ਚੰਡੀਗੜ (ਇੰਟ.)- ਤਿੰਨ ਖੇਤੀਬਾੜੀ ਕਾਨੂੰਨਾਂ (Three agricultural laws) ਦਾ ਵਿਰੋਧ ਕਰਦਿਆਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨਾਂ ਨੂੰ 26 ਅਗਸਤ (26 August) ਨੂੰ 9 ਮਹੀਨੇ ਪੂਰੇ ਹੋ ਚੁੱਕੇ ਹਨ। ਉਨ੍ਹਾਂ ਵਲੋਂ ਸਰਕਾਰ ਨਾਲ 11 ਵਾਰ ਦੀ ਗੱਲਬਾਤ ਕੀਤੀ ਗਈ ਹੈ, ਜਿਸ ਤੋਂ ਬਾਅਦ ਕੋਈ ਹੱਲ ਨਹੀਂ ਨਿਕਲਿਆ ਹੈ। ਅਜੇ ਵੀ ਕਿਸਾਨ ਤਿੰਨ ਖੇਤੀਬਾੜੀ ਕਾਨੂੰਨ (Three agricultural laws) ਦਾ ਵਿਰੋਧ ਕਰ ਰਹੇ ਹਨ। ਅੱਜ 9 ਮਹੀਨੇ ਪੂਰੇ ਹੋਣ ਮੌਕੇ ਕਿਸਾਨ ਜਥੇਬੰਦੀਆਂ (Farmers’ organizations) ਵੱਲੋਂ ਦੋ ਦਿਨਾਂ ਕਨਵੈਨਸ਼ਨ (Convention) ਕਰਵਾਈ ਜਾ ਰਹੀ ਹੈ। ਇਸ ਕਨਵੈਨਸ਼ਨ ਵਿੱਚ ਅੰਦੋਲਨ ਨੂੰ ਦੇਸ਼ ਵਿਆਪੀ ਬਣਾਉਣ ‘ਤੇ ਹੋਰ ਤੇਜ਼ ਕਰਨ ਲਈ ਵੱਡੀ ਰਣਨੀਤੀ ਉਲੀਕੀ ਜਾਏਗੀ।
Read more- ਬਟਾਲਾ ਵਿਚ ਦਿਨ ਦਿਹਾੜੇ ਚਲੀ ਗੋਲੀ, ਇਸ ਯੁਵਕ ਦੀ ਛਾਤੀ ਵਿਚ ਲਗੀ ਗੋਲੀ
ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਕਨਵੈਨਸ਼ਨ ਵਿੱਚ ਦੇਸ਼ ਭਰ ਦੀਆਂ ਕਿਸਾਨ ਯੂਨੀਅਨਾਂ ਦੇ ਡੈਲੀਗੇਟ ਹਿੱਸਾ ਲੈ ਰਹੇ ਹਨ। ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਭਰ ਤੋਂ 1500 ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਕਿਸਾਨ ਅੰਦੋਲਨ ਦੀਆਂ ਭਵਿੱਖੀ ਰਣਨੀਤੀ ਬਾਰੇ ਚਰਚਾ ਲਈ 26 ਤੇ 27 ਅਗਸਤ ਨੂੰ ਕੌਮੀ ਕਨਵੈਨਸ਼ਨ ’ਚ ਸ਼ਾਮਲ ਹੋ ਰਹੇ ਹਨ। ਦਿੱਲੀ ਦੇ ਸਿੰਘੂ ਬਾਰਡਰ ’ਤੇ ਇਹ ਦੋ ਦਿਨਾਂ ਕਨਵੈਨਸ਼ਨ ਸ਼ੁਰੂ ਹੋਈ ਹੈ। ਕਿਸਾਨ ਲੀਡਰ ਅਭਿਮੰਨਿਊ ਕੋਹਾੜ ਨੇ ਦੱਸਿਆ ਕਿ ਦੇਸ਼ ਭਰ ਤੋਂ 1500 ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਸਾਡੇ ਕਿਸਾਨ ਅੰਦੋਲਨ ਨੂੰ ਹੋਰ ਮਘਾਉਣ ਲਈ ਰਣਨੀਤੀ ’ਤੇ ਚਰਚਾ ਵਾਸਤੇ ਦੋ ਦਿਨ ਸਿੰਘੂ ਬਾਰਡਰ ’ਤੇ ਇਕੱਠੇ ਹੋਏ ਹਨ।
