ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੀ ਦੁਨੀਆ ਵਿਚ ਕੋਰੋਨਾ ਕਾਰਨ ਲਾਕਡਾਊਨ ਕੀਤਾ ਹੋਇਆ ਹੈ ਜਿਸ ਦੇ ਚੱਲਦੇ ਕਈ ਭਾਰਤੀ ਨਾਗਰਿਕ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚ ਫਸੇ ਹੋਏ ਹਨ ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਨੇ ਏਅਰ ਇੰਡੀਆ ਰਾਹੀਂ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਹੋਈ ਹੈ। ਇਸ ਮਿਸ਼ਨ ਦਾ ਪਹਿਲਾ ਪੜਾਅ ਤਾਂ ਚੱਲ ਰਿਹਾ ਹੈ ਪਰ ਹੁਣ ਇਸ ਦੇ ਦੂਜੇ ਪੜਾਅ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ ਜੋ ਕਿ 16 ਮਈ ਤੋਂ ਸ਼ੁਰੂ ਹੋਵੇਗਾ।
ਜਾਣਕਾਰੀ ਅਨੁਸਾਰ ਵੰਦੇ ਭਾਰਤ ਮਿਸ਼ਨ ਦਾ ਦੂਜਾ ਪੜਾਅ 16 ਮਈ ਤੋਂ 22 ਮਈ ਤੱਕ ਚਲਾਇਆ ਜਾਵੇਗਾ। ਇਸ ਦੌਰਾਨ 31 ਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕ ਦੇਸ਼ ਵਾਪਸ ਲਿਆਏ ਜਾਣਗੇ। ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆਂ ਦੀਆਂ 149 ਫਲਾਈਟਾਂ ਉਡਾਈਆਂ ਜਾਣਗੀਆਂ ਤੇ ਇਸ ਵਿਚ ਫੀਡਰ ਫਲਾਈਟ ਵੀ ਸ਼ਾਮਲ ਹੋਣਗੀਆਂ। ਮੀਡੀਆ ਰਿਪੋਰਟਾਂ ਮੁਤਾਬਕ 149 ਫਲਾਈਟਾਂ ਵਿਚ 13 ਅਮਰੀਕਾ, 11ਯੂਏਈ, 10 ਕਨੇਡਾ, 9 ਸਾਊਦੀ ਅਰਬ, 9 ਯੂਕੇ, 8 ਮਲੇਸ਼ੀਆ, 8 ਓਮਾਨ, 7 ਕਜਾਖਿਸਤਾਨ, 7 ਅਸਟ੍ਰੇਲੀਆ, 6 ਯੂਕ੍ਰੇਨ, 6 ਕਤਰ, 6 ਇੰਡੋਨੇਸ਼ੀਆ,6 ਰੂਸ, 5 ਫਿਲੀਪਿੰਸ, 4 ਫਰਾਂਸ, 4 ਸਿੰਗਾਪੁਰ, 4 ਆਈਰਲੈਂਡ, 4 ਕਿਰਗੀਸਤਾਨ,3 ਕੂਵੇਤ, 3 ਜਪਾਨ, 2 ਜਾਰਜੀਆ, 2 ਜ਼ਰਮਨੀ, 2 ਕਾਜਿਕਸਤਾਨ, 2 ਬਹਰੀਨ, 2 ਅਰਮੇਨੀਆ,1 ਥਾਈਲੈਂਡ, 1 ਇਟਲੀ, 1 ਨੇਪਾਲ, 1 ਬੇਲਾਰੂਸ,1 ਨਾਈਜੀਰੀਆ ਅਤੇ 1 ਫਲਾਈਟ ਬੰਗਲਾਦੇਸ਼ ਤੋਂ ਭਾਰਤੀਆਂ ਨੂੰ ਦੇਸ਼ ਵਾਪਸ ਲੈ ਕੇ ਆਵੇਗੀ। ਦੱਸ ਦਈਏ ਕਿ ਮਿਸ਼ਨ ਵੰਦੇ ਭਾਰਤ ਅਧੀਨ ਏਅਰ ਇੰਡੀਆਂ 12 ਦੇਸ਼ਾਂ ਵਿਚ ਫਸੇ ਲਗਭਗ 15 ਹਜ਼ਾਰ ਭਾਰਤੀਆਂ ਨੂੰ ਵਾਪਸ ਲਿਆਉਣ ਲਈ 64 ਫਲਾਈਟਾਂ ਨੂੰ ਉਡਾ ਰਹੀ ਹੈ ਇਹ ਮਿਸ਼ਨ 7 ਮਈ ਤੋਂ ਜਾਰੀ ਹੈ ਜੋ ਕਿ 14 ਮਈ ਤੱਕ ਚੱਲੇਗਾ।

