ਨਵੀਂ ਦਿੱਲੀ : ਟੀਵੀ ਅਦਾਕਾਰਾ (TV actress) ਅਤੇ ਬਿੱਗ ਬੌਸ-15 (Bigg Boss-15) ਦੀ ਜੇਤੂ ਰਹੀ ਤੇਜਸਵੀ ਪ੍ਰਕਾਸ਼ (Tejaswi Parkash) ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹੈ। ਆਪਣੇ ਸੁਭਾਅ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਤੇਜਸਵੀ ਪ੍ਰਕਾਸ਼ ਨੇ ਜਦੋਂ ਬਿੱਗ ਬੌਸ ਦੇ ਘਰ ‘ਚ ਐਂਟਰੀ ਕੀਤੀ ਤਾਂ ਉਨ੍ਹਾਂ ਦੇ ਅਤੇ ਕਰਨ ਕੁੰਦਰਾ (Karan Kundra) ਦੇ ਰਿਸ਼ਤੇ ਨੂੰ ਲੈ ਕੇ ਚਰਚਾ ਛਿੜ ਗਈ ਸੀ। ਕਰਨ ਨਾਲ ਉਸ ਦੀ ਵੱਧਦੀ ਨੇੜਤਾ ਕਾਰਨ ਲੋਕਾਂ ਦਾ ਧਿਆਨ ਵੀ ਉਸ ਵੱਲ ਖਿੱਚਿਆ ਗਿਆ। ਹੁਣ ਜਦੋਂ ਸ਼ੋਅ ਖਤਮ ਹੋ ਗਿਆ, ਪ੍ਰਸ਼ੰਸਕ ਅਜੇ ਵੀ ਦੋਵਾਂ ਨੂੰ ਇਕੱਠੇ ਦੇਖਣਾ ਚਾਹੁੰਦੇ ਹਨ ਅਤੇ ਹੁਣ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ। ਇਸ ਵੀਡੀਓ ‘ਚ ਤੇਜਸਵੀ ਦੀ ਮਾਂਗ ‘ਚ ਸਿੰਦੂਰ ਨਜ਼ਰ ਆ ਰਿਹਾ ਹੈ। ਅਜਿਹੇ ‘ਚ ਪ੍ਰਸ਼ੰਸਕਾਂ ਦੇ ਦਿਮਾਗ ‘ਚ ਸਵਾਲ ਆ ਰਿਹਾ ਹੈ ਕਿ ਕੀ ਤੇਜਸਵੀ ਨੇ ਕਰਨ ਕੁੰਦਰਾ ਨਾਲ ਗੁਪ-ਛੁਪ ਵਿਆਹ ਕਰ ਲਿਆ ਹੈ।
View this post on Instagram
ਦਰਅਸਲ ਇਨ੍ਹੀਂ ਦਿਨੀਂ ਤੇਜਸਵੀ ਏਕਤਾ ਕਪੂਰ ਦੇ ਸੁਪਰਨੈਚੁਰਲ ਸ਼ੋਅ ਨਾਗਿਨ-6 ਵਿੱਚ ਪ੍ਰਥਾ ਦੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ। ਸ਼ੋਅ ‘ਚ ਪ੍ਰਥਾ ਦਾ ਵਿਆਹ ਹੋ ਗਿਆ ਹੈ। ਤੇਜਸਵੀ ਪ੍ਰਕਾਸ਼ ਨੂੰ ਪਿਛਲੇ ਦਿਨ ਹੀ ਨਾਗਿਨ 6 ਦੇ ਸੈੱਟ ‘ਤੇ ਦੇਖਿਆ ਗਿਆ ਸੀ। ਉਹ ਪੂਰੀ ਤਰ੍ਹਾਂ ਸੱਜ ਵਿਆਹੀ ਲਾੜੀ ਬਣ ਸੈੱਟ ‘ਤੇ ਪੁੱਜੀ ਸੀ। ਤੇਜਸਵੀ ਪ੍ਰਕਾਸ਼ ਸੈੱਟ ‘ਤੇ ਇਕ ਖੂਬਸੂਰਤ ਚਿੱਟੇ ਲਹਿੰਗੇ ‘ਚ ਨਜ਼ਰ ਆਈ। ਇਸ ਦੌਰਾਨ ਅਭਿਨੇਤਰੀ ਦੇ ਮੱਥੇ ‘ਤੇ ਸਿੰਦੂਰ ਵੀ ਲੱਗਿਆ ਹੋਇਆ ਸੀ। ਤੇਜਸਵੀ ਦੀ ਵਿਆਹੁਤਾ ਲੁੱਕ ਨੂੰ ਦੇਖ ਕੇ ਸੋਸ਼ਲ ਮੀਡੀਆ ‘ਤੇ ਹੰਗਾਮਾ ਹੋ ਰਿਹਾ ਹੈ।
ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਲਗਾਤਾਰ ਉਨ੍ਹਾਂ ਨੂੰ ਮਿਸਿਜ਼ ਕੁੰਦਰਾ ਕਹਿ ਰਹੇ ਹਨ। ਦੂਜੇ ਪਾਸੇ ਤੇਜਸਵੀ ਮੀਡੀਆ ਸਾਹਮਣੇ ਕਰਨ ਕੁੰਦਰਾ ਦਾ ਨਾਂ ਸੁਣ ਕੇ ਸ਼ਰਮਾਉਂਦੀ ਨਜ਼ਰ ਆਈ। ਤੇਜਸਵੀ ਦਾ ਇਹ ਵਾਇਰਲ ਵੀਡੀਓ ਭਯਾਨੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦਾ ਗਾਣਾ ਰੁਲਾ ਦੇਤੀ ਹੈ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਹੋਇਆ। ਇਹ ਇੱਕ ਸੈਡ ਸੌਂਗ ਹੈ ਪਰ ਗੀਤ ਵਿੱਚ ਤੇਜਸਵੀ ਅਤੇ ਕਰਨ ਦੀ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ।
