ਤਿੰਨਾਂ ਸੈਨਾਵਾਂ ਨੇ ਕੋਰੋਨਾ ਯੋਧਿਆਂ ਨੂੰ ਆਪੋ-ਆਪਣੇ ਤਰੀਕਿਆਂ ਨਾਲ ਦਿੱਤੀ ਸਲਾਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਭਾਰਤ ਦੀ ਤਿੰਨਾਂ ਸੈਨਾਵਾਂ ਨੇ ਜਾਨਲੇਵਾ ਕੋਰੋਨਾ ਮਹਾਮਾਰੀ ਵਿਰੁੱਧ ਫਰੰਟ ਲਾਈਨ ਉੱਤੇ ਜੰਗ ਵਿਚ ਸਿਹਤ ਕਰਮਚਾਰੀ, ਪੁਲਿਸ ਬਲ, ਸਫ਼ਾਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਭਾਰਤ ਦੀ ਤਿੰਨਾਂ ਸੈਨਾਵਾਂ ਨੇ ਜਾਨਲੇਵਾ ਕੋਰੋਨਾ ਮਹਾਮਾਰੀ ਵਿਰੁੱਧ ਫਰੰਟ ਲਾਈਨ ਉੱਤੇ ਜੰਗ ਵਿਚ ਸਿਹਤ ਕਰਮਚਾਰੀ, ਪੁਲਿਸ ਬਲ, ਸਫ਼ਾਈ ਕਰਮਚਾਰੀ ਅਤੇ ਰਾਸ਼ਟਰ ਦੇ ਨਾਗਿਰਕਾਂ ਦੁਆਰਾ ਦਿੱਤੇ ਜਾ ਰਹੇ ਯੋਗਦਾਨ ਦਾ ਸਨਮਾਨ ਕੀਤਾ ਹੈ ਅਤੇ ਆਪੋ ਆਪਣੇ ਤਰੀਕੇ ਨਾਲ ਇਨ੍ਹਾਂ ਨੂੰ ਸਲਾਮੀ ਦਿੱਤੀ ਹੈ।

ਜਲ, ਥਲ ਅਤੇ ਹਵਾਈ ਸੈਨਾ ਨੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਅਤੇ ਪੱਛਮੀ ਸੂਬੇ ਮਹਾਰਾਸ਼ਟਰ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਕੋਰੋਨਾ ਯੋਧਿਆ ਦਾ ਧੰਨਵਾਦ ਕੀਤਾ ਹੈ।ਇਸੇ ਤਹਿਤ ਚੰਡੀਗੜ੍ਹ ਵਿਚ ਸੁਖਨਾ ਝੀਲ ਦੇ ਉੱਪਰੋਂ ਤੋਂ IAF C-130J ਸੁਪਰ ਹਰਕੂਲਸ ਸਪੈਸ਼ਲ ਆਪ੍ਰੇਸ਼ਨ ਟਰਾਂਸਪੋਰਟ ਜਹਾਜ਼ ਨੇ ਉਡਾਣ ਭਰੀ। ਇਹ ਜਹਾਜ਼ ਜੰਮੂ ਕਸ਼ਮੀਰ ਦੇ ਸ਼੍ਰੀ ਨਗਰ ਤੋਂ ਰਵਾਨ ਹੋਇਆ ਸੀ ਜੋ ਕਿ ਕੋਵਿਡ-19 ਵਿਰੁੱਧ ਲੜ ਰਹੇ ਯੋਧਿਆ ਦਾ ਸ਼ੁਕਰਾਨਾ ਕਰਨ ਲਈ ਕੇਰਲਾ ਦੇ ਤ੍ਰਿਵੇਂਦਰਮ ਤੱਕ ਉੱਡਿਆ। ਦਿੱਲੀ ਵਿਚ ਵੀ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਨੇ ਪੁਲਿਸ ਅਧਿਕਾਰੀਆਂ ਦਾ ਸ਼ੁਕਰਾਨਾ ਕਰਨ ਅਤੇ ਕਦਰਦਾਨੀ ਜ਼ਾਹਰ ਕਰਨ ਲਈ ਪੁਲਿਸ ਵਾਰ ਮੈਮੋਰੀਅਲ ਉੱਤੇ ਫੱਲਾਂ ਦੀ ਵਰਖਾ ਕੀਤੀ ਹੈ। ਇਸ ਤੋਂ ਇਲਾਵਾ ਰਾਜਪੱਥ ਅਤੇ ਪੰਚਕੂਲਾ ਦੇ ਸਰਕਾਰੀ ਹਸਪਤਾਲ ਦੇ ਉੱਪਰੋ ਵੀ ਡਾਕਟਰਾਂ ਦੇ ਸਨਮਾਨ ਵਿਚ ਹਵਾਈ ਸੈਨਾ ਦੇ ਹੈਲੀਕਾਪਟ ਗੁਜਰੇ ਹਨ। ਕੋਰੋਨਾ ਯੋਧਿਆਂ ਨੂੰ ਸਲਾਮੀ ਦੇਣ ਲਈ ਭੋਪਾਲ ਵਿਚ ਅਪਲ ਝੀਲ ਉੱਤੋ ਵੀ ਹਵਾਈ ਸੈਨਾਂ ਦੇ ਹੈਲੀਕਾਪਟਰਾਂ ਨੇ ਉਡਾਨਾਂ ਭਰੀਆਂ ਹਨ।

 

ਤਿੰਨੋਂ ਸੈਨਾਵਾਂ ਦੇ ਨੁਮਾਇੰਦਿਆਂ-ਮੇਜਰ ਜਨਰਲ ਅਲੋਕ ਕਾਂਕਰ, ਰੀਅਰ ਐਡਮਿਰਲ ਮੈਕਾਰਥੀ ਅਤੇ ਏਅਰ ਵਾਈਸ ਮਾਰਸ਼ਲ ਪੀਕੇ ਘੋਸ ਨੇ ਦਿੱਲੀ ਦੇ ਰਾਸ਼ਟਰੀ ਪੁਲਿਸ ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਤੋਂ ਇਲਾਵਾ ਥਲ ਸੈਨਾ ਨੇ ਪੰਚਕੂਲਾ, ਜਲੰਧਰ , ਫਿਰੋਜ਼ਪੁਰ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬੈਂਡ ਪ੍ਰਦਰਸ਼ਨ ਰਾਹੀਂ ਮੈਡੀਕਲ ਸਟਾਫ ਨੂੰ ਆਪਣਾ ਸਨਮਾਨ ਦਿੱਤਾ ਹੈ। ਜਦਕਿ ਬੰਗਾਲ ਦੀ ਖਾੜੀ ਵਿਚ ਆਈਐਨਐਸ ਜਲਸ਼ਵਾ ਨੇ ਕੋਵਿਡ-19 ਮਹਾਮਾਰੀ ਦੇ ਵਿਰੁੱਧ ਲੜਨ ਵਾਲੇ ਯੋਧਿਆ ਨੂੰ ਆਪਣੀ ਸਲਾਮੀ ਦਿੱਤੀ ਹੈ।

Leave a Reply

Your email address will not be published. Required fields are marked *