ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਵਿਚੋਂ ਬੀਤੇ ਦਿਨ 46 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 2461 ਹੋ ਗਈ ਹੈ। ਉੱਥੇ ਹੀ ਹੋਰ 26 ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ ਇਕ ਕੋਰੋਨਾ ਪੀੜਤ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਪਟਿਆਲਾ, ਫਤਿਹਗੜ੍ਹ ਸਾਹਿਬ, ਬਠਿੰਡਾ, ਮੁਕਤਸਰ ਸਾਹਿਬ, ਮੋਗਾ, ਸੰਗਰੂਰ, ਪਠਾਨਕੋਟ, ਫਰੀਦਕੋਟ ਤੋਂ 1-1, ਲੁਧਿਆਣਾ ਤੋਂ 16, ਅੰਮ੍ਰਿਤਸਰ ਤੋਂ 3, ਕਪੂਰਥਲਾ ਤੋਂ 2, ਜਲੰਧਰ ਤੋਂ 8, ਗੁਰਦਾਸਪੁਰ ਤੋਂ 3, ਤਰਨਤਾਰਨ ਤੋਂ 2 ਅਤੇ ਮੁਹਾਲੀ ਤੋਂ 4 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਮੁਹਾਲੀ, ਤਰਨਤਾਰਨ ਵਿਚ 1-1, ਪਠਾਨਕੋਟ ਵਿਚ 2 ਲੁਧਿਆਣ ਵਿਚ 3, ਮੋਗਾ ਵਿਚ 5 ਅਤੇ ਅੰਮ੍ਰਿਤਸਰ ਵਿਚ 14 ਮਰੀਜ਼ ਸਿਹਤਯਾਬ ਵੀ ਹੋਏ ਹਨ ਜਿਸ ਕਰਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 2069 ਹੋ ਗਈ ਹੈ।ਜਦਕਿ ਤਰਨਤਾਰਨ ਵਿਚ ਇਕ ਕੋਰੋਨਾ ਪੀੜਤ ਦੀ ਮੌਤ ਵੀ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 48 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 344 ਐਕਟਿਵ ਕੇਸ ਰਹਿ ਗਏ ਹਨ।
ਅੰਮ੍ਰਿਤਸਰ- ਕੁੱਲ ਕੇਸ-408, ਠੀਕ ਹੋਏ- 327, ਮੌਤਾਂ-7
ਜਲੰਧਰ – ਕੁੱਲ ਕੇਸ – 270, ਠੀਕ ਹੋਏ -216, ਮੌਤਾਂ-8
ਲੁਧਿਆਣਾ- ਕੁੱਲ ਕੇਸ-222, ਠੀਕ ਹੋਏ-155, ਮੌਤਾਂ-9
ਤਰਨਤਾਰਨ ਕੁੱਲ ਕੇਸ-159, ਠੀਕ ਹੋਏ-154, ਮੌਤਾਂ-1
ਗੁਰਦਾਸਪੁਰ- ਕੁੱਲ ਕੇਸ-148, ਠੀਕ ਹੋਏ-131, ਮੌਤਾਂ-3
ਹੁਸ਼ਿਆਰਪੁਰ- ਕੁੱਲ ਕੇਸ-134, ਠੀਕ ਹੋਏ-116, ਮੌਤਾਂ-5
ਪਟਿਆਲਾ-ਕੁੱਲ ਕੇਸ-126, ਠੀਕ ਹੋਏ-106, ਮੌਤਾਂ-2
ਮੁਹਾਲੀ – ਕੁੱਲ ਕੇਸ – 124, ਠੀਕ ਹੋਏ – 104, ਮੌਤਾਂ –3
ਨਵਾਂਸ਼ਹਿਰ- ਕੁੱਲ ਕੇਸ-106, ਠੀਕ ਹੋਏ-100, ਮੌਤਾਂ-1
ਸੰਗਰੂਰ ਕੁੱਲ ਕੇਸ-104, ਠੀਕ ਹੋਏ-92, ਮੌਤਾਂ-0
ਪਠਾਨਕੋਟ- ਕੁੱਲ ਕੇਸ-81, ਠੀਕ ਹੋਏ-43, ਮੌਤਾਂ-3
ਰੋਪੜ- ਕੁੱਲ ਕੇਸ-71, ਠੀਕ ਹੋਏ-59, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-70, ਠੀਕ ਹੋਏ-66, ਮੌਤਾਂ-0
ਫਰੀਦਕੋਟ- ਕੁੱਲ ਕੇਸ-67, ਠੀਕ ਹੋਏ-61, ਮੌਤਾਂ-0
ਫਤਿਹਗੜ੍ਹ ਸਾਹਿਬ- ਕੁੱਲ ਕੇਸ-65, ਠੀਕ ਹੋਏ-57, ਮੌਤਾਂ-0
ਮੋਗਾ- ਕੁੱਲ ਕੇਸ-65, ਠੀਕ ਹੋਏ-64, ਮੌਤਾਂ-0
ਬਠਿੰਡਾ- ਕੁੱਲ ਕੇਸ-54 ਠੀਕ ਹੋਏ-45, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-46, ਠੀਕ ਹੋਏ-45, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-45, ਠੀਕ ਹੋਏ-42, ਮੌਤਾਂ-0
ਕਪੂਰਥਲਾ-ਕੁੱਲ ਕੇਸ-40, ਠੀਕ ਹੋਏ-33, ਮੌਤਾਂ-3
ਮਾਨਸਾ- ਕੁੱਲ ਕੇਸ-32, ਠੀਕ ਹੋਏ-32, ਮੌਤਾਂ-0
ਬਰਨਾਲਾ ਕੁੱਲ ਕੇਸ-24, ਠੀਕ ਹੋਏ-21, ਮੌਤਾਂ-1
ਕੁੱਲ ਕੇਸ 2461, ਠੀਕ ਹੋਏ 2069, ਮੌਤਾਂ 48
