ਟ੍ਰੈਫਿਕ ਨਿਯਮ ਤੋੜਣ ਵਾਲੇ ਜ਼ਰਾ ਬੱਚ ਕੇ, ਭੱਜਣ ਦਾ ਨਹੀਂ ਲੱਭਣਾ ਰਾਹ

ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ (Union Home Minister) ਇਸੇ ਮਹੀਨੇ ਚੰਡੀਗੜ੍ਹ ਸਿਟੀ (Chandigarh City) ਦੇ ਵਿਕਾਸ ਨਾਲ ਜੁੜੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ।…

ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ (Union Home Minister) ਇਸੇ ਮਹੀਨੇ ਚੰਡੀਗੜ੍ਹ ਸਿਟੀ (Chandigarh City) ਦੇ ਵਿਕਾਸ ਨਾਲ ਜੁੜੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਮਾਰਚ ਦੇ ਆਖਰੀ ਹਫਤੇ ਵਿਚ ਉਨ੍ਹਾਂ ਦਾ ਦੌਰਾ ਪ੍ਰਸਤਾਵਿਤ ਹੈ। ਸ਼ਹਿਰ ਵਿਚ ਸ਼ੁਰੂ ਹੋਣ ਵਾਲੇ ਨਵੇਂ ਪ੍ਰਾਜੈਕਟਾਂ ਵਿਚ ਇੰਟੈਲੀਜੈਂਟ ਕਮਾਂਡ ਐਂਡ ਕੰਟਰੋਲ ਸੈਂਟਰ (Intelligent Command and Control Center) ਸਭ ਤੋਂ ਅਹਿਮ ਹੈ। ਲਗਭਗ 274 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰਾਜੈਕਟ ਤਿਆਰ (Project ready) ਹੋਇਆ ਹੈ। ਨਵੇਂ ਪ੍ਰਾਜੈਕਟ ਰਾਹੀਂ ਸ਼ਹਿਰ ਦਾ ਟ੍ਰੈਫਿਕ ਸਿਸਟਮ ਸਮਾਰਟ (Traffic system smart) ਤਰੀਕੇ ਨਾਲ ਕੰਮ ਕਰੇਗਾ। ਉਥੇ ਹੀ ਅਪਰਾਧੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ (Violation of traffic rules) ਕਰਨ ਵਾਲੇ ਹਾਈ ਰੈਜ਼ੋਲਿਊਸ਼ਨ ਕੈਮਰਿਆਂ (High resolution cameras) ਦੀ ਪਕੜ ਵਿਚੋਂ ਬਚ ਨਹੀਂ ਸਕਣਗੇ। ਇਸ ਦੇ ਨਾਲ ਹੀ ਆਨਲਾਈਨ ਚਲਾਨ ਵੀ ਤੇਜ਼ੀ ਨਾਲ ਵੱਧਣਗੇ। ਇਸ ਪ੍ਰਾਜੈਕਟ ਦੇ ਤਹਿਤ 200 ਦੇ ਲਗਭਗ ਵਿਸ਼ੇਸ਼ ਕੈਮਰਿਆਂ ਦੀ ਮਦਦ ਨਾਲ ਇਹ ਸਭ ਹੋਵੇਗਾ।

ਇਹ ਕੈਮਰੇ ਨਾਈਟ ਵਿਜ਼ਨ ਤਕਨੀਕ ਨਾਲ ਵੀ ਲੈੱਸ ਹਨ। ਮੀਂਹ ਅਤੇ ਧੁੰਦ ਵਿਚ ਵੀ ਇਸ ਦੀ ਪਿਕਚਰ ਕੁਆਲਿਟੀ ਬਣੀ ਰਹੇਗੀ। ਇਸ ਕਮਾਂਡ ਐਂਡ ਕੰਟਰੋਲ ਸੈਂਟਰ ਵਿਚ ਹੋਰ ਵੀ ਕਈ ਹੋਰ ਕੰਮ ਹੋਣਗੇ। ਸਮਾਰਟ ਸਿਟੀ ਲਿਮਟਿਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰੋਜੈਕਟ ਲਗਭਗ ਪੂਰਾ ਹੋ ਚੁੱਕਾ ਹੈ। ਛੇਤੀ ਹੀ ਇਹ ਸਮਾਰਟ ਕੈਮਰੇ ਸ਼ਹਿਰ ਵਿਚ ਕੰਮ ਕਰਨਾ ਸ਼ੁਰੂ ਕਰ ਦੇਣਗੇ।  ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਹਾਊਸਿੰਗ ਬੋਰਡ (ਸੀ.ਐੱਚ.ਬੀ.) ਦੇ ਸੈਕਟਰ ਵਿਚ ਬਣੇ ਨਵੇਂ ਭਵਨ ਦਾ ਉਦਘਾਟਨ ਵੀ ਕਰ ਸਕਦੇ ਹਨ। ਲਗਭਗ 60 ਕਰੋੜ ਰੁਪਏ ਦੀ ਲਾਗਤ ਨਾਲ ਇਹ ਭਵਨ ਤਿਆਰ ਹੋਇਆ ਹੈ। ਇਸ ਵਿਚ ਸੀ.ਐੱਚ.ਬੀ. ਦੇ ਕਈ ਆਫਿਸ ਸ਼ਿਫਟ ਹੋਣਗੇ। ਪੁਲਿਸ ਹਾਊਸਿੰਗ ਪ੍ਰੋਜੈਕਟ ਦਾ ਵੀ ਸ਼ਾਹ ਉਦਘਾਟਨ ਕਰਣਗੇ। ਚੰਡੀਗੜ੍ਹ ਦੇ ਸਾਰੇ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਵਾਲਾ ਪ੍ਰੋਜੈਕਟ ਵੀ ਤਿਆਰ ਹੈ। ਪ੍ਰੋਜੈਕਟ ਦੇ ਤਹਿਤ ਸੈਕਟਰ-39 ਵਾਟਰ ਵਰਕਸ ਤੋਂ ਇਹ ਪਾਣੀ ਦੀ ਸਪਲਾਈ ਪਹੁੰਚੇਗੀ। ਦੂਜੇ ਪਾਸੇ ਸੈਕਟਰ-50 ਦੇ ਕਮਰਸ ਕਾਲਜ ਵਿਚ ਤਿਆਰ ਹੋਸਟਲ ਬਲਾਕ, ਦੋ ਗਵਨਰਮੈਂਟ ਸਕੂਲ, ਸੈਕਟਰ-17 ਵਿਚ ਤਿਆਰ ਅਰਬਨ ਪਾਰਕ ਦਾ ਵੀ ਸ਼ਾਹ ਤੋਂ ਉਦਘਾਟਨ ਕਰਵਾਏ ਜਾਣ ਦੀ ਤਿਆਰੀ ਹੈ।

 

Leave a Reply

Your email address will not be published. Required fields are marked *