ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 6491, ਮੌਤਾਂ-169

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਤੇਜ਼ੀ ਨਾਲ  ਵੱਧਣਾ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 208 ਨਵੇਂ ਕੋਰੋਨਾ ਦੇ ਕੇਸਾਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਤੇਜ਼ੀ ਨਾਲ  ਵੱਧਣਾ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 208 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 6491 ਹੋ ਗਈ ਹੈ। ਉੱਥੇ ਹੀ 86 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ 5 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ 5 ਵਜੇ ਤੱਕ ਲੁਧਿਆਣਾ ਤੋਂ 25, ਅੰਮ੍ਰਿਤਸਰ ਤੋਂ 11, ਜਲੰਧਰ ਤੋਂ 84, ਸੰਗਰੂਰ ਤੋਂ 9, ਪਟਿਆਲਾ ਤੋਂ 19, ਮੁਹਾਲੀ ਤੋਂ 15, ਗੁਰਦਾਸਪੁਰ ਤੋਂ 12, ਪਠਾਨਕੋਟ ਤੋਂ 3, ਨਵਾਂਸ਼ਹਿਰ ਤੋਂ 1, ਮੁਕਤਸਰ ਸਾਹਿਬ ਤੋਂ 6, ਫਤਿਹਗੜ੍ਹ ਸਾਹਿਬ ਤੋਂ 4, ਫਰੀਦਕੋਟ ਤੋਂ 7, ਕਪੂਰਥਲਾ ਤੋਂ 5, ਫਿਰੋਜ਼ਪੁਰ ਤੋਂ 1, ਮੋਗਾ ਤੋਂ 1 ਅਤੇ ਬਠਿੰਡਾ ਤੋਂ 5 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਸੰਗਰੂਰ ਵਿਚ 39, ਮੁਹਾਲੀ ਵਿਚ 9, ਪਠਾਨਕੋਟ ਵਿਚ 2, ਤਰਨਤਾਰਨ ਵਿਚ 3, ਹੁਸ਼ਿਆਰਪੁਰ ਵਿਚ 7, ਨਵਾਂਸ਼ਹਿਰ ਵਿਚ 12, ਰੋਪੜ ਵਿਚ 3, ਕਪੂਰਥਲਾ ਵਿਚ 3, ਬਠਿੰਡਾ ਵਿਚ 5 ਅਤੇ ਬਰਨਾਲਾ ਵਿਚ 3 ਕੋਰੋਨਾ ਦੇ ਮਰੀਜ਼ ਸਿਹਤਯਾਬ ਹੋਏ ਹਨ ਜਿਸ ਕਰਕੇ ਠੀਕ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਸੰਖਿਆ ਵੱਧ ਕੇ 4494 ਹੋ ਗਈ ਹੈ।ਜਦਕਿ ਲੁਧਿਆਣਾ ਵਿਚ 3, ਸੰਗਰੂਰ ਅਤੇ ਮੁਕਤਸਰ ਸਾਹਿਬ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾ ਦਾ ਕੁੱਲ ਅੰਕੜਾ 169 ਹੋ ਗਿਆ ਹੈ।  ਸੂਬੇ ਵਿਚ ਇਸ ਵੇਲੇ 1828 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-1104, ਠੀਕ ਹੋਏ-570, ਮੌਤਾਂ-27

ਅੰਮ੍ਰਿਤਸਰ- ਕੁੱਲ ਕੇਸ-968, ਠੀਕ ਹੋਏ- 740, ਮੌਤਾਂ-48

ਜਲੰਧਰ – ਕੁੱਲ ਕੇਸ –925, ਠੀਕ ਹੋਏ -565, ਮੌਤਾਂ-21

ਸੰਗਰੂਰ ਕੁੱਲ ਕੇਸ-544, ਠੀਕ ਹੋਏ-412, ਮੌਤਾਂ-15

ਪਟਿਆਲਾ-ਕੁੱਲ ਕੇਸ-398, ਠੀਕ ਹੋਏ-185, ਮੌਤਾਂ-10

ਮੁਹਾਲੀ – ਕੁੱਲ ਕੇਸ – 317, ਠੀਕ ਹੋਏ –229, ਮੌਤਾਂ –5

ਗੁਰਦਾਸਪੁਰ- ਕੁੱਲ ਕੇਸ-261, ਠੀਕ ਹੋਏ-193, ਮੌਤਾਂ-5

ਪਠਾਨਕੋਟ- ਕੁੱਲ ਕੇਸ-231, ਠੀਕ ਹੋਏ-196, ਮੌਤਾਂ-6

ਤਰਨਤਾਰਨ ਕੁੱਲ ਕੇਸ-207, ਠੀਕ ਹੋਏ-184, ਮੌਤਾਂ-5

ਹੁਸ਼ਿਆਰਪੁਰ- ਕੁੱਲ ਕੇਸ-186, ਠੀਕ ਹੋਏ-168, ਮੌਤਾਂ-7

ਨਵਾਂਸ਼ਹਿਰ- ਕੁੱਲ ਕੇਸ-149, ਠੀਕ ਹੋਏ-137, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-139, ਠੀਕ ਹੋਏ-125, ਮੌਤਾਂ-1

ਫਤਿਹਗੜ੍ਹ ਸਾਹਿਬ- ਕੁੱਲ ਕੇਸ-127, ਠੀਕ ਹੋਏ-104, ਮੌਤਾਂ-0

ਫਰੀਦਕੋਟ- ਕੁੱਲ ਕੇਸ-127, ਠੀਕ ਹੋਏ-100, ਮੌਤਾਂ-0

ਮੋਗਾ- ਕੁੱਲ ਕੇਸ-121, ਠੀਕ ਹੋਏ-93, ਮੌਤਾਂ-4

ਰੋਪੜ- ਕੁੱਲ ਕੇਸ-114, ਠੀਕ ਹੋਏ-103, ਮੌਤਾਂ-1

ਫ਼ਿਰੋਜ਼ਪੁਰ – ਕੁੱਲ ਕੇਸ-119, ਠੀਕ ਹੋਏ-63, ਮੌਤਾਂ-3

ਬਠਿੰਡਾ- ਕੁੱਲ ਕੇਸ-115, ਠੀਕ ਹੋਏ-81, ਮੌਤਾਂ-3

ਕਪੂਰਥਲਾ-ਕੁੱਲ ਕੇਸ-114, ਠੀਕ ਹੋਏ-82, ਮੌਤਾਂ-5

ਫਾਜ਼ਿਲਕਾ ਕੁੱਲ ਕੇਸ-103, ਠੀਕ ਹੋਏ-76, ਮੌਤਾਂ-0

ਬਰਨਾਲਾ ਕੁੱਲ ਕੇਸ-71, ਠੀਕ ਹੋਏ-44, ਮੌਤਾਂ-2

ਮਾਨਸਾ- ਕੁੱਲ ਕੇਸ-51, ਠੀਕ ਹੋਏ-44, ਮੌਤਾਂ-0

ਕੁੱਲ ਕੇਸ 6491, ਠੀਕ ਹੋਏ 4494, ਮੌਤਾਂ 169

 

Leave a Reply

Your email address will not be published. Required fields are marked *