Read more- ਪੰਜਾਬ ਦੌਰੇ ‘ਤੇ ਪਹੁੰਚੇ ਅਰਵਿੰਦ ਕੇਜਰੀਵਾਲ, ਗੁਰਦਾਸਪੁਰ ਵਿਚ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨਾਲ ਕਰਨਗੇ ਮੁਲਾਕਾਤ
ਉਨ੍ਹਾਂ ਕਿਹਾ ਕਿ ਕਨਵੈਨਸ਼ਨ ਦਾ ਮਕਸਦ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਕਰਨਾ ਹੈ, ਇਸ ਲਈ ਅੰਦੋਲਨ ਨੂੰ ਅੱਗੇ ਲਿਜਾਣ ਵਾਸਤੇ ਹਰ ਕਿਸੇ ਨੂੰ ਫ਼ੈਸਲੇ ਲੈਣ ’ਚ ਸ਼ਾਮਲ ਹੋਣਾ ਚਾਹੀਦਾ ਹੈ। ਕੋਹਾੜ ਨੇ ਕਿਹਾ, ‘ਅਸੀਂ 9 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਾਂ। ਇਹ ਕੋਈ ਥੋੜ੍ਹਾ ਸਮਾਂ ਨਹੀਂ ਹੈ। ਅਸੀਂ ਹਰ ਕਿਸੇ ਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ, ਉੱਤਰ, ਦੱਖਣ, ਪੂਰਬ ਤੇ ਪੱਛਮ ਤੋਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਰ ਕੋਈ ਇੱਥੇ ਹੋਵੇਗਾ।’ ਕਾਨਫਰੰਸ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਕਾਨਫਰੰਸ ਦੇ 5 ਸੈਸ਼ਨ ਹੋਣਗੇ, 26 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ, ਦੁਪਹਿਰ 2 ਵਜੇ ਤੋਂ 3.30 ਵਜੇ ਤੇ ਸ਼ਾਮ 3.45 ਵਜੇ ਤੋਂ ਸ਼ਾਮ 6 ਵਜੇ ਤੱਕ, ਉਦਯੋਗਿਕ ਕਾਮਿਆਂ ਦਾ ਸੈਸ਼ਨ ਤੇ ਖੇਤੀਬਾੜੀ ਕਿਰਤ, ਪੇਂਡੂ ਗਰੀਬ ਤੇ ਆਦਿਵਾਸੀ ਲੋਕਾਂ ਦਾ ਸੈਸ਼ਨ ਹੋਵੇਗਾ। 27 ਅਗਸਤ ਨੂੰ 2 ਸੈਸ਼ਨ ਹੋਣਗੇ, ਪਹਿਲਾਂ ਸਵੇਰੇ 9.30 ਵਜੇ ਤੋਂ ਦੁਪਹਿਰ 12 ਵਜੇ ਤੱਕ ਔਰਤਾਂ, ਵਿਦਿਆਰਥੀਆਂ, ਨੌਜਵਾਨਾਂ ਤੇ ਹੋਰ ਕਿਰਤੀ ਵਰਗਾਂ ਨਾਲ ਸਬੰਧਤ ਤੇ ਆਖਰੀ ਸਮਾਪਤੀ ਸੈਸ਼ਨ ਦੁਪਹਿਰ 12 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਲਗਪਗ 1500 ਡੈਲੀਗੇਟ ਕਾਨਫਰੰਸ ਵਿੱਚ ਹਿੱਸਾ ਲੈਣਗੇ।





