ਬਟਾਲਾ ਵਿਚ ਦਿਨ ਦਿਹਾੜੇ ਚਲੀ ਗੋਲੀ, ਨੌਜਵਾਨ ਦੀ ਛਾਤੀ ‘ਚ ਗੋਲੀ ਲੱਗਣ ਕਾਰਣ ਹੋਈ ਮੌਤ

ਗੁਰਦਾਸਪਰ (ਭੋਪਾਲ ਸਿੰਘ)-ਬਟਾਲਾ ਵਿੱਚ ਦਿਨ-ਦਿਹਾੜੇ ਹਜੀਰਾ ਪਾਰਕ ਵਿੱਚ ਗੋਲੀ ਲੱਗਣ ਕਾਰਣ ਇੱਕ ਨੌਜਵਾਨ ਦੀ ਮੌਤ ਹੋ ਗਈ। ਬੁੱਟਰ ਨਾਮਕ ਨੌਜਵਾਨ ਨੇ ਰਾਹੁਲ ਦੀ ਛਾਤੀ ਵਿੱਚ…

ਗੁਰਦਾਸਪਰ (ਭੋਪਾਲ ਸਿੰਘ)-ਬਟਾਲਾ ਵਿੱਚ ਦਿਨ-ਦਿਹਾੜੇ ਹਜੀਰਾ ਪਾਰਕ ਵਿੱਚ ਗੋਲੀ ਲੱਗਣ ਕਾਰਣ ਇੱਕ ਨੌਜਵਾਨ ਦੀ ਮੌਤ ਹੋ ਗਈ। ਬੁੱਟਰ ਨਾਮਕ ਨੌਜਵਾਨ ਨੇ ਰਾਹੁਲ ਦੀ ਛਾਤੀ ਵਿੱਚ ਗੋਲੀ ਮਾਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰਾਹੁਲ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੋਂ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਪਰ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਸ ਦੀ ਮੌਤ ਹੋ ਗਈ।
ਪ੍ਰਾਪਤ ਵੇਰਵਿਆਂ ਮੁਤਾਬਕ ਇਸ ਵਾਰਦਾਤ ਵਿੱਚ ਇੱਕ ਲੜਕੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਬਟਾਲਾ ਆਇਆ ਸੀ ਤੇ ਹਜੀਰਾ ਪਾਰਕ ਵਿੱਚ ਮੌਜੂਦ ਸੀ। ਇਸ ਦੌਰਾਨ ਗੁਰਦਾਸਪੁਰ ਦਾ ਬੁੱਟਰ ਆਇਆ, ਪਹਿਲਾਂ ਉਸ ਨੇ ਹਵਾ ਵਿੱਚ ਗੋਲੀ ਚਲਾਈ ਤੇ ਫਿਰ ਉਸ ਨੇ ਰਾਹੁਲ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ।

Read more- ਕੋਰੋਨਾ ਫਿਰ ਹੋਇਆ ਬੇਲਗਾਮ, 46 ਹਜ਼ਾਰ ਨਵੇਂ ਮਾਮਲੇ ਤੇ 607 ਮੌਤਾਂ 

ਐਸਐਚਓ ਸਿਟੀ ਸੁਖਇੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਹਜੀਰਾ ਪਾਰਕ ਕੋਲ ਗੋਲੀ ਚੱਲੀ ਹੈ ਤੇ ਰਾਹੁਲ ਦੀ ਛਾਤੀ ਵਿੱਚ ਗੋਲੀ ਲੱਗੀ ਹੈ। ਜ਼ਖ਼ਮੀ ਹਾਲਤ ‘ਚ ਰਾਹੁਲ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹ ਵਾਰਦਾਤ ਕੋਈ ਗੈਂਗਵਾਰ ਨਾਲ ਜੁੜੀ ਨਹੀਂ। ਇਸ ਵਾਰਦਾਤ ਵਿੱਚ ਲੜਕੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *