤਾਂ-11,314
ਚਿਲੀ-ਕੁੱਲ ਕੇਸ-306,216, ਮੌਤਾਂ-6,682
ਸਪੇਨ- ਕੁੱਲ ਕੇਸ – 300,136, ਮੌਤਾਂ- 28,401
ਯੂਕੇ- ਕੁੱਲ ਕੇਸ -287,621, ਮੌਤਾਂ-44,602
ਮੈਕਸੀਕੋ-ਕੁੱਲ ਕੇਸ- 282,283, ਮੌਤਾਂ-33,526
ਈਰਾਨ – ਕੁੱਲ ਕੇਸ -250,458, ਮੌਤਾਂ-12,305
ਇਟਲੀ– ਕੁੱਲ ਕੇਸ – 242,363, ਮੌਤਾਂ- 34,926
ਪਾਕਿਸਤਾਨ-ਕੁੱਲ ਕੇਸ-240,848, ਮੌਤਾਂ-4,983
ਸਾਊਥ ਅਫਰੀਕਾ-ਕੁੱਲ ਕੇਸ-238,339, ਮੌਤਾਂ-3,720
ਸਾਊਦੀ ਅਰਬ- ਕੁੱਲ ਕੇਸ- 223,327 ਮੌਤਾਂ-2,100
ਤੁਰਕੀ- ਕੁੱਲ ਕੇਸ- 209,962, ਮੌਤਾਂ-5,300
ਜਰਮਨੀ- ਕੁੱਲ ਕੇਸ -199,198, ਮੌਤਾਂ-9,125
ਬੰਗਲਾਦੇਸ਼-ਕੁੱਲ ਕੇਸ-175,494, ਮੌਤਾਂ-2,238
ਫਰਾਂਸ- ਕੁੱਲ ਕੇਸ- 170,094, ਮੌਤਾਂ-29,979
ਕੋਲੰਬੀਆ-ਕੁੱਲ ਕੇਸ-133,973, ਮੌਤਾਂ-4,714
ਕਨੇਡਾ- ਕੁੱਲ ਕੇਸ- 106,805, ਮੌਤਾਂ-8,749
ਕਤਰ-ਕੁੱਲ ਕੇਸ-102,110, ਮੌਤਾਂ-142
ਅਰਜਨਟੀਨਾ-ਕੁੱਲ ਕੇਸ-90,693 ਮੌਤਾਂ-1,720
ਚੀਨ- ਕੁੱਲ ਕੇਸ – 83,585, ਮੌਤਾਂ-4,634
ਮਿਸਰ- ਕੁੱਲ ਕੇਸ – 79,254, ਮੌਤਾਂ-3,617
ਸਵੀਡਨ-ਕੁੱਲ ਕੇਸ-74,333, ਮੌਤਾਂ-5,500
