ਦੁਨੀਆ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 4 ਲੱਖ ਦੇ ਕਰੀਬ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 68 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 33 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 6,844,845 ਹੋ ਚੁੱਕੇ ਹਨ ਅਤੇ 398,147 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 3,349,006 ਤੱਕ ਪਹੁੰਚ ਗਈ ਹੈ ਜਿਸ ਕਰਕੇ ਐਕਟਿਵ ਮਾਮਲੇ 3,097,692 ਰਹਿ ਗਏ ਹਨ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਵਿਸ਼ਵ ਦਾ ਸ਼ਕਤੀਸ਼ਾਲੀ ਮੁਲਕ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 1,965,708 ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 111,390 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ, ਜਦਕਿ 738,646 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ, ਕਤਰ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 646,006, ਮੌਤਾਂ-35,047

ਰੂਸ – ਕੁੱਲ ਕੇਸ-449,834, ਮੌਤਾਂ-5,528

ਸਪੇਨ- ਕੁੱਲ ਕੇਸ – 288,058, ਮੌਤਾਂ- 27,134

ਯੂਕੇ- ਕੁੱਲ ਕੇਸ -283,311, ਮੌਤਾਂ-40,261

ਭਾਰਤ- ਕੁੱਲ ਕੇਸ – 236,184, ਮੌਤਾਂ-6,649

ਇਟਲੀ – ਕੁੱਲ ਕੇਸ – 234,531, ਮੌਤਾਂ- 33,774

ਪੇਰੂ–ਕੁੱਲ ਕੇਸ- 187,400, ਮੌਤਾਂ-5,162

ਜਰਮਨੀ- ਕੁੱਲ ਕੇਸ -185,414 ਮੌਤਾਂ-8,763

ਤੁਰਕੀ- ਕੁੱਲ ਕੇਸ- 168,340, ਮੌਤਾਂ-4,648

ਈਰਾਨ – ਕੁੱਲ ਕੇਸ -167,156, ਮੌਤਾਂ-8,134

ਫਰਾਂਸ- ਕੁੱਲ ਕੇਸ- 153,055, ਮੌਤਾਂ-29,111

ਚਿਲੀ-ਕੁੱਲ ਕੇਸ-122,499, ਮੌਤਾਂ-1,448

ਮੈਕਸੀਕੋ-ਕੁੱਲ ਕੇਸ- 110,026, ਮੌਤਾਂ-13,170

ਸਾਊਦੀ ਅਰਬ- ਕੁੱਲ ਕੇਸ- 95,748, ਮੌਤਾਂ-642

ਕਨੇਡਾ-  ਕੁੱਲ ਕੇਸ- 94,335, ਮੌਤਾਂ-7,703

ਪਾਕਿਸਤਾਨ-ਕੁੱਲ ਕੇਸ-89,249, ਮੌਤਾਂ-1,838

ਚੀਨ- ਕੁੱਲ ਕੇਸ – 83,030, ਮੌਤਾਂ-4,634

ਕਤਰ-ਕੁੱਲ ਕੇਸ-65,495, ਮੌਤਾਂ-49

ਬੈਲਜ਼ੀਅਮ-ਕੁੱਲ ਕੇਸ- 58,907, ਮੌਤਾਂ-9,566

Leave a Reply

Your email address will not be published. Required fields are marked *