ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 17 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 40 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 66 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 11,740,100 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 540,677 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 6,642,771 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 4,556,652 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,040,833 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 132,979 ਜਾਨਾਂ ਜਾ ਚੁੱਕੀਆਂ ਹਨ। ਜਦਕਿ 1,582,907 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,626,071, ਮੌਤਾਂ-65,556
ਭਾਰਤ- ਕੁੱਲ ਕੇਸ –720,346, ਮੌਤਾਂ-20,174
ਰੂਸ – ਕੁੱਲ ਕੇਸ-687,862, ਮੌਤਾਂ-10,296
ਪੇਰੂ–ਕੁੱਲ ਕੇਸ- 305,703, ਮੌਤਾਂ-10,772
ਸਪੇਨ- ਕੁੱਲ ਕੇਸ – 298,869, ਮੌਤਾਂ- 28,388
ਚਿਲੀ-ਕੁੱਲ ਕੇਸ-298,557, ਮੌਤਾਂ-6,384
ਯੂਕੇ- ਕੁੱਲ ਕੇਸ -285,768, ਮੌਤਾਂ-44,236
ਮੈਕਸੀਕੋ-ਕੁੱਲ ਕੇਸ- 261,750, ਮੌਤਾਂ-31,119
ਈਰਾਨ – ਕੁੱਲ ਕੇਸ -243,051, ਮੌਤਾਂ-11,731
ਇਟਲੀ– ਕੁੱਲ ਕੇਸ – 241,819, ਮੌਤਾਂ- 34,869
ਪਾਕਿਸਤਾਨ-ਕੁੱਲ ਕੇਸ-231,818, ਮੌਤਾਂ-4,762
ਸਾਊਦੀ ਅਰਬ- ਕੁੱਲ ਕੇਸ- 213,716, ਮੌਤਾਂ-1,968
ਤੁਰਕੀ- ਕੁੱਲ ਕੇਸ- 206,844, ਮੌਤਾਂ-5,241
ਸਾਊਥ ਅਫਰੀਕਾ-ਕੁੱਲ ਕੇਸ-205,721, ਮੌਤਾਂ-3,310
ਜਰਮਨੀ- ਕੁੱਲ ਕੇਸ -198,057, ਮੌਤਾਂ-9,092
ਫਰਾਂਸ- ਕੁੱਲ ਕੇਸ- 168,335, ਮੌਤਾਂ-29,920
ਬੰਗਲਾਦੇਸ਼-ਕੁੱਲ ਕੇਸ-165,618, ਮੌਤਾਂ-2,096
ਕੋਲੰਬੀਆ-ਕੁੱਲ ਕੇਸ-120,281, ਮੌਤਾਂ-4,210
ਕਨੇਡਾ- ਕੁੱਲ ਕੇਸ- 105,935, ਮੌਤਾਂ-8,693
ਕਤਰ-ਕੁੱਲ ਕੇਸ-100,345, ਮੌਤਾਂ-133
ਚੀਨ- ਕੁੱਲ ਕੇਸ – 83,565, ਮੌਤਾਂ-4,634
ਅਰਜਨਟੀਨਾ-ਕੁੱਲ ਕੇਸ-80,447 ਮੌਤਾਂ-1,582
ਮਿਸਰ- ਕੁੱਲ ਕੇਸ – 76,222, ਮੌਤਾਂ-3,422
ਸਵੀਡਨ-ਕੁੱਲ ਕੇਸ-73,061, ਮੌਤਾਂ-5,433
